24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ 'ਚ ਜ਼ੀਰਕਪੁਰ ਫ਼ਤਹਿ ਕਰਨ ਲਈ ਭਾਜਪਾ ਨੇ ਕੀਤੇ ਕਮਰਕੱਸੇ <br/>

Ad Position 21
No active advertisement
ਜ਼ੀਰਕਪੁਰ ਵਿਖੇ ਨਗਰ ਕੌਂਸਲ ਚੋਣਾਂ ਬਾਬਤ ਸੱਦੀ ਗਈ ਮੀਟਿੰਗ ਦੌਰਾਨ ਸੀਨੀਅਰ ਭਾਜਪਾ ਆਗੂ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ | ਤਸਵੀਰ : ਹੈਪੀ ਪੰਡਵਾਲਾ <br/> 23-04-2026
ਜ਼ੀਰਕਪੁਰ, 22 ਅਪ੍ਰੈਲ (ਹੈਪੀ ਪੰਡਵਾਲਾ)-ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਹਲਕਾ ਡੇਰਾਬੱਸੀ 'ਚ ਭਾਜਪਾ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਹਲਕੇ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਜ਼ੀਰਕਪੁਰ ਨੂੰ ਫ਼ਤਹਿ ਕਰਨ ਲਈ ਰਣਨੀਤਿਕ ਤਿਆਰੀਆਂ ਖਿੱਚਦਿਆਂ ਚੰਡੀਗੜ੍ਹ-ਅੰਬਾਲਾ ਸੜਕ 'ਤੇ ਇਕ ਵਿਸ਼ੇਸ਼ ਸੀਟਿੰਗ ਦਫ਼ਤਰ ਖੋਲਿ੍ਹਆ ਗਿਆ | ਇਸ ਮੌਕੇ ਚੋਣ ਮੁਹਿੰਮ ਦਾ ਆਗਾਜ਼ ਧਾਰਮਿਕ ਮਰਿਆਦਾ ਅਨੁਸਾਰ ਕੀਤਾ ਗਿਆ | ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਇਹ ਦਫ਼ਤਰ ਸਿਰਫ਼ ਚੋਣ ਪ੍ਰਚਾਰ ਦਾ ਕੇਂਦਰ ਨਹੀਂ, ਸਗੋਂ ਸ਼ਹਿਰ ਵਾਸੀਆਂ ਨਾਲ ਸਿੱਧਾ ਰਾਬਤਾ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਸਾਂਝਾ ਮੰਚ ਸਾਬਿਤ ਹੋਵੇਗਾ | ਉਨ੍ਹਾਂ ਕਿਹਾ ਕਿ ਦਫ਼ਤਰ ਦਾ ਅਸਲ ਉਦਘਾਟਨ ਅਗਲੇ ਮਹੀਨੇ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਵਲੋਂ ਕੀਤਾ ਜਾਵੇਗਾ | ਇਸ ਮੌਕੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਤੇ ਸੀਨੀਅਰ ਆਗੂ ਸੰਜੀਵ ਖੰਨਾ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਚੋਣਾਂ 'ਚ ਜਿੱਤ ਦਾ ਦਾਅਵਾ ਕੀਤਾ | ਇਸ ਮੌਕੇ ਸੈਣੀ ਨੇ ਕਿਹਾ ਕਿ ਭਾਜਪਾ ਤਿੰਨੋਂ ਕੌਂਸਲਾਂ 'ਤੇ ਜਿੱਤ ਦਰਜ ਕਰਕੇ ਆਪਣੇ ਪ੍ਰਧਾਨ ਬਣਾਏਗੀ ਅਤੇ ਤਿੰਨੋਂ ਸ਼ਹਿਰਾਂ ਦਾ ਸਮੁੱਚਾ ਵਿਕਾਸ ਕਰਵਾਉਣਾ ਹੀ ਪਾਰਟੀ ਦਾ ਮੁੱਖ ਟੀਚਾ ਰਹੇਗਾ | ਇਸ ਮੌਕੇ ਮੁਕੇਸ਼ ਗਾਂਧੀ, ਸੁਸ਼ੀਲ ਰਾਣਾ, ਹਰਜੀਤ ਮਿੰਟਾ, ਅਨੁਜ ਅਗਰਵਾਲ, ਮੰਡਲ ਪ੍ਰਧਾਨ ਸਤਪਾਲ ਬਾਂਸਲ, ਦੇਵ ਰਾਣਾ, ਰਾਣਾ ਰਣਬੀਰ, ਸੰਜੂ ਰਾਣਾ, ਏਕਤਾ ਨਾਗਪਾਲ, ਪ੍ਰਦੀਪ ਸ਼ਰਮਾ, ਹਰਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਟਿੰਕੂ, ਗੁਲਜ਼ਾਰ ਟਿਵਾਣਾ, ਗੁਰਮੀਤ ਟਿਵਾਣਾ, ਮੋਨੂੰ ਸ਼ਰਮਾ ਤੇ ਰਾਮਪਾਲ ਸੈਣੀ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 30 ਨੂੰ ਅਗਲੀ ਖ਼ਬਰ 21 ਦਿਨ ਕੋਮਾ 'ਚ ਰਹਿਣ ਮਗਰੋਂ ਜ਼ਿੰਦਗੀ ਦੀ ਜੰਗ ਹਾਰਿਆ 23 ਸਾਲਾ ਚੇਤਨ
Ad Position 24