ਚੰਡੀਗੜ੍ਹ, 27 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ 'ਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦੇਣ ਲਈ ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਵਿੱਤ ਤੇ ਠੇਕਾ ਕਮੇਟੀ ਦੋਰਾਨ 1471 ਲੱਖ ਦੀਆਂ 67 ਯੋਜਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜਦਕਿ ਰਾਜਿੰਦਰਾ ਗਾਰਡਨ ਦੇ ਫ਼ਲਦਾਰ ਰੁੱਖਾਂ ਦੀ ਲੀਜ਼ ਦਾ ਮਾਮਲਾ ਵਿਰੋਧ ਕਾਰਨ ਲੰਬਿਤ ਰਹਿ ਗਿਆ | ਬੈਠਕ ਮੇਅਰ ਸੌਰਭ ਜੋਸ਼ੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਐਫ਼ ਐਂਡ ਸੀਸੀ ਮੈਂਬਰ ਜਸਬੀਰ ਸਿੰਘ ਬੰਟੀ, ਹਰਜੀਤ ਸਿੰਘ, ਕੰਵਰਜੀਤ ਸਿੰਘ ਅਤੇ ਯੋਗੇਸ਼ ਢੀਂਗਰਾ ਸਮੇਤ ਨਿਗਮ ਅਧਿਕਾਰੀ ਮੌਜੂਦ ਸਨ | ਬੈਠਕ ਦੌਰਾਨ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕ ਸਹੂਲਤਾਂ ਵਿਚ ਸੁਧਾਰ 'ਤੇ ਖ਼ਾਸ ਧਿਆਨ ਦਿੱਤਾ ਗਿਆ | ਮਨਜ਼ੂਰ ਕੀਤੀਆਂ ਗਈਆਂ ਯੋਜਨਾਵਾਂ ਅਨੁਸਾਰ ਸੈਕਟਰ 49, 41, 43 ਅਤੇ 56 ਦੇ ਨਾਲ ਸੁੰਦਰ ਨਗਰ ਵਿਚ ਕਮਿਊਨਿਟੀ ਸੈਂਟਰਾਂ ਦਾ ਨਵੀਨੀਕਰਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸੈਕਟਰ 7, 22 ਅਤੇ 37-38 ਦੇ ਬਾਜ਼ਾਰਾਂ ਨੂੰ ਸਜਾਵਟੀ ਅਤੇ ਐਲਈਡੀ ਲਾਈਟਿੰਗ ਨਾਲ ਸੁੰਦਰ ਬਣਾਇਆ ਜਾਵੇਗਾ, ਜਦਕਿ ਸੈਕਟਰ 27 ਅਤੇ 28 'ਚ ਸਟਰੀਟ ਲਾਈਟਿੰਗ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ | ਸੜਕ ਅਤੇ ਗਲੀ ਢਾਂਚੇ ਦੇ ਸੁਧਾਰ ਲਈ ਅਟਾਵਾ, ਹੱਲੋਮਾਜਰਾ ਅਤੇ ਮੌਲੀ ਜਾਗਰਾਂ ਇਲਾਕੇ ਵਿਚ ਪੇਵਰ ਬਲਾਕ, ਫੁੱਟਪਾਥ, ਅੰਦਰੂਨੀ ਸੜਕਾਂ ਅਤੇ ਪਾਰਕਿੰਗ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ | ਇਸ ਦੇ ਨਾਲ ਹੀ ਸਿਹਤ ਅਤੇ ਸਫ਼ਾਈ ਸਬੰਧੀ ਕਈ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿਚ ਸਰਕਾਰੀ ਟਾਇਲਟਾਂ ਦੀ ਬਣਤਰ ਅਤੇ ਮੁਰੰਮਤ, ਸੀਵਰੇਜ ਸਿਸਟਮ ਦਾ ਵਿਸਥਾਰ ਅਤੇ ਪਾਣੀ ਸਪਲਾਈ ਢਾਂਚੇ ਦੀ ਮੁਰੰਮਤ ਸ਼ਾਮਿਲ ਹੈ | ਹਰੇ-ਭਰੇ ਇਲਾਕਿਆਂ ਦੇ ਵਿਕਾਸ ਤਹਿਤ ਪਾਰਕਾਂ ਦੀ ਸੁੰਦਰਤਾ ਵਧਾਉਣ, ਫੁਹਾਰਿਆਂ ਦੀ ਮੁਰੰਮਤ, ਖੇਡ ਸਾਮਾਨ ਅਤੇ ਬੈਂਚਾਂ ਦੀ ਸਥਾਪਨਾ ਵਰਗੇ ਕੰਮ ਵੀ ਕੀਤੇ ਜਾਣਗੇ | ਇਸ ਤੋਂ ਇਲਾਵਾ ਵੈਂਡਿੰਗ ਜੋਨ ਬਣਾਉਣ, ਫੁੱਟਬਿ੍ਜ ਦੀ ਮੁਰੰਮਤ ਅਤੇ ਹੋਰ ਕਈ ਨਾਗਰਿਕ ਸਹੂਲਤਾਂ ਨਾਲ ਜੁੜੇ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ | ਮੀਟਿੰਗ ਦੌਰਾਨ ਸੈਕਟਰ 1 ਸਥਿਤ ਰਾਜਿੰਦਰਾ ਗਾਰਡਨ ਦਾ ਮਾਮਲਾ ਬੈਠਕ ਵਿਚ ਚਰਚਾ ਦਾ ਕੇਂਦਰ ਰਿਹਾ | ਇੱਥੇ ਮੌਜੂਦ ਕਰੀਬ 2400 ਫ਼ਲਦਾਰ ਰੁੱਖਾਂ, ਜਿਨ੍ਹਾਂ 'ਚ ਅੰਬ, ਆਂਵਲਾ, ਬੇਰ ਅਤੇ ਚੀਕੂ ਸ਼ਾਮਿਲ ਹਨ, ਦੇ ਉਤਪਾਦਨ ਨੂੰ 6 ਸਾਲ ਲਈ ਲੀਜ਼ 'ਤੇ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀ | ਹਾਲਾਂਕਿ ਕਮੇਟੀ ਮੈਂਬਰਾਂ ਵਲੋਂ ਜਤਾਏ ਗਏ ਇਤਰਾਜ਼ 'ਤੇ ਫ਼ੈਸਲਾ ਫਿਲਹਾਲ ਟਾਲ ਦਿੱਤਾ ਗਿਆ | ਅਧਿਕਾਰੀਆਂ ਮੁਤਾਬਕ 2024 ਵਿਚ ਇਸ ਇਲਾਕੇ ਦਾ ਠੇਕਾ