29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੀ.ਬੀ.ਐਸ.ਸੀ. ਨੇ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ <br/>

Ad Position 21
No active advertisement
ਅਜੀਤ ਡੈਸਕ 14-05-2026
ਚੰਡੀਗੜ੍ਹ, 13 ਮਈ (ਸੁਖਵਿੰਦਰ ਸਿੰਘ ਸ਼ਾਨ)- ਕੇਂਦਰੀ ਬੋਰਡ ਆਫ਼ ਸੈਕੰਡਰੀ ਸਿੱਖਿਆ (ਸੀ.ਬੀ.ਐਸ.ਈ.) ਵਲੋਂ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਖ਼ੂਬਸੂਰਤ ਸ਼ਹਿਰ ਤੇ ਰਾਜਧਾਨੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਦਾ ਰੰਗ ਬਿਖੇਰ ਕੇ ਸਕੂਲਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਚੰਡੀਗੜ੍ਹ ਵਿਚ ਕੁੜੀਆਂ ਨੇ ਮੁੰਡਿਆਂ ਨਾਲੋਂ ਜਿੱਥੇ ਵੱਧ ਅੰਕ ਪ੍ਰਾਪਤ ਕੀਤੇ ਹਨ ਉੱਥੇ ਹੀ ਉਨ੍ਹਾਂ ਦਾ ਪਾਸ ਫ਼ੀਸਦ ਵੱਧ ਰਿਹਾ ਹੈ | ਐਲਾਨੇ ਨਤੀਜਿਆਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਦੇ ਵਿਦਿਆਰਥੀ ਅਨੂਪ ਸੈਣੀ ਨੇ ਟ੍ਰਾਈਸਿਟੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਅਨੂਪ ਸੈਣੀ ਨੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਸਕੂਲਾਂ ਵਿਚੋਂ ਨਾਨ ਮੈਡੀਕਲ ਸਟ੍ਰੀਮ ਵਿਚ 99.4 ਫ਼ੀਸਦ ਅੰਕ ਹਾਸਲ ਕੀਤੇ ਹਨ | ਜਦੋਂ ਕਿ ਕਾਮਰਸ ਵਿਚ ਸੀਆ ਗਰਗ ਤੇ ਯਸ਼ਵਿਨੀ ਮਿੱਤਲ ਅਤੇ ਹਮਿਊਨਿਟੀ ਵਿਚ ਕਿਰਨਜੋਤ ਕੌਰ ਅਤੇ ਸੰਚਿਤਾ ਪਾਲ ਨੇ ਮੱਲ੍ਹਾਂ ਮਾਰੀਆਂ |
ਦਿੱਲੀ ਪਬਲਿਕ ਸਕੂਲ ਸੈਕਟਰ 40
ਇਸੇ ਤਰ੍ਹਾਂ ਦਿੱਲੀ ਪਬਲਿਕ ਸਕੂਲ ਸੈਕਟਰ 40 ਦੀ ਵਿਦਿਆਰਥਣ ਸੰਚਿਤਾ ਪਾਲ ਨੇ ਹਮਿਊਨਿਟੀਜ਼ ਸਟ੍ਰੀਮ ਵਿਚ 98. 8 ਫ਼ੀਸਦ ਅੰਕ ਲੈ ਕੇ ਸ਼ਹਿਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਕੇ.ਬੀ. ਡੀ.ਏ.ਵੀ. ਸੈਕਟਰ 7 ਦੀ ਵਿਦਿਆਰਥਣ ਇਆਨਾ ਸਿੰਘ ਨੇ ਕਾਮਰਸ ਸਟ੍ਰੀਮ ਵਿਚ 98.2 ਫ਼ੀਸਦ ਅੰਕ ਹਾਸਲ ਕੀਤੇ ਹਨ | ਦਿੱਲੀ ਪਬਲਿਕ ਸਕੂਲ ਸੈਕਟਰ 40 ਦੇ ਵਿਦਿਆਰਥੀਆਂ ਸਿਆ ਗਰਗ ਤੇ ਯਸ਼ਵਿਨੀ ਮਿੱਤਲ ਨੇ ਕਾਮਰਸ ਸਟ੍ਰੀਮ ਵਿਚ 98.4 ਫ਼ੀਸਦ, ਵਰਿੰਦਾ ਸ਼ਾਰਦਾ ਨੇ ਨਾਨ ਮੈਡੀਕਲ ਵਿਚ 98 ਫ਼ੀਸਦ ਤੇ ਜਨੀਸ਼ ਕੌਰ ਚਾਵਲਾ ਨੇ ਮੈਡੀਕਲ ਵਿਚ 96.4 ਫ਼ੀਸਦ ਅੰਕ ਲੈ ਕੇ ਸਕੂਲ ਅਤੇ ਮਾਪਿਆਂ ਦੇ ਨਾਂਅ ਰੌਸ਼ਨ ਕੀਤੇ ਹਨ |
