ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਿੰਡ ਸਰਸੀਣੀ ਦੇ ਵਸਨੀਕਾਂ ਨੂੰ ਲਾਇਬ੍ਰੇਰੀ ਦਾ ਮਿਲਿਆ ਵੱਡਾ ਤੋਹਫ਼ਾ ਗੇਟਸ ਇੰਡੀਆ ਕੰਪਨੀ ਵਲੋਂ ਲਾਇਬ੍ਰੇਰੀ ਦੀ ਇਮਾਰਤ ਪਿੰਡ ਵਾਸੀਆਂ ਨੂੰ ਕੀਤੀ ਸਪੁਰਦ <br/>

Ad Position 21
No active advertisement
ਅਜੀਤ ਡੈਸਕ 25-04-2026
ਲਾਲੜੂ, 24 ਅਪ੍ਰੈਲ (ਰਾਜਬੀਰ ਸਿੰਘ)-ਪਿੰਡ ਸਰਸੀਣੀ ਨੂੰ ਪਿੰਡ ਦੀ ਪੰਚਾਇਤ ਦੇ ਸਹਿਯੋਗ ਸਦਕਾ ਗੇਟਸ ਇੰਡੀਆ ਕੰਪਨੀ ਲਾਲੜੂ ਵਲੋਂ ਲਾਇਬ੍ਰੇਰੀ ਦਾ ਇਕ ਵੱਡਾ ਤੋਹਫ਼ਾ ਭੇਟ ਕੀਤਾ ਗਿਆ ਹੈ, ਜਿਸ ਦਾ ਨਾਂਅ ਪਿੰਡ ਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਰੱਖਿਆ ਗਿਆ ਹੈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੰਪਨੀ ਦੀ ਆਲ ਇੰਡੀਆ ਐਚ. ਆਰ. ਹੈੱਡ ਮੈਡਮ ਡੀ ਸੀਕਵੇਰਾ ਵਲੋਂ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਇਸ ਨੂੰ ਪਿੰਡ ਵਾਸੀਆਂ ਦੇ ਸਪੁਰਦ ਕੀਤਾ ਗਿਆ | ਇਸ ਮੌਕੇ ਮੈਡਮ ਡੀ ਸੀਕਵੇਰਾ ਨੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ, ਜਿਸ 'ਚ ਉਹ ਆਪਣਾ ਸਮਾਂ ਕਿਤਾਬਾਂ ਪੜ੍ਹ ਕੇ ਬਿਤਾ ਸਕਦੇ ਹਨ | ਲਾਇਬ੍ਰੇਰੀ ਸੰਬੰਧੀ ਪਿੰਡ ਦੀ ਸਰਪੰਚ ਦੇ ਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ 'ਚ ਗੇਟਸ ਇੰਡੀਆ ਕੰਪਨੀ ਵਲੋਂ ਕਰੀਬ 40 ਲੱਖ ਰੁ. ਦੀ ਲਾਗਤ ਨਾਲ ਲਾਇਬ੍ਰੇਰੀ ਦੀ ਇਮਾਰਤ ਤਿਆਰ ਕੀਤੀ ਗਈ ਹੈ, ਜੋ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ | ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ 'ਚ ਜਿਥੇ ਪਿੰਡ ਵਾਸੀਆਂ ਦੇ ਪੜ੍ਹਨ ਲਈ ਟੇਬਲ-ਕੁਰਸੀਆਂ, ਵਾਟਰ ਕੂਲਰ ਤੇ ਆਰ. ਓ. ਦਾ ਇੰਤਜ਼ਾਮ ਹੈ, ਉਥੇ ਹੀ ਏ. ਸੀ. ਵੀ ਲਗਾਏ ਗਏ ਹਨ ਤਾਂ ਜੋ ਗਰਮੀ ਦੇ ਮੌਸਮ 'ਚ ਉਹ ਅਰਾਮ ਨਾਲ ਕਿਤਾਬਾਂ ਪੜ੍ਹ ਸਕਣ | ਉਨ੍ਹਾਂ ਦੱਸਿਆ ਕਿ ਭਵਿੱਖ 'ਚ ਲਾਇਬ੍ਰੇਰੀ ਨੂੰ ਇੰਟਰਨੈੱਟ ਦੀ ਸੁਵਿਧਾ ਨਾਲ ਲੈਸ ਕਰਕੇ ਕੰਪਿਊਟਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ | ਪ੍ਰੋਗਰਾਮ ਦੇ ਅੰਤ 'ਚ ਪਿੰਡ ਦੀਆਂ ਲੜਕੀਆਂ ਵਲੋਂ ਗਿੱਧਾ ਪੇਸ਼ ਕੀਤਾ, ਜਿਨ੍ਹਾਂ ਨੂੰ ਕੰਪਨੀ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੰਪਨੀ ਅਧਿਕਾਰੀ ਕਿ੍ਸ਼ਨਾ ਪ੍ਰਸ਼ਾਦ, ਸੁਖਵਿੰਦਰ ਸਿੰਘ, ਅਜੇ ਸ੍ਰੀਵਾਸਤਵ, ਅਜੀਤ ਕੁਮਾਰ, ਵਿਸ਼ਾਲ ਸ਼ਰਮਾ, ਦਵਿੰਦਰ ਸਿੰਘ ਆਸਟ੍ਰੇਲੀਆ, ਉੱਤਮ ਸਿੰਘ, ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸਰਸੀਣੀ, ਕਰਨੈਲ ਸਿੰਘ, ਰਾਜਿੰਦਰ ਸਿੰਘ, ਹਰਮੇਸ਼ ਸਿੰਘ, ਰਘੁਬੀਰ ਸਿੰਘ, ਮਾਮ ਚੰਦ, ਲਖਵਿੰਦਰ ਸਿੰਘ, ਪ੍ਰੀਤਮ ਸਿੰਘ, ਅਮਰਜੀਤ ਸਿੰਘ, ਜਗੀਰ ਸਿੰਘ, ਕਰਮ ਸਿੰਘ ਤੇ ਰਣਜੀਤ ਸਿੰਘ ਸਮੇਤ ਸਮੁੱਚੇ ਪਿੰਡ ਵਾਸੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖਰੜ ਦੇ ਬੱਸ ਸਟੈਂਡ 'ਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਲਗਾਏ ਫਲੈਕਸ ਬੋਰਡਾਂ ਨੂੰ ਲੈ ਕੇ ਸਿਆਸੀ ਪਾਰਾ ਗਰਮਾਇਆ ਕੌਂਸਲ... ਅਗਲੀ ਖ਼ਬਰ ਚਾਰ ਸਾਲਾਂ ਬਾਅਦ ਜ਼ਿਲ੍ਹਾ ਤੇ ਤਹਿਸੀਲ ਸ਼ਿਕਾਇਤ ਨਿਵਾਰਨ ਕਮੇਟੀਆਂ ਦੇ ਗਠਨ ਦੀ ਕੋਈ ਤੁਕ ਨਹੀਂ ਬਣਦੀ-ਸੇਖੋਂ
Ad Position 24
No active advertisement