24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

21 ਦਿਨ ਕੋਮਾ 'ਚ ਰਹਿਣ ਮਗਰੋਂ ਜ਼ਿੰਦਗੀ ਦੀ ਜੰਗ ਹਾਰਿਆ 23 ਸਾਲਾ ਚੇਤਨ

Ad Position 21
No active advertisement
ਅਜੀਤ ਡੈਸਕ 23-04-2026
ਡੇਰਾਬੱਸੀ, 22 ਅਪ੍ਰੈਲ (ਗੁਰਮੀਤ ਸਿੰਘ)-1 ਅਪ੍ਰੈਲ ਨੂੰ ਰੇਲ ਗੱਡੀ ਦੀ ਲਪੇਟ 'ਚ ਆਉਣ ਮਗਰੋਂ 21 ਦਿਨ ਕੋਮਾ 'ਚ ਰਹਿਣ ਵਾਲਾ 23 ਸਾਲਾ ਨੌਜਵਾਨ ਚੇਤਨ ਆਿਖ਼ਰ ਜ਼ਿੰਦਗੀ ਦੀ ਜੰਗ ਹਾਰ ਗਿਆ | ਅੱਜ ਪਿੰਡ ਤਿ੍ਵੇਦੀ ਕੈਂਪ ਵਿਖੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ | ਇਸ ਘਟਨਾ ਕਾਰਨ ਪਿੰਡ 'ਚ ਮਾਤਮ ਛਾਇਆ ਹੋਇਆ ਹੈ | ਮਿ੍ਤਕ ਦੇ ਭਰਾ ਮਨੀਸ਼ ਅਰੋੜਾ ਨੇ ਦੱਸਿਆ ਕਿ ਚੇਤਨ 1 ਅਪ੍ਰੈਲ ਸਵੇਰੇ ਘੱਗਰ ਰੇਲਵੇ ਸਟੇਸ਼ਨ ਕੋਲ ਰੇਲ ਦੀ ਪੱਟੜੀ ਦੇ ਨਾਲ-ਨਾਲ ਘੁੰਮ ਰਿਹਾ ਸੀ | ਇਸੇ ਦੌਰਾਨ ਉਸ ਨੂੰ ਰੇਲ ਗੱਡੀ ਦੇ ਆਉਣ ਦਾ ਪਤਾ ਨਹੀਂ ਚੱਲਿਆ ਅਤੇ ਰੇਲ-ਗੱਡੀ ਦੀ ਫੇਟ ਵੱਜਣ ਕਰਕੇ ਉਹ ਪੱਥਰਾਂ 'ਤੇ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ | ਇਲਾਜ ਲਈ ਪਹਿਲਾਂ ਉਸ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਸੀ, ਜਿਥੋਂ ਉਸ ਨੂੰ ਹਾਲਤ ਗੰਭੀਰ ਹੋਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਸੀ | ਚੇਤਨ ਦੇ ਸਿਰ ਅਤੇ ਅੱਖ 'ਤੇ ਗੰਭੀਰ ਸੱਟ ਲੱਗਣ ਕਰਕੇ ਉਹ ਕੋਮਾ ਵਿਚ ਚਲਾ ਗਿਆ | ਪੀ. ਜੀ. ਆਈ. ਦੇ ਡਾਕਟਰ ਉਸ ਦੇ ਕੋਮਾ ਤੋਂ ਬਾਹਰ ਆਉਣ ਦੀ ਉਡੀਕ ਕਰਦੇ ਰਹੇ ਤੇ ਬੀਤੀ 12 ਅਪ੍ਰੈਲ ਨੂੰ ਉਸ ਨੂੰ ਪੀ. ਜੀ. ਆਈ. ਤੋਂ ਛੁੱਟੀ ਕਰ ਦਿੱਤੀ ਗਈ ਸੀ ਅਤੇ ਉਸ ਨੂੰ ਮੁੜ 24 ਅਪ੍ਰੈਲ ਪੀ. ਜੀ. ਆਈ. ਵਿਖੇ ਬੁਲਾਇਆ ਗਿਆ ਸੀ | ਪਰਿਵਾਰ ਵੀ ਉਸ ਦੇ ਕੋਮਾ ਤੋਂ ਬਾਹਰ ਆਉਣ ਦੀ ਉਡੀਕ ਕਰਦਾ ਰਿਹਾ, ਲੇਕਿਨ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ | 16 ਅਪ੍ਰੈਲ ਨੂੰ ਚੇਤਨ ਨੂੰ ਉਸ ਦਾ ਪਰਿਵਾਰ ਮੈਕਸ ਹਸਪਤਾਲ ਵਿਖੇ ਵੀ ਲੈ ਕੇ ਗਿਆ ਸੀ, ਜਿਥੋਂ ਉਸ ਨੂੰ ਉਸੇ ਸ਼ਾਮ ਛੁੱਟੀ ਕਰ ਦਿੱਤੀ ਗਈ ਸੀ | ਉਦੋਂ ਤੋਂ ਚੇਤਨ ਆਪਣੇ ਘਰ ਵਿਖੇ ਹੀ ਜ਼ੇਰੇ ਇਲਾਜ ਸੀ ਅਤੇ ਨਿੱਜੀ ਡਾਕਟਰ ਰੋਜ਼ਾਨਾ ਉਸ ਦੇ ਇਲਾਜ ਲਈ ਘਰ ਆਉਂਦਾ ਸੀ | ਮਨੀਸ਼ ਨੇ ਦੱਸਿਆ ਕਿ 21 ਅਪ੍ਰੈਲ ਨੂੰ ਸਵੇਰੇ ਕਰੀਬ 9 ਵਜੇ ਚੇਤਨ ਦੀ ਮੌਤ ਹੋ ਗਈ | ਉਸੇ ਦਿਨ ਰੇਲਵੇ ਪੁਲਿਸ ਪੋਸਟਮਾਰਟਮ ਲਈ ਲਾਸ਼ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਲੈ ਗਈ, ਜਦਕਿ ਅੱਜ 22 ਅਪ੍ਰੈਲ ਨੂੰ ਪੋਸਟਮਾਰਟਮ ਹੋਣ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਅਤੇ ਬਾਅਦ ਦੁਪਹਿਰ ਕਰੀਬ 3 ਵਜੇ ਪਿੰਡ ਤਿ੍ਵੇਦੀ ਕੈਂਪ ਦੇ ਸ਼ਮਸ਼ਾਨਘਾਟ ਵਿਖੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ | ਮਿ੍ਤਕ ਦੇ ਮਾਪਿਆਂ ਦੀ ਕਈ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ | ਚੇਤਨ ਦਾ ਵੱਡਾ ਭਰਾ ਮਨੀਸ਼ (26) ਹੀ ਪਰਿਵਾਰ ਨੂੰ ਪਾਲ ਰਿਹਾ ਸੀ | ਚੇਤਨ ਦੀ ਇਕ ਛੋਟੀ ਭੈਣ ਵੀ ਹੈ | ਚੇਤਨ ਸ਼ਾਹਬਾਦ (ਹਰਿਆਣਾ) ਵਿਖੇ ਆਪਣੀ ਭੈਣ ਨਾਲ ਰਹਿੰਦਾ ਸੀ, ਜਦਕਿ ਮਨੀਸ਼ ਡੇਰਾਬੱਸੀ ਖ਼ੇਤਰ 'ਚ ਕੰਮ ਕਰਦਾ ਸੀ | ਕੁਝ ਸਮਾਂ ਪਹਿਲਾਂ ਹੀ ਚੇਤਨ ਅਤੇ ਉਸ ਦੀ ਭੈਣ ਮਨੀਸ਼ ਕੋਲ ਰਹਿਣ ਲਈ ਆਏ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ 'ਚ ਜ਼ੀਰਕਪੁਰ ਫ਼ਤਹਿ ਕਰਨ ਲਈ ਭਾਜਪਾ ਨੇ ਕੀਤੇ ਕਮਰਕੱਸੇ <br/> ਅਗਲੀ ਖ਼ਬਰ ਅਲਟਰਾਟੈੱਕ ਨੇ ਭਾਰਤ 'ਚ 200 ਮਿਲੀਅਨ ਟਨ ਪ੍ਰਤੀ ਸਾਲ ਸਮਰੱਥਾ ਦਾ ਅੰਕੜਾ ਪਾਰ ਕੀਤਾ <br/>
Ad Position 24