30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੈਬਰੀਅਲ ਇੰਡੀਆ ਲਿ. ਪਰਵਾਣੂ ਦਾ ਅੰਤਰਰਾਜੀ ਉਦਯੋਗਿਕ ਐਕਸਪੋਜ਼ਰ ਦੌਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 28-04-2026
ਐੱਸ. ਏ. ਐੱਸ. ਨਗਰ, 27 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਦੇ ਉਦਯੋਗ ਤੇ ਵਪਾਰ ਵਿਭਾਗ ਵਲੋਂ ਮਗਸੀਪਾ ਰਾਹੀਂ ਭਾਰਤ ਸਰਕਾਰ ਦੀ ਰੈਂਪ ਸਕੀਮ ਤਹਿਤ ਗੈਬਰੀਅਲ ਇੰਡੀਆ ਲਿ. ਪਰਵਾਣੂ (ਹਿਮਾਚਲ ਪ੍ਰਦੇਸ਼) ਦਾ ਅੰਤਰਰਾਜੀ ਉਦਯੋਗਿਕ ਐਕਸਪੋਜ਼ਰ ਦੌਰਾ ਕਰਵਾਇਆ ਗਿਆ | ਇਹ ਦੌਰਾ ਡਾ. ਸੰਜੀਵ ਚੱਢਾ ਹੈੱਡ ਤੇ ਪ੍ਰੋ. ਮਗਸੀਪਾ ਅਤੇ ਪਿ੍ੰ. ਇਨਵੈਸਟੀਗੇਟਰ ਰੈਂਪ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਪੰਜਾਬ 'ਚ ਐਮ. ਐਸ. ਐਮ. ਈ. ਖੇਤਰ ਨੂੰ ਮਜ਼ਬੂਤ ਬਣਾਉਣ ਲਈ ਸਮਰੱਥਾ ਵਿਕਾਸ ਅਤੇ ਉਦਯੋਗਿਕ ਜਾਣ-ਪਛਾਣ ਨੂੰ ਉਤਸ਼ਾਹਿਤ ਕਰਨਾ ਸੀ | ਇਸ ਦੌਰੇ 'ਚ ਮੁਹਾਲੀ ਦੇ ਮਹੱਤਵਪੂਰਨ ਉਦਯੋਗਿਕ ਜ਼ਿਲ੍ਹੇ ਨਾਲ ਸੰਬੰਧਿਤ ਐਮ. ਐਸ. ਐਮ. ਈ. ਉਦਯੋਗਪਤੀਆਂ ਦੇ ਵਫ਼ਦ ਨੇ ਭਾਗ ਲਿਆ | ਇਸ ਉਪਰਾਲੇ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਸੁਚਾਰੂ ਤਰੀਕੇ ਨਾਲ ਅਮਲ 'ਚ ਲਿਆਂਦਾ ਗਿਆ | ਇਸ ਦੌਰੇ ਦੌਰਾਨ ਭਾਗੀਦਾਰਾਂ ਨੂੰ ਗੈਬਰੀਅਲ ਇੰਡੀਆ ਲਿ. ਪਰਵਾਣੂ ਵਲੋਂ ਅਪਣਾਈਆਂ ਗਈਆਂ ਆਧੁਨਿਕ ਮੈਨੂਫੈਕਚਰਿੰਗ ਪ੍ਰਣਾਲੀਆਂ, ਗੁਣਵੱਤਾ ਪ੍ਰਬੰਧਨ ਵਿਧੀਆਂ, ਉਤਪਾਦਨ 'ਚ ਨਵੀਨਤਾ ਅਤੇ ਵਿਸ਼ਵ ਪੱਧਰੀ ਕਾਰਜ ਮਾਪਦੰਡਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਈ | ਇਸੇ ਦੌਰੇ ਦੌਰਾਨ ਐਮ. ਐਸ. ਐਮ. ਈ. ਉਦਯੋਗਪਤੀਆਂ ਨੂੰ ਸ਼ਾਪ-ਫਲੋਰ ਪ੍ਰਕਿਰਿਆਵਾਂ, ਆਟੋਮੇਸ਼ਨ, ਵੈਂਡਰ ਡਿਵੈਲਪਮੈਂਟ ਪ੍ਰਣਾਲੀ ਅਤੇ ਵੱਡੇ ਪੱਧਰ ਦੀ ਉਦਯੋਗਿਕ ਇਕਾਈ ਵਲੋਂ ਅਪਣਾਏ ਗਏ ਗੁਣਵੱਤਾ ਮਾਪਦੰਡਾਂ ਬਾਰੇ ਸਮਝ ਵਿਕਸਿਤ ਕਰਨ ਦਾ ਮੌਕਾ ਮਿਲਿਆ | ਇਸ ਦੌਰਾਨ ਮਾਹਿਰਾਂ ਵਲੋਂ ਉਤਪਾਦਕਤਾ, ਮੁਕਾਬਲੇਬਾਜ਼ੀ ਅਤੇ ਬਾਜ਼ਾਰ ਤਿਆਰੀ ਨੂੰ ਬਿਹਤਰ ਬਣਾਉਣ ਸੰਬੰਧੀ ਗਿਆਨ ਵੀ ਸਾਂਝਾ ਕੀਤਾ ਗਿਆ | ਇਸ ਦੌਰੇ ਨੂੰ ਸਫ਼ਲ ਬਣਾਉਣ 'ਚ ਮਗਸੀਪਾ ਦੀ ਸਮਰਪਿਤ ਰੈਂਪ ਟੀਮ ਦੇ ਮੈਂਬਰਾਂ ਡਾ. ਮਨਜੁੱਲਾ ਵਰਮਾ (ਟ੍ਰੇਨਿੰਗ ਐਸੋਸੀਏਟ), ਨਵਸੁਦੀਪ ਕੌਰ (ਸੀਨੀਅਰ ਕੰਸਲਟੈਂਟ) ਅਤੇ ਸੰਕੇਤ ਜੈਨ (ਰਿਸਰਚ ਐਸੋਸੀਏਟ) ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਇਸ ਤੋਂ ਇਲਾਵਾ ਕਾਰਜਕਾਰੀ ਸਹਿਯੋਗ ਮਨਿੰਦਰ ਸਿੰਘ ਜਨਰਲ ਮੈਨੇਜਰ ਮੁਹਾਲੀ ਅਤੇ ਕਨਵਰਪ੍ਰੀਤ ਕੌਰ ਫੰਕਸ਼ਨਲ ਮੈਨੇਜਰ ਵਲੋਂ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਘੜੂੰਆਂ ਵਿਖੇ ਕੈਂਸਰ ਜਾਗਰੂਕਤਾ ਕੈਂਪ 6 ਮਈ ਨੂੰ ਅਗਲੀ ਖ਼ਬਰ ਬਿ੍ਟਾਨੀਆ ਟਾਈਗਰ ਕਰੰਚ ਨੇ ਟਾਈਗਰ ਹੀਰੋ ਹੰਟ ਨੂੰ ਕੀਤਾ ਲਾਂਚ
Ad Position 24