13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਰਕਸ਼ਾਪ 'ਚ ਔਰਤਾਂ ਨੂੰ ਆਪਣੇ ਆਪ ਨੂੰ ਸਮਝਣ ਦੇ ਦਿੱਤੇ ਗੁਰ <br/>

Ad Position 21
No active advertisement
ਅਜੀਤ ਡੈਸਕ 13-05-2026
ਜ਼ੀਰਕਪੁਰ, 12 ਮਈ (ਹੈਪੀ ਪੰਡਵਾਲਾ)-ਸਥਾਨਕ ਸ਼ਹਿਰ ਵਿਖੇ ਔਰਤਾਂ ਲਈ ਸਾਈਕੋਲਾਜੀ ਆਧਾਰਿਤ ਵਰਕਸ਼ਾਪ ਕਰਵਾਈ ਗਈ | ਮਾਨਸਿਕ ਸਿਹਤ ਅਤੇ ਭਾਵਨਾਤਮਕ ਭਲਾਈ ਦੇ ਖੇਤਰ 'ਚ ਕੰਮ ਕਰ ਰਹੇ ਉੱਭਰਦੇ ਬ੍ਰਾਂਡ ਥੇਰਨੋਵਾ ਨੇ 'ਆਪਣੇ ਨਾਲ ਜੁੜਨਾ' ਵਿਸ਼ੇ ਅਧੀਨ ਕਰਵਾਈ ਗਈ ਇਸ ਵਰਕਸ਼ਾਪ 'ਚ ਮਸ਼ਹੂਰ ਮਨੋਵਿਗਿਆਨੀ ਅਤੇ ਥੇਰਨੋਵਾ ਦੀ ਸੰਸਥਾਪਕ ਪ੍ਰਵੀਨ ਕਾਦੀਆਨ ਤੇ ਉਨ•ਾਂ ਦੀ ਟੀਮ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਹ ਵਰਕਸ਼ਾਪ ਖਾਸ ਤੌਰ 'ਤੇ ਉਨ•ਾਂ ਔਰਤਾਂ ਲਈ ਤਿਆਰ ਕੀਤੀ ਗਈ ਸੀ ਜੋ ਕਿ ਆਪਣੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਅਤੇ ਰਿਸ਼ਤਿਆਂ ਨੂੰ ਨਿਭਾਉਂਦੇ-ਨਿਭਾਉਂਦੇ ਅਕਸਰ ਆਪਣੇ ਆਪ ਤੋਂ ਦੂਰ ਹੋ ਜਾਂਦੀਆਂ ਹਨ | ਇਸ ਵਰਕਸ਼ਾਪ ਦੌਰਾਨ ਮਹਿਲਾਵਾਂ ਨੂੰ ਆਰਟ ਅਧਾਰਿਤ ਗਤੀਵਿਧੀਆਂ, ਭਾਵਨਾਤਮਕ ਪ੍ਰਗਟਾਵੇ ਵਾਲੀਆਂ ਕਸਰਤਾਂ, ਸਾਈਕੋਲਾਜੀ ਆਧਾਰਿਤ ਇੰਟਰੈਕਟਿਵ ਕੰਮਾਂ ਅਤੇ ਗਰੁੱਪ ਚਰਚਾਵਾਂ ਰਾਹੀਂ ਆਪਣੀਆਂ ਭਾਵਨਾਵਾਂ, ਆਤਮ-ਪਛਾਣ ਅਤੇ ਆਪਣੀਆਂ ਲੋੜਾਂ ਨੂੰ ਬਿਹਤਰ ਸਮਝਣ ਦਾ ਮੌਕਾ ਮਿਲਿਆ | ਵਰਕਸ਼ਾਪ 'ਚ ਟ੍ਰਾਈਸਿਟੀ ਦੀਆਂ ਕਈ ਔਰਤਾਂ ਨੇ ਲਿਆ, ਜਿਨ•ਾਂ ਇਸ ਪਹਿਲਕਦਮੀ ਨੂੰ ਇਕ ਨਵਾਂ ਭਾਵਨਾਤਮਕ ਜੁੜਾਅ ਭਰਪੂਰ ਅਤੇ ਸ਼ਾਂਤੀ ਵਾਲਾ ਅਨੁਭਵ ਦੱਸਿਆ | ਇਸ ਮੌਕੇ ਥੇਰਨੋਵਾ ਦੀ ਸੰਸਥਾਪਕ ਪ੍ਰਵੀਨ ਕਾਦੀਆਨ ਨੇ ਕਿਹਾ ਕਿ ਔਰਤਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਅਤੇ ਰਿਸ਼ਤਿਆਂ ਤੋਂ ਥੋੜ•ੀ ਦੇਰ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਮਝਣ ਅਤੇ ਆਪਣੀਆਂ ਭਾਵਨਾਤਮਕ ਲੋੜਾਂ 'ਤੇ ਧਿਆਨ ਦੇਣ ਲਈ ਸਮਾਂ ਕੱਢਣ | ਇਸ ਪਹਿਲ ਨੇ ਆਮ ਸੋਸ਼ਲ ਇਕੱਠਾਂ ਅਤੇ ਕਿੱਟੀ ਕਲਚਰ ਤੋਂ ਹੱਟ ਕੇ ਔਰਤਾਂ ਨੂੰ ਆਪਣੇ ਆਪ ਨੂੰ ਬਿਹਤਰ ਸਮਝਣ ਅਤੇ ਭਾਵਨਾਤਮਕ ਭਲਾਈ ਦੀ ਦਿਸ਼ਾ 'ਚ ਸੋਚਣ ਦਾ ਇਕ ਨਵਾਂ ਨਜ਼ਰੀਆ ਦਿੱਤਾ | ਇਸ ਮੌਕੇ ਥੇਰਨੋਵਾ ਟੀਮ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ 'ਚ ਸ਼ਹਿਰ 'ਚ ਜੋੜਿਆਂ, ਔਰਤਾਂ, ਬੱਚਿਆਂ ਅਤੇ ਵੱਖ-ਵੱਖ ਉਮਰ ਵਰਗ ਦੇ ਲੋਕਾਂ ਲਈ ਵੀ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਅਧਿਆਪਕ ਤੇ ਉਸ ਦੀ ਸਾਥੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 6 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ 20 ਕੁਇੰਟਲ ਸਰੀਆ ਚੋਰੀ ਕਰਨ ਦੇ ਦੋਸ਼ ਹੇਠ ਕੰਪਨੀ ਦੇ 2 ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ
Ad Position 24