03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

110 ਕਰੋੜ ਰੁਪਏ ਦੀ ਲਾਗਤ ਵਾਲੇ ਆਧੁਨਿਕ ਟਰੀਟਮੈਂਟ ਪਲਾਂਟ ਦਾ ਲੋਕਾਂ ਨੂੰ ਨਹੀਂ ਹੋ ਰਿਹਾ ਕੋਈ ਲਾਭ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026

ਐੱਸ. ਏ. ਐੱਸ. ਨਗਰ, 9 ਮਈ (ਪ੍ਰੋ. ਅਵਤਾਰ ਸਿੰਘ)- ਮੁਹਾਲੀ 'ਚ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਕੇ ਮੁੜ ਵਰਤੋਂ 'ਚ ਲਿਆਉਣ ਲਈ ਬਣਾਏ ਗਏ ਕਰੋੜਾਂ ਰੁਪਏ ਦੇ ਪ੍ਰਾਜੈਕਟ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ | ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਕਿ 110 ਕਰੋੜ ਖ਼ਰਚ ਕਰਕੇ ਬਣਾਇਆ ਗਿਆ ਆਧੁਨਿਕ ਟਰੀਟਮੈਂਟ ਪਲਾਂਟ ਲੋਕਾਂ ਦੇ ਕਿਸੇ ਕੰਮ ਨਹੀਂ ਆ ਰਿਹਾ ਤੇ ਟਰੀਟ ਕੀਤਾ ਗਿਆ ਪਾਣੀ ਅੱਜ ਵੀ ਨਾਲਿਆਂ 'ਚ ਹੀ ਸੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁਹਾਲੀ 'ਚ ਪਹਿਲਾਂ ਤੋਂ 15 ਐਮ.ਜੀ.ਡੀ. ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਚੱਲ ਰਿਹਾ ਸੀ ਜਿਸ ਦਾ ਮਕਸਦ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨਾ ਸੀ ਪਰ ਸਾਲਾਂ ਤੋਂ ਇਹ ਪਾਣੀ ਟਰੀਟ ਹੋਣ ਤੋਂ ਬਾਅਦ ਵੀ ਮੁੜ ਕਿਸੇ ਵਰਤੋਂ 'ਚ ਨਹੀਂ ਲਿਆਂਦਾ ਜਾ ਰਿਹਾ ਤੇ ਸਿੱਧਾ ਨਾਲੇ 'ਚ ਸੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਗਮਾਡਾ ਵਲੋਂ ਇਸੇ ਪ੍ਰਾਜੈਕਟ ਨੂੰ ਹੋਰ ਆਧੁਨਿਕ ਬਣਾਉਣ ਲਈ ਲਗਭਗ 110 ਕਰੋੜ ਰੁ. ਦੀ ਲਾਗਤ ਨਾਲ ਇਕ ਹੋਰ 5 ਐਮ. ਜੀ. ਡੀ. ਦਾ ਟਰਸ਼ੀਅਰੀ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ, ਜੋ ਕਿ ਪਹਿਲਾਂ ਤੋਂ ਟਰੀਟ ਹੋਏ ਪਾਣੀ ਨੂੰ ਹੋਰ ਸਾਫ਼ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮਕਸਦ ਸਿਰਫ਼ ਪਾਣੀ ਸਾਫ਼ ਕਰਨਾ ਨਹੀਂ ਸੀ, ਸਗੋਂ ਉਸ ਪਾਣੀ ਨੂੰ ਮੁੜ ਵਰਤੋਂ 'ਚ ਲਿਆਉਣਾ ਸੀ ਤਾਂ ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ | ਇਹ ਪਾਣੀ ਪਾਰਕਾਂ ਦੀ ਸਿੰਚਾਈ, ਸੜਕਾਂ ਦੀ ਸਫ਼ਾਈ, ਟਾਇਲਟ ਫਲਸ਼ਿੰਗ, ਗ੍ਰੀਨ ਬੈਲਟਾਂ ਤੇ ਇੰਡਸਟਰੀਅਲ ਵਰਤੋਂ ਲਈ ਵਰਤਿਆ ਜਾ ਸਕਦਾ ਸੀ, ਜਿਸ ਨਾਲ ਰੋਜ਼ਾਨਾ ਲੱਖਾਂ ਲੀਟਰ ਨਹਿਰੀ ਤੇ ਟਿਊਬਵੈੱਲਾਂ ਤੋਂ ਆ ਰਿਹਾ ਸਾਫ਼ ਪੀਣ-ਯੋਗ ਪਾਣੀ ਬਚ ਸਕਦਾ ਸੀ | ਉਨ੍ਹਾਂ ਦਾਅਵਾ ਕੀਤਾ ਕਿ ਅੱਜ ਵੀ ਮੁਹਾਲੀ ਦੇ ਕਈ ਇਲਾਕਿਆਂ 'ਚ ਪਾਰਕਾਂ ਤੇ ਹੋਰਨਾਂ ਕੰਮਾਂ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਟਰੀਟ ਕੀਤਾ ਗਿਆ ਪਾਣੀ ਬਿਨਾਂ ਵਰਤੇ ਹੀ ਨਾਲੇ 'ਚ ਵਹਾਇਆ ਜਾ ਰਿਹਾ ਹੈ | ਜੇਕਰ ਗਮਾਡਾ ਇਸ ਪ੍ਰਾਜੈਕਟ ਨੂੰ ਸਹੀ ਤਰੀਕੇ ਨਾਲ ਲਾਗੂ ਕਰਦੀ ਤਾਂ ਪਿੰਡ ਜੰਡਪੁਰ, ਬਲੌਂਗੀ, ਸੈਕਟਰਾਂ ਦੇ ਨਵੇਂ ਇਲਾਕਿਆਂ ਤੇ ਪ੍ਰਾਈਵੇਟ ਟਾਊਨਸ਼ਿਪਾਂ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਹੋਰ ਮਜ਼ਬੂਤ ਹੋ ਸਕਦੀ ਸੀ | ਉਨ੍ਹਾਂ ਮੰਗ ਕੀਤੀ ਕਿ ਗਮਾਡਾ ਤੇ ਸਰਕਾਰ ਤੁਰੰਤ ਟਰੀਟ ਕੀਤੇ ਪਾਣੀ ਲਈ ਵੱਖਰੀ ਸਪਲਾਈ ਲਾਈਨ ਤਿਆਰ ਕਰੇ | ਬੇਦੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਪ੍ਰਾਜੈਕਟ ਨੂੰ ਜਲਦ ਲੋਕਾਂ ਦੀ ਵਰਤੋਂ ਨਾਲ ਨਾ ਜੋੜਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |


Ad Position 22
No active advertisement
ਪਿਛਲੀ ਖ਼ਬਰ ਇਕ ਹੋਰ ਵਿਆਹੁਤਾ ਚੜ੍ਹੀ ਦਾਜ ਦੀ ਬਲੀ, ਪਤੀ ਤੇ ਜੇਠ ਗਿ੍ਫ਼ਤਾਰ ਅਗਲੀ ਖ਼ਬਰ ਏ. ਪੀ. ਜੇ. ਸਕੂਲ ਵਿਖੇ ਮੁਕਾਬਲੇ ਕਰਵਾਏ <br/>
Ad Position 24