10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅਨਾਜ ਮੰਡੀ ਬੇਲਾ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਲੱਗੇ ਅੰਬਰ <br/>

Ad Position 21
No active advertisement
ਅਜੀਤ ਡੈਸਕ 22-04-2026
ਬੇਲਾ, 21 ਅਪ੍ਰੈਲ (ਮਨਜੀਤ ਸਿੰਘ ਸੈਣੀ)-ਕਣਕ ਦੀ ਵਾਢੀ ਦਾ ਕੰਮ ਪੂਰੇ ਜੋਬਨ 'ਤੇ ਹੈ | ਮੌਸਮ ਦੀ ਖ਼ਰਾਬੀ ਨੂੰ ਦੇਖਦੇ ਕਿਸਾਨਾਂ ਨੂੰ ਆਪਣੀ ਫ਼ਸਲ ਸਾਂਭਣ ਲਈ ਹੱਥਾਂ ਪੈਰਾਂ ਦੀ ਪਈ ਹੋਈ ਹੈ, ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦੇ ਬਾਵਜੂਦ ਵੀ ਕਣਕ ਦੀ ਆਮਦ ਮੰਡੀਆਂ ਵਿਚ ਪੂਰੇ ਜ਼ੋਰਾਂ ਨਾਲ ਹੋ ਰਹੀ ਹੈ | ਪ੍ਰੰਤੂ ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਦੀਆਂ ਭਰੀਆਂ ਬੋਰੀਆਂ ਦੇ ਲੱਗੇ ਅੰਬਾਰ ਸਰਕਾਰ ਵਲੋਂ ਨਾਲ ਦੀ ਨਾਲ ਲਿਫ਼ਟਿੰਗ ਕਰਨ ਦੇ ਦਾਅਵਿਆਂ ਦੀ ਪੋਲ ਖ਼ੋਲ ਰਹੇ ਹਨ | ਅਨਾਜ ਮੰਡੀ ਬੇਲਾ ਅਤੇ ਹਾਫੀਜਾਬਾਦ ਵਿਚ ਅੱਜ ਤੱਕ ਕਣਕ ਦੀ ਕੁੱਲ ਖ਼ਰੀਦ 93 ਹਜ਼ਾਰ ਕੁਇੰਟਲ ਦੇ ਕਰੀਬ ਹੋ ਚੁੱਕੀ ਹੈ ਪ੍ਰੰਤੂ ਬੋਰੀਆਂ ਦੀ ਚੁਕਾਈ ਸਿਰਫ਼ ਦੋ ਹਜਾਰ ਕੁਇੰਟਲ ਹੋਈ ਹੈ ਅਤੇ ਖੁੱਲ੍ਹੇ ਅਸਮਾਨ ਦੇ ਥੱਲੇ 91 ਹਜਾਰ ਕੁਇੰਟਲ ਤੋਂ ਵੱਧ ਕਣਕ ਚੁਕਾਈ ਦੇ ਇੰਤਜ਼ਾਰ ਵਿਚ ਪਈ ਹੈ ਜਿਸ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਣਕ ਦੀਆਂ ਭਰੀਆਂ ਟਰਾਲੀਆਂ ਖ਼ਾਲੀ ਕਰਵਾਉਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਨਾਜ ਮੰਡੀ ਬੇਲਾ ਅਤੇ ਹਾਫੀਜਾਬਾਦ ਵਿਚ ਕਣਕ ਦੀ ਖ਼ਰੀਦ ਕਰ ਰਹੀਆਂ ਏਜੰਸੀਆਂ ਪਨਗਰੇਨ, ਪਨਸਪ ਅਤੇ ਮਾਰਕਫੈੱਡ ਵਲੋਂ 93 ਹਜਾਰ ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ ਜਿਸ ਵਿਚ ਪਨਗਰੇਨ ਵਲੋਂ 30 ਹਜਾਰ ਕੁਇੰਟਲ ਦੇ ਕਰੀਬ, ਪਨਸਪ ਵਲੋਂ 39 ਹਜਾਰ ਅਤੇ ਮਾਰਕਫੈੱਡ ਵਲੋਂ 24 ਹਜਾਰ ਕੁਇੰਟਲ ਦੇ ਕਰੀਬ ਕਣਕ ਦੀ ਖ਼ਰੀਦ ਕੀਤੀ ਗਈ ਹੈ | ਜਿਸ ਵਿਚੋਂ ਬੀਤੇ ਦਿਨੀਂ ਲੱਗੀ ਟਰੱਕਾਂ ਦੀ ਸਪੈਸ਼ਲ ਵਿਚ ਪਨਗ੍ਰੇਨ ਵਲੋਂ ਇੱਕ ਹਜਾਰ ਕੁਇੰਟਲ ਪਨਸਪ ਵਲੋਂ 730 ਕੁਇੰਟਲ ਅਤੇ ਮਾਰਕਫੈੱਡ ਵਲੋਂ ਸਿਰਫ਼ 162. ਕੁਇੰਟਲ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ | 12, 13 ਅਪ੍ਰੈਲ ਤੋਂ ਮੰਡੀਆਂ ਵਿਚ ਆ ਰਹੀ ਕਣਕ ਵਿਚੋਂ ਤਿੰਨੋਂ ਖ਼ਰੀਦ ਏਜੰਸੀਆਂ ਵਲੋਂ ਹੁਣ ਤੱਕ ਸਿਰਫ਼ 19 ਸੌ ਕੁਇੰਟਲ ਕਣਕ ਦੀ ਚੁਕਾਈ ਕੀਤੀ ਗਈ ਹੈ | ਜਿਸ ਕਰਕੇ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗਣੇ ਸੁਭਾਵਿਕ ਹਨ | ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਣਕ ਦੀ ਲਿਫ਼ਟਿੰਗ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਕਣਕ ਦੀ ਸਾਂਭ ਸੰਭਾਲ ਸਮੇਂ ਸਿਰ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਘਾੜ ਇਲਾਕਾ ਭੂ ਮਾਫੀਆ ਅਤੇ ਜੰਗਲ ਲੱਕੜ ਚੋਰੀ ਕਰਨ ਵਾਲਿਆਂ ਦੇ ਪ੍ਰਭਾਵ ਹੇਠ-ਸਾਬਕਾ ਵਿਧਾਇਕ ਸੰਦੋਆ <br/> ਅਗਲੀ ਖ਼ਬਰ ਪੰਥ ਦਰਦੀਆਂ ਦੀ ਏਕਤਾ ਇੱਕ ਨਵੀਂ ਉਮੀਦ ਹੈ- ਬੜਵਾ <br/>
Ad Position 24