ਚੰਡੀਗੜ੍ਹ, 22 ਅਪ੍ਰੈਲ (ਅ.ਬ.)- ਨਿਵਾ ਬੂਪਾ ਹੈਲਥ ਇੰਸ਼ੋਰੈਂਸ ਨੇ ਅੱਜ ਆਪਣੇ ਸਾਲਾਨਾ ਪ੍ਰਮੁੱਖ ਪ੍ਰੋਗਰਾਮ ਬੈਟਰ ਟੂਗੈਦਰ 'ਚ ਯੰਗ ਇੰਡੀਆ ਹੈਲਥ ਇੰਸ਼ੋਰੈਂਸ ਰਿਪੋਰਟ ਇੰਡੀਆਜ਼ ਹੈਲਥ ਪ੍ਰੋਟੈਕਸ਼ਨ ਸਕੋਰ ਜਾਰੀ ਕੀਤੀ, ਜੋ ਕਿ ਇਸ ਦੇ ਸਾਂਝੇਦਾਰਾਂ ਅਤੇ ਵੰਡ ਪ੍ਰਣਾਲੀ ਦੇ ਪ੍ਰਮੁੱਖ ਆਗੂਆਂ ਦਾ ਵੱਡਾ ਇਕੱਠ ਹੈ ¢ ਇਹ ਸਮਾਗਮ ਆਪਸੀ ਗੱਲਬਾਤ ਨੂੰ ਉਤਸ਼ਾਹਿਤ ਕਰਨ, ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਿਹਤ ਬੀਮਾ ਉਦਯੋਗ ਦੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ਲਈ ਰਣਨੀਤਕ ਮੰਚ ਵਜੋਂ ਕੰਮ ਕਰਦਾ ਹੈ ਜਿਸ 'ਚ ਗਾਹਕਾਂ ਦੀਆਂ ਲੋੜਾਂ ਨੂੰ ਹਰ ਪਹਿਲਕਦਮੀ ਦੇ ਕੇਂਦਰ ਵਿੱਚ ਰੱਖਿਆ ਜਾਂਦਾ ਹੈ ¢ ਨਤੀਜਿਆਂ 'ਤੇ ਟਿੱਪਣੀ ਕਰਦਿਆਂ ਨਿਵਾ ਬੂਪਾ ਹੈਲਥ ਇੰਸ਼ੋਰੈਂਸ ਦੇ ਡਾਇਰੈਕਟਰ ਡਿਜੀਟਲ ਬਿਜ਼ਨਸ ਯੂਨਿਟ ਅਤੇ ਚੀਫ ਮਾਰਕੀਟਿੰਗ ਅਫਸਰ, ਨਿਮਿਸ਼ ਅਗਰਵਾਲ ਨੇ ਕਿਹਾ ਕਿ ਭਾਰਤ ਦੀ ਨÏਜਵਾਨ ਆਬਾਦੀ ਵਿੱਤੀ ਯੋਜਨਾ ਬਣਾਉਣ ਦੀ ਮਹੱਤਤਾ ਪ੍ਰਤੀ ਤੇਜ਼ੀ ਨਾਲ ਜਾਗਰੂਕ ਹੋ ਰਹੀ ਹੈ ਅਤੇ ਸਿਹਤ ਬੀਮਾ ਹÏਲੀ-ਹÏਲੀ ਉਸ ਗੱਲਬਾਤ ਦਾ ਹਿੱਸਾ ਬਣ ਰਿਹਾ ਹੈ ¢ ਹਾਲਾਂਕਿ, ਇੱਛਾ ਅਤੇ ਮਾਲਕੀ ਦੇ ਵਿਚਕਾਰਲਾ ਫਰਕ ਇਹ ਦਰਸਾਉਂਦਾ ਹੈ ਕਿ ਇਸ ਸ਼੍ਰੇਣੀ ਨੂੰ ਅਜੇ ਵੀ ਨÏਜਵਾਨ ਖਪਤਕਾਰਾਂ ਲਈ ਵਧੇਰੇ ਢੁਕਵਾਂ, ਜੁੜਨ ਯੋਗ ਅਤੇ ਸਮਝਣ ਵਿੱਚ ਆਸਾਨ ਬਣਾਉਣ ਦੀ ਲੋੜ ਹੈ¢ ਨਿਵਾ ਬੂਪਾ ਵਿਖੇ, ਸਾਡਾ ਮੰਨਣਾ ਹੈ ਕਿ ਸਿਹਤ ਬੀਮਾ ਸਿਰਫ ਵਿੱਤੀ ਸੁਰੱਖਿਆ ਤੋਂ ਕਿਤੇ ਵੱਧ ਹੈ ਇਹ ਭਰੋਸਾ ਵਧਾਉਣ ਅਤੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਬਿਨਾਂ ਕਿਸੇ ਝਿਜਕ ਦੇ ਮਿਆਰੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਬਣਾਉਣ ਬਾਰੇ ਹੈ ¢