29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਸਮਾਗਮ 'ਚ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਲਗਵਾਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 14-05-2026
ਐੱਸ. ਏ. ਐੱਸ. ਨਗਰ, 13 ਮਈ (ਪ੍ਰੋ. ਅਵਤਾਰ ਸਿੰਘ)-ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਚੱਪੜਚਿੜੀ ਦੇ ਇਤਿਹਾਸਕ ਮੈਦਾਨ 'ਚ ਬਣੇ ਹਾਲ 'ਚ ਕਰਵਾਏ ਗਏ ਸਮਾਗਮ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਇਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਚੰਡੀਗੜ੍ਹ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ ਅਤੇ ਜਨਰਲ ਸਕੱਤਰ ਐਡਵੋਕੇਟ ਬੂਟਾ ਸਿੰਘ ਬੈਰਾਗੀ ਦੀ ਅਗਵਾਈ 'ਚ ਵਿਸ਼ਾਲ ਫ਼ਤਹਿ ਮਾਰਚ ਦਾ ਲੱਡੂ ਵੰਡ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਵਿਸ਼ਾਲ ਫ਼ਤਹਿ ਮਾਰਚ ਦੀ ਰਕਬਾ ਭਵਨ ਤੋਂ ਚੱਪੜਚਿੜੀ ਤੱਕ ਅਗਵਾਈ ਕਰਨ ਵਾਲੇ ਫਾਊਾਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਫ਼ਤਹਿ ਮਾਰਚ ਦੇ ਇੰਚਾਰਜ ਇਕਬਾਲ ਸਿੰਘ ਗਿੱਲ (ਸੇਵਾ-ਮੁਕਤ ਆਈ. ਪੀ. ਐੱਸ.), ਫ਼ਤਹਿ ਮਾਰਚ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸਕੱਤਰ ਫਾਊਾਡੇਸ਼ਨ ਸੋਨੀਆ ਅਰੋੜਾ, ਕੋ-ਕਨਵੀਨਰ ਤਰਨਜੀਤ ਸਿੰਘ ਨਿਮਾਣਾ ਤੇ ਨਿਹੰਗ ਮੁਖੀ ਬਲਵਿੰਦਰ ਸਿੰਘ ਤਰਨਾ ਦਲ ਦਾ ਫੁੱਲਾਂ ਦੇ ਹਾਰ ਪਾ ਕੇ ਪ੍ਰਬੰਧਕਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ | ਇਸ ਮੌਕੇ ਨਿਹੰਗ ਸਿੰਘਾਂ ਵਲੋਂ ਜਿਥੇ ਗਤਕੇ ਤੇ ਘੋੜ ਦੌੜਾਂ ਦੇ ਜੌਹਰ ਦਿਖਾਏ ਗਏ ਉਥੇ ਹੀ ਢਾਡੀ ਬਲਦੇਵ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਵਾਰਾਂ ਗਾ ਕੇ ਸੰਗਤਾਂ 'ਚ ਜੋਸ਼ ਭਰਿਆ | ਰਕਬਾ ਭਵਨ ਤੋਂ ਪ੍ਰਸਿੱਧ ਸਮਾਜ ਸੇਵੀ ਐੱਸ. ਪੀ. ਸਿੰਘ ਓਬਰਾਏ ਵਲੋਂ ਰਵਾਨਾ ਕੀਤੇ ਗਏ ਇਸ ਫ਼ਤਹਿ ਮਾਰਚ 'ਚ ਵੱਡੀ ਗਿਣਤੀ ਸੰਤਾਂ-ਮਹਾਂਪੁਰਸ਼ਾਂ ਨੇ ਹਾਜ਼ਰੀ ਲੁਆਈ | ਇਸ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦਾ ਕਿ੍ਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਸ਼ਲਾਘਾਯੋਗ ਉਪਰਾਲਾ ਹੈ | ਬਾਵਾ ਨੇ ਜਸਵੰਤ ਸਿੰਘ ਛਾਪਾ ਵਰਗੇ ਨਿਸ਼ਕਾਮ ਸੇਵਕਾਂ ਨੂੰ ਫਾਊਾਡੇਸ਼ਨ ਨਾਲ ਜੋੜ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਨਾਲ ਸੰਬੰਧਿਤ ਚਾਰ ਦਿਹਾੜੇ 16 ਅਕਤੂਬਰ (ਜਨਮ ਦਿਵਸ), 3 ਦਸੰਬਰ (ਮਿਲਾਪ ਦਿਵਸ), 12 ਮਈ (ਸਰਹਿੰਦ ਫ਼ਤਹਿ ਦਿਵਸ) ਤੇ 9 ਜੂਨ (ਸ਼ਹੀਦੀ ਦਿਵਸ) ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਨੂੰ ਸਰਹਿੰਦ ਫ਼ਤਹਿ ਦਿਵਸ ਦੇ ਰੂਪ 'ਚ ਮਨਾਉਂਦੇ ਹੋਏ ਸਾਨੂੰ ਬਾਬਾ ਜੀ ਦਾ ਚਿੱਤਰ ਹਰ ਘਰ ਅੰਦਰ ਸੁਸ਼ੋਭਿਤ ਕਰਕੇ ਤੇ 14 ਮਈ ਨੂੰ ਦੀਪਮਾਲਾ ਕਰਕੇ ਮਨਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਤੇ ਸਿੱਖ ਰਾਜ ਦੀ ਨੀਂਹ ਰੱਖੀ ਸੀ | ਇਸ ਮੌਕੇ 11 ਸ਼ਖ਼ਸੀਅਤਾਂ ਵਿਸ਼ਵ ਪ੍ਰਸਿੱਧ ਆਰਟਿਸਟ ਆਰ. ਐਮ. ਸਿੰਘ, ਬਾਬਾ ਭੁਪਿੰਦਰ ਸਿੰਘ ਪਟਿਆਲਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜੋਰਾ ਸਿੰਘ ਚੱਪੜਚਿੜੀ, ਹਰਿੰਦਰ ਸਿੰਘ ਹੰਸ, ਇਕਬਾਲ ਸਿੰਘ ਗਿੱਲ ਸੇਵਾ-ਮੁਕਤ ਆਈ.ਪੀ.ਐੱਸ, ਬਿੱਲਾ (ਮੁਲਤਾਨੀ ਢਾਬਾ) ਲੰਗਰ ਸੇਵਾ, ਰਜਿੰਦਰ ਸਿੰਘ ਕੁਰਾਲੀ (ਕਲਮ ਨਵੀਸ), ਕੁਲਵਿੰਦਰ ਸਿੰਘ ਚੱਪੜਚਿੜੀ, ਐਡਵੋਕੇਟ ਬੂਟਾ ਸਿੰਘ ਬੈਰਾਗੀ ਤੇ ਹਰਪ੍ਰੀਤ ਸਿੰਘ ਬੰਟੀ ਸ਼ਾਮਿਲ ਸਨ, ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕਮਲਦੀਪ ਕੌਰ, ਬੀਬੀ ਰਾਜਵੀਰ ਕੌਰ ਸਾਬਕਾ ਸਰਪੰਚ ਤੇ ਸੁਰਿੰਦਰ ਸਿੰਘ ਪੰਚ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ | ਸਮਾਗਮ ਦੇ ਅੰਤ 'ਚ ਕਿ੍ਸ਼ਨ ਕੁਮਾਰ ਬਾਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ 'ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਆਰਮੀ ਸਕੂਲਾਂ ਵਲੋਂ ਪੰਜਾਬੀ ਨੂੰ ਵਿਕਲਪਿਕ ਭਾਸ਼ਾ ਬਣਾਉਣਾ, ਭਾਸ਼ਾ ਐਕਟ ਦੀ ਉਲੰਘਣਾ-ਰਵੀਇੰਦਰ ਸਿੰਘ ਅਗਲੀ ਖ਼ਬਰ ਕੌਂਸਲ ਚੋਣਾਂ ਦੇ ਸੰਭਾਵੀ ਉਮੀਦਵਾਰ ਐਨ.ਓ.ਸੀ. ਪ੍ਰਾਪਤ ਕਰਨ ਲਈ ਪੱਬਾਂ ਭਾਰ <br/>
Ad Position 24