ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਖਰੜ ਦੇ ਬੱਸ ਸਟੈਂਡ 'ਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਲਗਾਏ ਫਲੈਕਸ ਬੋਰਡਾਂ ਨੂੰ ਲੈ ਕੇ ਸਿਆਸੀ ਪਾਰਾ ਗਰਮਾਇਆ ਕੌਂਸਲ ਨੇ ਪਹਿਲਾਂ ਖ਼ੁਦ ਉਤਾਰੇ ਬੋਰਡ ਤੇ ਫ਼ਿਰ ਮੁੜ ਲਗਾਏ <br/>

Ad Position 21
No active advertisement
ਨਗਰ ਕੌਂਸਲ ਦੇ ਕਰਮਚਾਰੀ ਬੱਸ ਸਟੈਂਡ ਖਰੜ ਵਿਖੇ ਲਗਾਏ ਗਏ ਫਲੈਕਸ ਬੋਰਡਾਂ ਨੂੰ ਉਤਾਰ ਕੇ ਟਰੱਕ 'ਚ ਲੋਡ ਕਰਦੇ ਹੋਏ | (ਸੱਜੇ) ਬੱਸ ਸਟੈਂਡ ਖਰੜ ਵਿਖੇ ਮੁੜ ਤੋਂ ਫਲੈਕਸ ਬੋਰਡ ਲਗਾਉਂਦੇ ਹੋਏ ਨਗਰ ਕੌਂਸਲ ਦੇ ਕਰਮਚਾਰੀ | ਤਸਵੀਰਾਂ : ਜੰਡਪੁਰੀ <br/> 25-04-2026
ਖਰੜ, 24 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)-ਖਰੜ ਦੇ ਬੱਸ ਸਟੈਂਡ 'ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੇ ਲਗਾਏ ਗਏ ਫਲੈਕਸ ਬੋਰਡ ਉਤਾਰਨ 'ਤੇ ਸਿਆਸੀ ਪਾਰਾ ਗਰਮਾ ਗਿਆ | ਨਗਰ ਕੌਂਸਲ ਦੇ ਕਰਮਚਾਰੀਆਂ ਨੇ ਪਹਿਲਾਂ ਇਨ੍ਹਾਂ ਬੋਰਡਾਂ ਨੂੰ ਉਤਾਰ ਦਿੱਤੀ ਅਤੇ ਫ਼ਿਰ ਖ਼ੁਦ ਹੀ ਲਗਾ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਯੂਥ ਬੋਰਡ ਦੇ ਵਾਈਸ ਪ੍ਰਧਾਨ ਪਿ੍ੰਸ ਧਾਲੀਵਾਲ ਅਤੇ ਅਮਨਦੀਪ ਸਿੰਘ ਰੋਕੀ ਕੁਰਾਲੀ ਨੇ ਦੱਸਿਆ ਕਿ ਪੰਜਾਬ ਯੂਥ ਵੈੱਲਫੇਅਰ ਦੇ ਚੇਅਰਮੈਨ ਪਰਵਿੰਦਰ ਸਿੰਘ ਗੋਲਡੀ ਦੀਆਂ ਫੋਟੋਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਾਲੀਆਂ ਫੋਟੋਆਂ ਵਾਲੇ ਬੋਰਡ ਬੱਸ ਸਟੈਂਡ ਖਰੜ ਵਿਖੇ ਲਗਾਏ ਸਨ, ਜਿਨ੍ਹਾਂ 'ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਸੀ, ਪਰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਇਨ੍ਹਾਂ ਬੋਰਡਾਂ ਨੂੰ ਉਤਾਰ ਦਿੱਤਾ, ਜਦਕਿ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਦੇ ਉਥੇ ਲੱਗੇ ਬੋਰਡਾਂ ਨੂੰ ਹੱਥ ਤੱਕ ਨਹੀਂ ਲਗਾਇਆ | ਉਨ੍ਹਾਂ ਜਦੋਂ ਇਸ ਬਾਬਤ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਹਰਦਰਸ਼ਨ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਹੀ ਬੋਰਡ ਉਤਾਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਨਾਜਾਇਜ਼ ਬੋਰਡ ਲੱਗੇ ਹੋਏ ਸਨ, ਉਨ੍ਹਾਂ ਨੂੰ ਉਤਾਰਨ ਲਈ ਕਿਹਾ ਗਿਆ ਹੈ | ਪਿ੍ੰਸ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਫਲੈਕਸ ਬੋਰਡਾਂ ਉੱਤੇ ਕਿਸੇ ਦਾ ਵੀ ਮੋਬਾਈਲ ਨੰਬਰ ਨਹੀਂ ਸੀ, ਸਗੋਂ ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਲਈ ਇਹ ਬੋਰਡ ਲਗਵਾਏ ਸਨ | ਉਨ੍ਹਾਂ ਕਿਹਾ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਬੋਰਡ ਕਿਉਂ ਉਤਾਰੇ ਗਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੇ ਗ਼ਲਤ ਬੋਰਡ ਲਗਵਾਏ ਹਨ ਤਾਂ ਉਹ ਇਸ 'ਚ ਸੁਧਾਰ ਕਰ ਲੈਂਦੇ ਹਨ, ਪਰ ਬੋਰਡ ਉਤਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਂਦਾ | ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਦੇ ਬੋਰਡ ਲਗਾਉਣਾ ਗ਼ੈਰਕਾਨੂੰਨੀ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਉਤਾਰੇ ਗਏ ਬੋਰਡ ਮੁੜ ਲਗਾਏ ਜਾਣ | ਦੂਜੇ ਪਾਸੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਹਰਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੋਰਡ ਆਪਣੇ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਹੀ ਉਤਾਰੇ ਹਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਡੇਰਾਬੱਸੀ ਵਿਖੇ 'ਜ਼ਿੰਦਗੀ ਜ਼ਿੰਦਾਬਾਦ' ਮੁਹਿੰਮ ਤਹਿਤ ਭਾਸ਼ਨ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਪਿੰਡ ਸਰਸੀਣੀ ਦੇ ਵਸਨੀਕਾਂ ਨੂੰ ਲਾਇਬ੍ਰੇਰੀ ਦਾ ਮਿਲਿਆ ਵੱਡਾ ਤੋਹਫ਼ਾ ਗੇਟਸ ਇੰਡੀਆ ਕੰਪਨੀ ਵਲੋਂ ਲਾਇਬ੍ਰੇਰੀ ਦੀ ਇਮਾ...
Ad Position 24
No active advertisement