ਚੰਡੀਗੜ, 12 ਮਈ (ਮਾਰਕੰਡਾ)- ਵਿਦਿਆਰਥੀ ਜਥੇਬੰਦੀ ਸੱਥ ਨੇ ਇਮਤਿਹਾਨ ਹਾਲਾਂ ਵਿਚ ਵਿਦਿਆਰਥੀਆਂ ਲਈ ਮੁਹੱਈਆ ਕਰਵਾਏ ਗਏ ਬੈਂਚਾਂ ਉੱਪਰ ਬੈਠਣ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਡੀ.ਐਸ.ਡਬਲਿਊ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਨਵਤੋਜ ਸਿੰਘ ਅਤੇ ਸੱਥ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਹਰ ਵਿਦਿਆਰਥੀ ਨੇ 5070 ਪ੍ਰੀਖਿਆ ਫ਼ੀਸ ਦੇ ਰਹੇ ਹਨ, ਇਸ ਲਈ ਉਨਾਂ ਨੂੰ ਘੱਟੋ-ਘੱਟ ਬੁਨਿਆਦੀ ਅਤੇ ਸੁਖਾਵੇਂ ਪ੍ਰਬੰਧ ਤਾਂ ਮਿਲਣੇ ਹੀ ਚਾਹੀਦੇ ਹਨ | ਇਸ ਤੋਂ ਇਲਾਵਾ ਮੈਮੋਰੈਂਡਮ ਵਿਚ ਕਈ ਇਮਤਿਹਾਨ ਕਮਰਿਆਂ ਵਿਚ ਖ਼ਰਾਬ ਪਏ ਪੱਖਿਆਂ ਬਾਰੇ ਵੀ ਚਿੰਤਾ ਜਤਾਈ ਗਈ, ਜਿਸ ਕਾਰਨ ਲੰਬੇ ਇਮਤਿਹਾਨ ਸਮੇਂ ਦੌਰਾਨ ਵਿਦਿਆਰਥੀਆਂ ਲਈ ਮਾਹੌਲ ਬਹੁਤ ਗਰਮ ਅਤੇ ਅਸੁਖਾਵਾਂ ਬਣ ਜਾਂਦਾ ਹੈ | ਸੱਥ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਬੈਠਣ ਦੇ ਪ੍ਰਬੰਧਾਂ ਅਤੇ ਕਲਾਸ-ਰੂਮ ਸੁਵਿਧਾਵਾਂ ਵਿਚ ਸੁਧਾਰ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਅਤੇ ਆਰਾਮਦਾਇਕ ਇਮਤਿਹਾਨੀ ਮਾਹੌਲ ਪ੍ਰਦਾਨ ਕੀਤਾ ਜਾ ਸਕੇ |