03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਲੋਕ ਹਿੱਤ ਮਿਸ਼ਨ ਨੇ ਬਿਜਲੀ ਕੱਟਾਂ ਖ਼ਿਲਾਫ਼ ਮਾਜਰਾ ਗਰਿੱਡ ਅੱਗੇ ਲਗਾਇਆ ਧਰਨਾ <br/>

Ad Position 21
repet_subhas-goyals [Copy P29]
ਮਾਜਰਾ ਗਰਿੱਡ ਅੱਗੇ ਧਰਨਾ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਹਿੱਤ ਮਿਸ਼ਨ ਦੇ ਆਗੂ ਅਤੇ ਖੇਤਰ ਦੇ ਲੋਕ | ਤਸਵੀਰ : ਕੁਲਵੰਤ ਸਿੰਘ ਧੀਮਾਨ <br/> 26-04-2026
ਮਾਜਰੀ, 25 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਵਲੋਂ ਖੇਤਰ 'ਚ ਲੱਗੇ ਰਹੇ ਬਿਜਲੀ ਕੱਟਾਂ ਖ਼ਿਲਾਫ਼ ਮਾਜਰਾ ਦੇ ਬਿਜਲੀ ਗਰਿੱਡ ਅੱਗੇ ਧਰਨਾ ਲਗਾਇਆ ਗਿਆ | ਇਸ ਮੌਕੇ ਮਾਜਰਾ ਗਰਿੱਡ ਅੱਗੇ ਇਕੱਤਰ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ, ਭਗਤ ਸਿੰਘ ਭਗਤ ਮਾਜਰਾ, ਰਵਿੰਦਰ ਸਿੰਘ ਬਜੀਦਪੁਰ, ਹਰਿੰਦਰ ਸਿੰਘ ਕੁੱਬਾਹੇੜੀ, ਬਚਨ ਸਿੰਘ ਮੁੰਧੋਂ ਤੇ ਸਰਬਜੀਤ ਸਿੰਘ ਫ਼ਿਰੋਜ਼ਪੁਰ ਨੇ ਕਿਹਾ ਕਿ ਵਾਢੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਗਰਮੀ ਭਰ ਜੋਬਨ 'ਤੇ ਪੁੱਜ ਚੁੱਕੀ ਹੈ, ਪਰ ਇਸ ਦੇ ਬਾਵਜੂਦ ਜਿਥੇ ਰਾਤ ਸਮੇਂ ਲਗਾਤਾਰ 5 ਤੋਂ 6 ਘੰਟਿਆਂ ਦੇ ਕੱਟ ਲਗਾਏ ਜਾ ਰਹੇ ਹਨ, ਉਥੇ ਹੀ ਦਿਨ 'ਚ ਵੀ ਬਿਜਲੀ ਵਾਰ-ਵਾਰ ਬੰਦ ਹੋ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪਾਣੀ ਦੀ ਘਾਟ ਤੇ ਹੋਰ ਜ਼ਰੂਰੀ ਕੰਮਾਂ 'ਚ ਅੜਿੱਕਾ ਪੈਣ ਕਾਰਨ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਹੀ ਮਿਸ਼ਨ ਨੂੰ ਲੋਕਾਂ ਦੇ ਸਹਿਯੋਗ ਨਾਲ ਮਾਜਰਾ ਗਰਿੱਡ ਅੱਗੇ ਧਰਨਾ ਲਗਾਉਣਾ ਪੈ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਬਿਜਲੀ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ ਮਿਸ਼ਨ ਵਿਆਪਕ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ | ਇਸ ਦੌਰਾਨ ਮੌਕੇ 'ਤੇ ਪੁੱਜੇ ਐਕਸੀਅਨ ਸੁਖਜੀਤ ਸਿੰਘ ਅਤੇ ਐਸ. ਡੀ. ਓ. ਨਿਤਿਸ਼ ਕੁਮਾਰ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਕੱਟ ਸਮਾਂਬੱਧ ਹੀ ਲਗਾਏ ਜਾਣਗੇ | ਇਸ ਮੌਕੇ ਦਰਸ਼ਨ ਸਿੰਘ ਖੇੜਾ, ਗੁਰਸ਼ਰਨ ਸਿੰਘ ਨੱਗਲ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਰਾਮ ਸਿੰਘ ਅਭੀਪੁਰ, ਬਚਨ ਸਿੰਘ ਮੁੰਧੋਂ, ਦਰਸ਼ਨ ਸਿੰਘ ਵਜੀਦਪੁਰ, ਸਰਪੰਚ ਵਿੱਕੀ ਸ਼ਰਮਾ ਸਿਸਵਾਂ, ਰਵੀ ਪੜੌਲ, ਸਰਬਜੀਤ ਸਿੰਘ ਸੰਗਤਪੁਰਾ, ਸਾਧੂ ਸਿੰਘ, ਹਰੀ ਸਿੰਘ ਹੁਸ਼ਿਆਰਪੁਰ, ਕੁਲਵੰਤ ਸਿੰਘ ਬੂਥਗੜ੍ਹ, ਸਰਪੰਚ ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਗੁਰਮੀਤ ਸਿੰਘ ਮੀਆਂਪੁਰ, ਬਲਜਿੰਦਰ ਸਿੰਘ ਬਜੀਦਪੁਰ, ਸੋਨੀ ਦੁਸਾਰਨਾ ਤੇ ਜਸਵਿੰਦਰ ਸਿੰਘ ਰਸੂਲਪੁਰ ਸਮੇਤ ਖੇਤਰ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨੀਸ਼ ਤਿਵਾੜੀ ਵਲੋਂ ਅੱਠਵੇਂ ਸੁਦਾਮਾ ਕੱਪ ਵੈਟਰਨ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ <br/> ਅਗਲੀ ਖ਼ਬਰ ਕੌਂਸਲ ਚੋਣਾਂ ਸੰਬੰਧੀ ਜਾਰੀ ਵੋਟਰ ਸੂਚੀਆਂ 'ਚ ਵੱਡੇ ਪੱਧਰ 'ਤੇ ਖਾਮੀਆਂ- ਜੀਤੀ ਪਡਿਾਅਲਾ <br/>
Ad Position 24