ਪੰਚਕੂਲਾ, 22 ਅਪ੍ਰੈਲ (ਕਪਿਲ)-ਪੰਚਕੂਲਾ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਵਲੋਂ ਪੰਚਕੂਲਾ ਨਗਰ ਨਿਗਮ ਦੇ 20 ਵਾਰਡਾਂ ਲਈ ਵਾਰਡ ਵਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ | ਕਾਂਗਰਸ ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਪੰਚਕੂਲਾ ਦੇ ਵਾਰਡ ਨੰ. 1 ਲਈ ਪਾਇਲ ਸੋਂਧੀ, ਵਾਰਡ ਨੰ. 3 ਲਈ ਰਜਨੀਸ਼ ਸਿੰਘਲਾ, ਵਾਰਡ ਨੰ. 4 ਲਈ ਰਾਜੀਵ ਚੌਧਰੀ, ਵਾਰਡ ਨੰ. 5 ਲਈ ਵਿਜੇ ਸ਼ਰਮਾ, ਵਾਰਡ ਨੰ. 6 ਲਈ ਦਰਸ਼ਨ ਲਾਲ, ਵਾਰਡ ਨੰ. 7 ਲਈ ਪੰਕਜ ਵਾਲਮੀਕ, ਵਾਰਡ ਨੰ. 8 ਲਈ ਊਸ਼ਾ ਰਾਣੀ, ਵਾਰਡ ਨੰ. 9 ਲਈ ਸੁਰਿੰਦਰ ਸਿੰਘ, ਵਾਰਡ ਨੰ. 10 ਲਈ ਬਲਜਿੰਦਰ ਸਿੰਘ, ਵਾਰਡ ਨੰ. 11 ਲਈ ਅੰਜੂ, ਵਾਰਡ ਨੰ. 12 ਲਈ ਜਗਜੀਤ ਸੋਹੀ, ਵਾਰਡ ਨੰ. 13 ਲਈ ਅਕਸ਼ੇ ਦੀਪ ਚੌਧਰੀ, ਵਾਰਡ ਨੰ. 15 ਲਈ ਸਰਸਵਤੀ ਦੇਵੀ, ਵਾਰਡ ਨੰ. 17 ਲਈ ਮੁਕੇਸ਼ ਸਿਰਸਵਾਲ, ਵਾਰਡ ਨੰ. 18 ਲਈ ਅਮਨਦੀਪ ਕੌਰ, ਵਾਰਡ ਨੰ. 19 ਲਈ ਨਜ਼ਮਾਂ ਅਤੇ ਵਾਰਡ ਨੰ. 20 ਲਈ ਵਿਕਾਸ ਰਾਣਾ ਦੇ ਨਾਮ ਐਲਾਨੇ ਗਏ ਹਨ, ਜਦਕਿ ਵਾਰਡ ਨੰ. 2, 14 ਤੇ 16 ਲਈ ਪਾਰਟੀ ਵਲੋਂ ਹਾਲੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ |