05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡੇਰਾਬੱਸੀ ਜੀ. ਬੀ. ਪੀ. ਗਰੁੱਪ ਦੀ ਧੋਖਾਧੜੀ ਦਾ ਖ਼ਮਿਆਜ਼ਾ ਭੁਗਤ ਰਹੇ ਬੇਕਸੂਰ ਦੁਕਾਨਦਾਰ-ਸਿਰ 'ਤੇ ਲਟਕੀ ਕੁਰਕੀ ਦੀ ਤਲਵਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਡੇਰਾਬੱਸੀ, 2 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਤੋਂ ਵਿਦੇਸ਼ ਫ਼ਰਾਰ ਹੋਏ ਬਿਲਡਰ ਦੀ ਕੰਪਨੀ ਜੀ. ਬੀ. ਪੀ. ਦੇ 'ਈਕੋ ਗ੍ਰੀਨਜ਼-2' ਪ੍ਰਾਜੈਕਟ ਵਿਚ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋਏ 11 ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਮੁੱਕਣ ਦਾ ਨਾਂਅ ਨਹੀਂ ਲੈ ਰਹੀਆਂ | ਬਿਲਡਰ ਵਲੋਂ ਪਹਿਲਾਂ ਵੇਚੀਆਂ ਜਾ ਚੁੱਕੀਆਂ ਇਨ੍ਹਾਂ ਦੁਕਾਨਾਂ 'ਤੇ ਜਾਅਲੀ ਤਰੀਕੇ ਨਾਲ ਲਏ ਗਏ ਕਰੀਬ 1.15 ਕਰੋੜ ਦੇ ਕਰਜ਼ੇ ਕਾਰਨ ਹੁਣ ਬੈਂਕ ਨੇ ਦੁਕਾਨਾਂ ਖਾਲੀ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ | ਬੈਂਕ ਵਲੋਂ ਜਾਰੀ ਨੋਟਿਸ ਅਨੁਸਾਰ 14 ਮਈ ਤੱਕ ਦੁਕਾਨਾਂ ਖਾਲੀ ਨਾ ਕਰਨ 'ਤੇ ਪ੍ਰਸ਼ਾਸਨ ਵਲੋਂ ਜਬਰੀ ਕਬਜ਼ਾ ਲੈਣ ਦੀ ਕਾਰਵਾਈ ਕੀਤੀ ਜਾਵੇਗੀ | ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੁਕਾਨਦਾਰਾਂ ਕੋਲ ਦੁਕਾਨਾਂ ਦੀ ਰਜਿਸਟਰੀ, ਇੰਤਕਾਲ ਤੇ 'ਨੋ ਡਿਊ ਸਰਟੀਫਿਕੇਟ (ਭਾਰਮੁਕਤ)' ਤੱਕ ਮੌਜੂਦ ਹਨ | ਇਸ ਦੇ ਬਾਵਜੂਦ ਦੋ ਸਾਲਾਂ 'ਚ ਤੀਜੀ ਵਾਰ ਕਬਜ਼ਾ ਵਾਰੰਟ ਜਾਰੀ ਹੋਣ ਨਾਲ ਪੀੜਤਾਂ 'ਚ ਭਾਰੀ ਰੋਸ ਹੈ | ਇਨਸਾਫ਼ ਨਾ ਮਿਲਦਾ ਦੇਖ ਦੁਕਾਨਦਾਰਾਂ ਨੇ ਹੁਣ ਸੀ. ਐਮ. ਵਿੰਡੋ 'ਤੇ ਸ਼ਿਕਾਇਤ ਭੇਜ ਕੇ ਬਿਲਡਰ ਅਤੇ ਇਸ ਮਾਮਲੇ ਵਿਚ ਸ਼ਾਮਿਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਦਸਤਾਵੇਜ਼ਾਂ ਅਨੁਸਾਰ ਮੁਬਾਰਕਪੁਰ ਵਾਸੀ ਗੌਰਵ ਨੇ ਗੁਲਾਬਗੜ੍ਹ ਮੌਜੇ 'ਚ 2295 ਵਰਗ ਫੁੱਟ ਜ਼ਮੀਨ ਦੀ ਰਜਿਸਟਰੀ ਜੀ. ਬੀ. ਪੀ. ਦੇ ਰਿਸ਼ਤੇਦਾਰ ਅਜੇ ਗੁਪਤਾ ਵਾਸੀ ਯਮੁਨਾਨਗਰ ਦੇ ਨਾਂਅ ਕਰਵਾਈ ਸੀ | ਰਜਿਸਟਰੀ ਦੇ ਮਹਿਜ਼ ਦੋ ਹਫ਼ਤਿਆਂ ਬਾਅਦ 20 ਜਨਵਰੀ 2017 ਨੂੰ ਅਜੇ ਗੁਪਤਾ ਨੇ ਆਪਣੀ ਫਰਮ 'ਅਜੇ ਟ੍ਰੇਡਿੰਗ ਕੰਪਨੀ' ਦੇ ਨਾਂਅ 'ਤੇ ਇੰਡੀਅਨ ਬੈਂਕ ਤੋਂ ਲੱਖਾਂ ਦਾ ਲੋਨ ਲੈ ਲਿਆ, ਜੋ ਹੁਣ ਵਿਆਜ ਸਮੇਤ 1.15 ਕਰੋੜ ਰੁ. ਹੋ ਚੁੱਕਾ ਹੈ | ਇਕ ਪਾਸੇ ਜ਼ਮੀਨ ਮਾਲਕ ਨੇ ਉਥੇ 11 ਦੁਕਾਨਾਂ ਬਣਾ ਕੇ ਲੋਕਾਂ ਨੂੰ ਵੇਚ ਦਿੱਤੀਆਂ ਅਤੇ ਦੂਜੇ ਪਾਸੇ ਉਸੇ ਜ਼ਮੀਨ 'ਤੇ ਬੈਂਕ ਤੋਂ ਮੋਟਾ ਕਰਜ਼ਾ ਡਕਾਰ ਲਿਆ | ਇਹ ਮਾਮਲਾ ਸਿੱਧੇ ਤੌਰ 'ਤੇ ਦੋਹਰੀ ਠੱਗੀ ਦਾ ਹੈ | ਇਸ ਸੰਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰਜ਼ਾ ਹੋਣ ਦੇ ਬਾਵਜੂਦ 3 ਸਾਲਾਂ ਤੱਕ ਇਹ ਦੁਕਾਨਾਂ ਵੇਚੀਆਂ ਜਾਂਦੀਆਂ ਰਹੀਆਂ ਪਰ ਮਾਲ ਵਿਭਾਗ ਦੇ ਰਿਕਾਰਡ ਜਾਂ ਫਰਦ ਵਿਚ ਇਸ ਲੋਨ ਦਾ ਕੋਈ ਜ਼ਿਕਰ ਨਹੀਂ ਆਇਆ | ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਹੈ | ਲੋਕਾਂ ਨੇ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇਨ੍ਹਾਂ ਦੁਕਾਨਾਂ 'ਤੇ ਲਗਾ ਦਿੱਤੀ ਸੀ, ਜੋ ਹੁਣ ਡੁੱਬਦੀ ਨਜ਼ਰ ਆ ਰਹੀ ਹੈ | ਜ਼ਿਕਰਯੋਗ ਹੈ ਕਿ ਜੂਨ 2024 'ਚ ਵੀ ਕੁਰਕੀ ਦੇ ਹੁਕਮ ਹੋਏ ਸਨ ਪਰ ਉਦੋਂ ਵਿਦੇਸ਼ ਬੈਠੇ ਗੌਰਵ ਨੇ ਬੈਂਕ ਨਾਲ ਸੈਟਲਮੈਂਟ ਕਰਕੇ 11 ਲੱਖ ਜਮ੍ਹਾਂ ਕਰਵਾ ਦਿੱਤੇ ਸਨ ਪਰ ਉਸ ਤੋਂ ਬਾਅਦ ਕੋਈ ਕਿਸ਼ਤ ਨਾ ਭਰਨ ਕਾਰਨ ਬੈਂਕ ਨੇ ਮੁੜ ਕੁਰਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਦੂਜੇ ਪਾਸੇ, ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਪੁਲਿਸ ਸੁਰੱਖਿਆ ਹੇਠ ਕਬਜ਼ਾ ਦਿਵਾਉਣ ਸੰਬੰਧੀ ਕੋਈ ਅਧਿਕਾਰਤ ਨੋਟਿਸ ਨਹੀਂ ਪਹੁੰਚਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨ ਪਰੇਸ਼ਾਨ, ਫ਼ਸਲਾਂ ਸੁੱਕਣ ਦਾ ਬਣਿਆ ਡਰ ਅਗਲੀ ਖ਼ਬਰ ਵਾਰਡ ਨੰਬਰ 30 ਦੇ ਵਿਕਾਸ ਕਾਰਜਾਂ 'ਤੇ ਸਿਆਸੀ ਟਕਰਾਅ ਤੇਜ਼ <br/>
Ad Position 24