01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

'ਗਲੀ ਕਿ੍ਕਟ ਟੂਰਨਾਮੈਂਟ 2026' ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਅਜਾਇਬ ਸਿੰਘ ਔਜਲਾ) - ਯੂ.ਟੀ. ਕਿ੍ਕਟ ਐਸੋਸੀਏਸ਼ਨ (ਯੂ.ਟੀ.ਸੀ.ਏ.) ਵਲੋਂ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਕਰਵਾਇਆ 'ਗਲੀ ਕਿ੍ਕਟ ਟੂਰਨਾਮੈਂਟ 2026' ਦਾ ਚੌਥਾ ਸੰਸਕਰਣ ਪੰਜਾਬ ਲੋਕ ਭਵਨ ਵਿਚ ਸ਼ਾਨਦਾਰ ਰੂਪ ਵਿਚ ਸਮਾਪਤ ਹੋਇਆ | ਪੰਜਾਬ ਦੇ ਰਾਜਪਾਲ ਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਮਾਪਤੀ ਸਮਾਰੋਹ ਦੌਰਾਨ ਜੇਤੂ ਅਤੇ ਰਨਰ-ਅੱਪ ਟੀਮਾਂ ਦੇ ਨਾਲ ਪ੍ਰਤਿਭਾਵਾਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਸੌਦਨ ਸਿੰਘ, ਟੂਰਨਾਮੈਂਟ ਦੇ ਚੇਅਰਮੈਨ ਸੰਜੇ ਟੰਡਨ, ਯੂ.ਟੀ. ਦੇ ਡੀ.ਜੀ.ਪੀ ਡਾ. ਸਾਗਰ ਪ੍ਰੀਤ ਹੁੱਡਾ, ਖੇਡ ਸਕੱਤਰ ਪ੍ਰੇਰਣਾ ਪੂਰੀ, ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ, ਡੀ.ਆਈ.ਜੀ. ਚੰਡੀਗੜ੍ਹ ਰਾਜੀਵ ਰੰਜਨ ਸਿੰਘ, ਐਸ.ਐਸ.ਪੀ. ਕਵਰਦੀਪ ਕੌਰ ਤੇ ਖੇਡ ਨਿਰਦੇਸ਼ਕ ਸੌਰਭ ਅਰੋੜਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੇ ਅਧਿਕਾਰੀ ਮੌਜੂਦ ਸਨ | ਟੂਰਨਾਮੈਂਟ 17 ਅਪ੍ਰੈਲ 2026 ਨੂੰ ਸੈਕਟਰ-16 ਕਿ੍ਕਟ ਸਟੇਡੀਅਮ ਵਿੱਚ ਸ਼ੁਰੂ ਹੋਇਆ ਸੀ ਜਿਸ ਵਿੱਚ ਕੁੱਲ 288 ਟੀਮਾਂ ਨੇ ਭਾਗ ਲਿਆ | ਇਨ੍ਹਾਂ ਵਿੱਚ 256 ਮੁੰਡਿਆਂ ਤੇ 32 ਕੁੜੀਆਂ ਦੀਆਂ ਟੀਮਾਂ ਸ਼ਾਮਲ ਸਨ ਜਿਨ੍ਹਾਂ ਵਿੱਚ ਲਗਭਗ 3,400 ਨੌਜਵਾਨ ਖਿਡਾਰੀ (14 ਤੋਂ 19 ਸਾਲ ਉਮਰ ਵਰਗ) ਨੇ ਹਿੱਸਾ ਲਿਆ | 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਇਹ ਉਪਰਾਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਰਾਹੀਂ ਅਨੁਸ਼ਾਸਨ, ਟੀਮ ਵਰਕ ਤੇ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ | ਮੁੰਡਿਆਂ ਦੇ ਵਰਗ ਵਿੱਚ ਟੀਮ ਨੰਬਰ 93 ਨੇ ਟੀਮ ਨੰਬਰ 159 ਨੂੰ ਰੋਮਾਂਚਕ ਸੁਪਰ ਓਵਰ ਵਿੱਚ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ | ਕੁੜੀਆਂ ਦੇ ਵਰਗ ਵਿੱਚ ਟੀਮ ਨੰਬਰ 32 ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੰਬਰ 1 ਨੂੰ 9 ਵਿਕਟਾਂ ਨਾਲ ਹਰਾਕੇ ਚੈਂਪੀਅਨ ਬਣੀ | ਰੀਨਾ ਤੇ ਨਿਤਿਨ ਕੁਮਾਰ ਨੂੰ ਕ੍ਰਮਵਾਰ ਕੁੜੀਆਂ ਅਤੇ ਮੁੰਡਿਆਂ ਦੇ ਵਰਗ ਵਿੱਚ ਸਰਵਸ੍ਰੇਸ਼ਠ ਬੱਲੇਬਾਜ਼ ਐਲਾਨਿਆ ਗਿਆ, ਜਦਕਿ ਤਾਨਿਆ ਤੇ ਧਰੁਵ ਨੂੰ ਸਰਵਸ੍ਰੇਸ਼ਠ ਗੇਂਦਬਾਜ਼ ਦਾ ਖ਼ਿਤਾਬ ਮਿਲਿਆ | ਦੋਵਾਂ ਵਰਗਾਂ ਦੀਆਂ ਸਾਰੀਆਂ ਸੈਮੀਫਾਈਨਲ ਟੀਮਾਂ ਨੂੰ 3 ਲੱਖ ਦੀ ਨਕਦ ਰਕਮ ਦਿੱਤੀ ਗਈ | ਇਸ ਤੋਂ ਇਲਾਵਾ ਕੁੜੀਆਂ ਨੂੰ ਸੀ.ਸੀ.ਪੀ.ਸੀ.ਆਰ ਦੀ ਚੇਅਰਪਰਸਨ ਸ਼ਿਪਰਾ ਬੰਸਲ ਵੱਲੋਂ ਹਾਈਜੀਨ ਕਿੱਟਾਂ ਦਿੱਤੀਆਂ ਗਈਆਂ ਤੇ ਮੁੰਡਿਆਂ ਨੂੰ ਸਕਾਟ ਐਡਿਲ ਵੱਲੋਂ ਮੈਡੀਕਲ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ | ਖਿਡਾਰੀਆਂ ਨੂੰ ਸੌਦਨ ਸਿੰਘ ਵੱਲੋਂ ਕਿ੍ਕਟ ਕਿੱਟ ਤੇ ਜੁੱਤੇ ਵੀ ਵੰਡੇ ਗਏ | ਇੰਡੀਅਨ ਸਟਰੀਟ ਪ੍ਰੀਮੀਅਰ ਲੀਗ ਵੱਲੋਂ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ ਤੇ 25 ਹੁਨਰਮੰਦ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ 'ਤੇ ਖੇਡਣ ਦਾ ਮੌਕਾ ਵੀ ਦਿੱਤਾ ਗਿਆ | ਇਸ ਮੌਕੇ ਪ੍ਰਸ਼ਾਸਕ ਵੱਲੋਂ ਟੂਰਨਾਮੈਂਟ ਦੇ ਤੀਜੇ ਸੰਸਕਰਣ 'ਤੇ ਆਧਾਰਿਤ ਇੱਕ ਕਾਫ਼ੀ ਟੇਬਲ ਬੁੱਕ ਨੂੰ ਵੀ ਲੋਕ ਅਰਪਣ ਕੀਤਾ ਗਿਆ | ਟੂਰਨਾਮੈਂਟ ਦੇ ਚੇਅਰਮੈਨ ਸੰਜੇ ਟੰਡਨ ਨੇ ਇਹ ਵੀ ਦੱਸਿਆ ਕਿ ਯੂ.ਟੀ.ਸੀ.ਏ. ਦੀ ਖਿਡਾਰੀ ਨੰਦਿਨੀ ਸ਼ਰਮਾ ਦੀ ਚੋਣ ਵਿਸ਼ਵ ਕੱਪ ਟੀਮ 'ਚ ਹੋਈ ਹੈ | ਡੀ.ਜੀ.ਪੀ. ਡਾ. ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਵਿਜ਼ਨ ਅਨੁਸਾਰ ਨਸ਼ਿਆਂ ਖਿਲਾਫ ਲੜਾਈ 'ਚ ਸਮਾਜਿਕ ਭਾਗੀਦਾਰੀ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਤੋਂ ਚੰਡੀਗੜ੍ਹ ਪੁਲਿਸ ਤੇ ਯੂ.ਟੀ.ਸੀ.ਏ. ਵਲੋਂ ਮਿਲ ਕੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ |



Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਰੋੜਾ ਵਲੋਂ ਮੌਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਮੇਂ ਸਿਰ ਸਫਾਈ, ਨਿਗਰਾਨੀ ਅਤੇ ਰਿਪੋਰਟਿੰਗ ਦੇ ਨਿਰਦੇਸ਼... ਅਗਲੀ ਖ਼ਬਰ ਕਰਜ਼ਾ ਵਾਪਸੀ ਦੇ ਦਬਾਅ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ <br/>
Ad Position 24