ਕੇ.ਬੀ. ਡੀ.ਏ.ਵੀ. ਸਕੂਲ
ਕੇ.ਬੀ. ਡੀ.ਏ.ਵੀ. ਸਕੂਲ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀ ਅੰਸ਼ਵੀਰ ਸਿੰਘ ਧਾਲੀਵਾਲ ਨੇ ਸਾਇੰਸ ਸਟ੍ਰੀਮ ਵਿਚ 97.80 ਫ਼ੀਸਦ ਅੰਕ ਲੈ ਕੇ ਸਾਇੰਸ ਵਿਸ਼ਿਆਂ ਵਿਚ ਆਪਣੀ ਹਾਜ਼ਰੀ ਦਰਜ ਕਰਾਈ ਹੈ, ਜਦੋਂ ਕਿ ਸਕੂਲ ਦੇ 73 ਵਿਦਿਆਰਥੀਆਂ ਨੇ ਸਾਇੰਸ ਸਟ੍ਰੀਮ ਦੀ ਪ੍ਰੀਖਿਆ ਦਿੱਤੀ ਸੀ ਤੇ ਐਲਾਨੇ ਨਤੀਜਿਆਂ ਵਿਚ 72 ਵਿਦਿਆਰਥੀਆਂ ਨੇ 60 ਫ਼ੀਸਦ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ | ਇਸੇ ਤਰ੍ਹਾਂ ਹਮਿਊਨਿਟੀਜ਼ ਸਟ੍ਰੀਮ ਵਿਚ ਰੂਬੀ ਪਹਲ ਨੇ 97.20 ਅੰਕ ਹਾਸਲ ਕੀਤੇ ਹਨ, ਜਦੋਂ ਕਿ ਹਮਿਊਨਿਟੀਜ਼ ਸਟ੍ਰੀਮ ਵਿਚ 36 ਅਤੇ ਕਾਮਰਸ ਸਟ੍ਰੀਮ ਵਿਚ 47 ਵਿਦਿਆਰਥੀਆਂ ਨੇ 60 ਫ਼ੀਸਦ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ | ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 26 ਦੀ ਵਿਦਿਆਰਥਣ ਲਵਿਸ਼ਾ ਗਹਿਲਵਤ ਨੇ ਹਮਿਊਨਿਟੀ ਸਟ੍ਰੀਮ ਵਿਚ 99 ਫ਼ੀਸਦ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ |
ਹੌਸਲੇ ਦੀ ਮਿਸਾਲ ਬਣੀਆਂ ਕੁੜੀਆਂ
ਜਿੱਥੇ ਸ਼ਹਿਰ ਦੇ ਸਰੀਰਕ ਤੌਰ 'ਤੇ ਤੰਦਰੁਸਤ ਵਿਦਿਆਰਥੀਆਂ ਨੇ ਆਪਣੀ ਮਿਹਨਤ ਦੇ ਰੰਗ ਬਿਖੇਰੇ ਹਨ ਉਥੇ ਹੀ ਅੱਖਾਂ ਤੋਂ ਸੁਜਾਖੀ (ਬਲਾਂਇਡ ਗਰਲ) ਵਿਦਿਆਰਥਣ ਵੰਸ਼ਿਕਾ ਨੇ 97.4 ਫ਼ੀਸਦ ਅੰਕ ਲੈ ਕੇ ਮਿਹਨਤ ਦੀ ਇੱਕ ਮਿਸਾਲ ਪੈਦਾ ਕੀਤੀ ਹੈ | ਉਹ ਬਲਾਂਇਡ ਇੰਸਟੀਚਿਊਟ ਸੈਕਟਰ 26 ਦੀ ਵਿਦਿਆਰਥਣ ਹੈ ਤੇ ਉਸਦਾ ਪਿਛੋਕੜ ਕਰਨਾਲ (ਹਰਿਆਣਾ) ਨਾਲ ਸੰਬੰਧਤ ਹੈ | ਇਸੇ ਤਰ੍ਹਾਂ ਪੀ.ਐਮ ਸ੍ਰੀ ਜੀ.ਜੀ.ਐਮ.ਐਸ. ਸਕੂਲ ਸੈਕਟਰ 18 ਦੀ ਸੁਣਨ ਸ਼ਕਤੀ ਤੋਂ ਵਾਂਝੀ ਵਿਦਿਆਰਥਣ ਵੰਸ਼ਿਕਾ ਜੈਨ 96 ਫ਼ੀਸਦ ਅੰਕ ਹਾਸਲ ਕੀਤੇ | ਵੰਸ਼ਿਕਾ ਜੈਨ ਸੁਣਨ ਤੋਂ ਵਿਰਵੀ ਹੋਣ ਦੇ ਨਾਲ-ਨਾਲ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਪੰਜਾਬ ਨੂੰ ਭਿ੍ਸ਼ਟਾਚਾਰ ਅਤੇ ਨਸ਼ਿਆਂ ਦੇ ਦਲਦਲ 'ਚ ਧੱਕਿਆ-ਤਰੁਣ ਚੁੱਘ ਅਗਲੀ ਖ਼ਬਰ ਦੜੂਆ 'ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ <br/>
Ad Position 24