13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮਹਿਲਾ ਅਧਿਆਪਕ ਤੇ ਉਸ ਦੀ ਸਾਥੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 6 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 13-05-2026
ਜ਼ੀਰਕਪੁਰ, 12 ਮਈ (ਮਨਿੰਦਰ ਸਿੰਘ)-ਪੀਰਮੁਛੱਲਾ ਦੀ ਬਾਲੀਵੁੱਡ ਹਾਈਟਸ-2 ਸੁਸਾਇਟੀ 'ਚ ਪਾਰਕਿੰਗ ਨੂੰ ਲੈ ਕੇ ਹੋਏ ਇਕ ਝਗੜੇ ਦੇ ਮਾਮਲੇ 'ਚ ਢਕੌਲੀ ਪੁਲਿਸ ਨੇ ਇਕ ਮਹਿਲਾ ਅਧਿਆਪਕਾ ਤੇ ਇਕ ਹੋਰ ਸਥਾਨਕ ਮਹਿਲਾ 'ਤੇ ਹਮਲਾ ਕਰਨ, ਕੱਪੜੇ ਫਾੜ•ਨ, ਬਲਾਤਕਾਰ ਕਰਨ ਤੇ ਗੋਲੀ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਛੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਸਾਰਿਕਾ ਗੁਪਤਾ ਵਾਸੀ ਫਲੈਟ ਨੰ. 3, ਟਾਵਰ-ਏ ਨੇ ਦੱਸਿਆ ਕਿ ਉਹ ਸਰਕਾਰੀ ਐਲੀਮੈਂਟਰੀ ਸਕੂਲ ਢਕੌਲੀ ਵਿਖੇ ਅਧਿਆਪਕਾ ਹੈ, ਜਦਕਿ ਉਸਦਾ ਪਤੀ ਸੰਦੀਪ ਸਿੰਗਲਾ ਸੁਸਾਇਟੀ ਦੀ ਆਰ. ਡਬਲਿਊ. ਏ. ਦਾ ਪ੍ਰਧਾਨ ਹੈ | ਉਨ•ਾਂ ਕਿਹਾ ਕਿ ਬੀਤੀ 8 ਮਈ ਨੂੰ ਸੁਸਾਇਟੀ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ | ਦੋਸ਼ ਹੈ ਕਿ ਦੀਪਕ ਮਹਾਜਨ ਵਾਸੀ ਫਲੈਟ ਨੰ. 95, ਬਲਾਕ ਸੀ, ਉਸ ਦੀ ਪਤਨੀ ਪੂਜਾ ਮਹਾਜਨ ਅਤੇ ਵਿਸ਼ਾਲ ਚੌਹਾਨ ਤੇ ਉਸ ਦੀ ਪਤਨੀ ਰਿਤੂ ਚੌਹਾਨ ਨੇ ਉਸ ਦੇ ਪਤੀ ਨਾਲ ਬਹਿਸ ਤੇ ਹੱਥੋਪਾਈ ਕੀਤੀ | ਇਸ ਝਗੜੇ ਦੌਰਾਨ ਸੰਦੀਪ ਸਿੰਗਲਾ ਦੀ ਸੋਨੇ ਦੀ ਚੇਨ ਵੀ ਗਾਇਬ ਹੋ ਗਈ ਸੀ | ਇਸ ਝਗੜੇ ਮਗਰੋਂ ਉਨ•ਾਂ ਨੂੰ ਢਕੌਲੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਸ਼ਿਕਾਇਤਕਰਤਾ ਅਨੁਸਾਰ ਬੀਤੀ 10 ਮਈ ਦੀ ਸਵੇਰ ਨੂੰ ਉਹ ਤੇ ਉਸ ਦੀ ਗੁਆਂਢਣ ਬਬੀਤਾ ਨੇਗੀ ਪਾਰਕ ਵਿਚ ਬੈਠੇ ਸਨ ਕਿ ਇਸ ਦੌਰਾਨ ਪ੍ਰਮੋਦ ਅਰੋੜਾ ਉਥੇ ਆਇਆ ਤੇ ਪੁਰਾਣੇ ਮਾਮਲੇ ਦਾ ਨਿਪਟਾਰਾ ਕਰਨ ਲਈ ਦਬਾਅ ਪਾਉਣ ਲੱਗਾ | ਦੋਸ਼ ਹੈ ਕਿ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਪ੍ਰਮੋਦ ਅਰੋੜਾ ਨੇ ਬਬੀਤਾ ਨੇਗੀ ਨੂੰ ਥੱਪੜ ਤੇ ਮੁੱਕੇ ਮਾਰੇ ਅਤੇ ਵਾਲਾਂ ਤੋਂ ਘਸੀਟਿਆ ਅਤੇ ਉਸ ਦੀ ਕਮੀਜ਼ ਫਾੜ• ਦਿੱਤੀ | ਇਸ ਦੌਰਾਨ ਦਖ਼ਲ ਦੇਣ ਆਈ ਸਾਰਿਕਾ ਗੁਪਤਾ 'ਤੇ ਵੀ ਉਸ ਨੇ ਹਮਲਾ ਕੀਤਾ | ਉਕਤ ਮਹਿਲਾਵਾਂ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਨ•ਾਂ ਨੂੰ ਜਾਨੋਂ ਮਾਰਨ, ਬਲਾਤਕਾਰ ਕਰਨ ਤੇ ਰਿਵਾਲਵਰ ਨਾਲ ਗੋਲੀ ਮਾਰਨ ਦੀ ਧਮਕੀ ਦਿੱਤੀ | ਇਸ ਦੌਰਾਨ ਰੌਲਾ ਸੁਣ ਕੇ ਜਦੋਂ ਹੋਰ ਵਸਨੀਕ ਮੌਕੇ 'ਤੇ ਪਹੁੰਚੇ ਤਾਂ ਮੁਲਜ਼ਮ ਮੌਕੇ ਤੋਂ ਭੱਜ ਗਏ | ਦੋਵਾਂ ਮਹਿਲਾਵਾਂ ਨੂੰ ਬਾਅਦ ਵਿਚ ਇਲਾਜ ਲਈ ਸੀ. ਐਚ. ਸੀ. ਢਕੌਲੀ ਵਿਖੇ ਦਾਖ਼ਲ ਕਰਵਾਇਆ ਗਿਆ | ਉਕਤ ਮਾਮਲੇ ਦੀ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਘਟਨਾ ਤੋਂ ਪਹਿਲਾਂ ਸੁਸਾਇਟੀ ਵਿਚ ਕੁਝ ਲੋਕਾਂ ਦੀ ਇਕ ਮੀਟਿੰਗ ਹੋਈ ਸੀ | ਪੁਲਿਸ ਨੇ ਵਿਸ਼ਾਲ ਚੌਹਾਨ, ਰਿਤੂ ਚੌਹਾਨ, ਦੀਪਕ ਮਹਾਜਨ, ਪੂਜਾ ਮਹਾਜਨ, ਵਿਸ਼ਾਲ ਗਰਗ ਅਤੇ ਪ੍ਰਮੋਦ ਅਰੋੜਾ ਵਿਰੁੱਧ ਬੀ. ਐਨ. ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਂਝ ਸੇਵਾ ਕੇਂਦਰ 'ਚ ਇਕ ਹਫ਼ਤੇ ਤੋਂ ਮੁਲਾਜ਼ਮ ਨਾ ਹੋਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ <br/> ਅਗਲੀ ਖ਼ਬਰ ਵਰਕਸ਼ਾਪ 'ਚ ਔਰਤਾਂ ਨੂੰ ਆਪਣੇ ਆਪ ਨੂੰ ਸਮਝਣ ਦੇ ਦਿੱਤੇ ਗੁਰ <br/>
Ad Position 24