24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲਾਰੈਂਸ ਨਾਂਅ ਦੀ ਵੈੱਬ ਸੀਰੀਜ਼ ਨੌਜਵਾਨੀ ਗਲਤ ਰਾਹ ਤੋਰਨ ਵਾਲਾ ਕਦਮ- ਕਾ: ਸੇਖੋਂ

Ad Position 21
No active advertisement
ਅਜੀਤ ਡੈਸਕ 23-04-2026
ਚੰਡੀਗੜ੍ਹ, 22 ਅਪ੍ਰੈਲ (ਅਜੀਤ ਬਿਊਰੋ) – ਲਾਰੈਂਸ ਆਫ ਪੰਜਾਬ ਨਾਂ ਦੀ ਵੈੱਬ ਸੀਰੀਜ਼ ਪੰਜਾਬ ਦੀ ਨÏਜਵਾਨੀ ਨੂੰ ਗੁੰਮਰਾਹ ਕਰਕੇ ਗੈਂਗਸਟਰ ਦੇ ਰਾਹ ਤੋਰਨ ਵੱਲ ਵਧਾਇਆ ਇੱਕ ਕਦਮ ਹੈ ¢ ਇਹ ਦੋਸ਼ ਲਾਉਂਦਿਆਂ ਸੀ.ਪੀ.ਆਈ.ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮਾਹÏਲ ਨੂੰ ਸ਼ਾਂਤ ਰੱਖਣ ਲਈ ਸਰਕਾਰ ਅਤੇ ਸੈਂਸਰ ਬੋਰਡ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ¢ ਕਾ: ਸੇਖੋਂ ਨੇ ਕਿਹਾ ਕਿ ਕਤਲਾਂ, ਲੁੱਟਮਾਰਾਂ ਤੇ ਹੋਰ ਗੈਂਗਸਟਰੀ ਕਾਰਵਾਈਆਂ ਵਿਚ ਸ਼ਾਮਿਲ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਨੂੰ ਇਸ ਸੀਰੀਜ਼ ਰਾਹੀਂ ਮਾਰਗ ਦਰਸ਼ਕ ਬਣਾਉਣ ਦਾ ਇੱਕ ਯਤਨ ਕੀਤਾ ਗਿਆ ਹੈ ¢ ਅਜਿਹੀ ਸੀਰੀਜ਼ ਵੇਖ ਕੇ ਨÏਜਵਾਨ ਗੈਂਗਸਟਰ ਬਣਨ ਦੇ ਸੁਫ਼ਨੇ ਸਿਰਜਣਗੇ ¢ ਪਹਿਲਾਂ ਪੰਜਾਬ ਨੇ ਕਾਲਾ ਦੌਰ ਹੰਢਾਇਆ ਹੈ, ਜਿਸ ਨੂੰ ਖਤਮ ਕਰਨ ਲਈ ਸੈਂਕੜੇ ਆਗੂਆਂ ਤੇ ਬੁੱਧੀਜੀਵੀਆਂ ਨੂੰ ਸ਼ਹਾਦਤਾਂ ਵੀ ਦੇਣੀਆਂ ਪਈਆਂ ਹਨ ¢ ਉਸ ਸਮੇਂ ਵੀ 'ਮੋਟਰਸਾਈਕਲ ਵਾਲਿਆਂ ਨੇ ਜਾਗੋ ਪਿੱਛੇ ਬਿਠਾਈਆ' ਵਰਗੇ ਗੀਤਾਂ ਰਾਹੀਂ ਨÏਜਵਾਨਾਂ ਨੂੰ ਗੁੰਮਰਾਹ ਕਰਕੇ ਅੱਤਵਾਦ ਦੇ ਰਾਹ ਤੋਰਿਆ ਸੀ ¢ ਉਨ੍ਹਾਂ ਕਿਹਾ ਕਿ ਹੁਣ ਵੈੱਬਸੀਰੀਜ਼ ਦਾ ਜ਼ਮਾਨਾ ਹੈ ਤਾਂ 'ਲਾਰੈਂਸ ਆਫ ਪੰਜਾਬ' ਨਾਂ ਦੀ ਵੈੱਬ ਸੀਰੀਜ਼ ਬਣਾ ਕੇ ਨÏਜਵਾਨੀ ਨੂੰ ਗਲਤ ਰਸਤੇ ਤੋਰਨ ਵੱਲ ਵਧਾਇਆ ਇਹ ਇਕ ਯਤਨ ਹੈ¢

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਪੰਚਕੂਲਾ ਨਗਰ ਨਿਗਮ ਚੋਣਾਂ ਲਈ ਵਾਰਡ ਵਾਈਜ਼ ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਸ਼ੈੱਫ ਕੁਨਾਲ ਕਪੂਰ ਦੁਆਰਾ ਪਿਨਕੋਡ ਸੀ.ਪੀ. 67 ਮਾਲ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰਸ਼ੰਸਕ ਅਨੁਭਵ ਦੀ ਮੇਜ਼ਬਾਨੀ <br/>...
Ad Position 24