24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੰਜਾਬ ਯੂਨੀਵਰਸਿਟੀ 'ਚ ਸਵੈ-ਸਹਾਇਤਾ ਸਮੂਹਾਂ ਲਈ ਸਿਖਲਾਈ ਪ੍ਰੋਗਰਾਮਾਂ ਦੀ ਸਮਾਪਤੀ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਵਿਖੇ ਸਵੈ-ਸਹਾਇਤਾ ਸਮੂਹਾਂ ਨੂੰ ਸਿਖਲਾਈ ਪ੍ਰੋਗਰਾਮ ਵਿਚੋਂ ਸਨਮਾਨਿਤ ਕਰਨ ਤੋਂ ਬਾਅਦ ਸਟਾਫ਼ ਨਾਲ ਸਾਂਝੀ ਤਸਵੀਰ ਦੌਰਾਨ | ਤਸਵੀਰ : ਗੁਰਿੰਦਰ ਸਿੰਘ <br/> 23-04-2026
ਚੰਡੀਗੜ੍ਹ, 22 ਅਪ੍ਰੈਲ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਐਂਡ ਵੋਕੇਸ਼ਨਲ ਡਿਵੈਲਪਮੈਂਟ (ਯੂ.ਆਈ.ਐਫ.ਟੀ ਐਂਡ ਵੀਡੀ) ਨੇ ਅੱਜ ਤਿੰਨ ਛੋਟੀ ਮਿਆਦ ਦੇ ਸਿਖਲਾਈ ਪ੍ਰੋਗਰਾਮਾਂ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ 'ਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਦੀਆਂ ਲਗਭਗ 60 ਅÏਰਤਾਂ ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਵਿਚ ਨਗਰ ਨਿਗਮ ਚੰਡੀਗੜ੍ਹ ਦੁਆਰਾ ਡਾ. ਅਨੂ ਐਚ. ਗੁਪਤਾ ਐਸੋਸੀਏਟ ਪ੍ਰੋਫੈਸਰ ਯੂ.ਆਈ.ਐਫ.ਟੀ ਅਤੇ ਵੀ.ਡੀ. ਨੂੰ ਸਨਮਾਨਿਤ ਕੀਤਾ ਗਿਆ | ਯੂ.ਆਈ.ਐਫ.ਟੀ ਦੇ ਚੇਅਰਪਰਸਨ ਪ੍ਰੋ. ਪ੍ਰਭਦੀਪ ਬਰਾੜ ਨੇ ਮੁੱਖ ਮਹਿਮਾਨ ਦੀ ਤੌਰ 'ਤੇ ਸ਼ਾਮਿਲ ਹੋਏ | ਪ੍ਰੋਜੈਕਟ ਦੇ ਪਿ੍ੰਸੀਪਲ ਇਨਵੈਸਟੀਗੇਟਰ ਅਤੇ ਵਰਕਸ਼ਾਪਾਂ ਦੇ ਕੋਆਰਡੀਨੇਟਰ ਡਾ. ਅਨੂ ਐਚ. ਗੁਪਤਾ ਨੇ ਸਿਲਾਈ ਕਲਾ, ਕਢਾਈ ਕਲਾ ਅਤੇ ਸਸਟੇਨੇਬਲ ਰਾਗ ਡੌਲਸ 'ਤੇ ਕਰਵਾਏ ਗਏ ਸਿਖਲਾਈ ਪ੍ਰੋਗਰਾਮਾਂ ਬਾਰੇ ਇੱਕ ਵਿਸਤਿ੍ਤ ਰਿਪੋਰਟ ਪੇਸ਼ ਕੀਤੀ | 10-15 ਦਿਨਾਂ ਦੇ ਹਰੇਕ ਪ੍ਰੋਗਰਾਮ ਵਿਚ ਨਗਰ ਨਿਗਮ ਦੁਆਰਾ 20 ਮਹਿਲਾ ਭਾਗੀਦਾਰਾਂ ਦੀ ਪਛਾਣ ਕੀਤੀ | ਉਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਗੀਦਾਰਾਂ ਨੇ ਪਾਊਚ, ਪੋਟਲੀ, ਸਕ੍ਰੰਚੀ, ਕੋਸਟਰ, ਕਢਾਈ ਫਰੇਮ, ਟੋਟ ਬੈਗ, ਕੀ ਚੇਨ, ਬੈਗ ਚਾਰਮ ਅਤੇ ਡੌਲ ਕੀ ਚੇਨ ਸਮੇਤ ਕਈ ਤਰ੍ਹਾਂ ਦੇ ਉਤਪਾਦਾਂ ਨੂੰ ਡਿਜ਼ਾਈਨ ਅਤੇ ਵਿਕਸਤ ਕੀਤਾ | ਪੰਜਾਬ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ (ਮਹਿਲਾ) ਪ੍ਰੋ. ਨਮਿਤਾ ਗੁਪਤਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅÏਰਤਾਂ ਦੇ ਸਸ਼ਕਤੀਕਰਨ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ | ਡਾ. ਵਿਵੇਕ ਤਿ੍ਵੇਦੀ ਸਮਾਜਿਕ ਵਿਕਾਸ ਅਧਿਕਾਰੀ ਨਗਰ ਨਿਗਮ ਚੰਡੀਗੜ੍ਹ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੋਜ਼ੀ-ਰੋਟੀ ਪੈਦਾ ਕਰਨ ਅਤੇ ਭਾਈਚਾਰਕ ਵਿਕਾਸ ਵਿਚ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ 'ਤੇ ਚਾਨਣਾ ਪਾਇਆ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਕੈਬਨਿਟ ਦੀ ਮੀਟਿੰਗ 27 ਨੰੂ ਅਗਲੀ ਖ਼ਬਰ ਐਕਸਾਈਜ਼ ਵਿਭਾਗ ਵਲੋਂ ਗ਼ੈਰਕਾਨੂੰਨੀ ਸ਼ਰਾਬ ਸਮੇਤ ਇਕ ਮੁਲਜ਼ਮ ਕਾਬੂ <br/>
Ad Position 24