29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕੌਂਸਲ ਚੋਣਾਂ ਦੇ ਸੰਭਾਵੀ ਉਮੀਦਵਾਰ ਐਨ.ਓ.ਸੀ. ਪ੍ਰਾਪਤ ਕਰਨ ਲਈ ਪੱਬਾਂ ਭਾਰ <br/>

Ad Position 21
No active advertisement
ਅਜੀਤ ਡੈਸਕ 14-05-2026
ਖਰੜ, 13 ਮਈ (ਜੰਡਪੁਰੀ)- 26 ਮਈ ਨੂੰ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਨਹੀਂ ਕਰਵਾਏ ਗਏ, ਜਦਕਿ ਦੂਜੇ ਪਾਸੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਲਈ ਨਗਰ ਕੌਂਸਲ 'ਚੋਂ ਐਨ. ਓ. ਸੀ. ਪ੍ਰਾਪਤ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ | ਇਸ ਦੇ ਚਲਦਿਆਂ ਨਗਰ ਕੌਂਸਲ ਦੇ ਦਫ਼ਤਰ 'ਚ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ | ਇਸੇ ਤਰ੍ਹਾਂ ਤਹਿਸੀਲ ਕੰਪਲੈਕਸ 'ਚ ਉਮੀਦਵਾਰ ਨਾਮਜ਼ਦਗੀ ਪੇਪਰਾਂ ਨਾਲ ਲਗਾਉਣ ਲਈ ਅਸ਼ਟਾਮ ਪੇਪਰ ਖ਼ਰੀਦ ਰਹੇ ਸਨ ਜਦਕਿ ਕਈ ਉਮੀਦਵਾਰ ਵਕੀਲਾਂ ਕੋਲ ਆਪਣੇ ਨਾਮਜ਼ਦਗੀ ਪੇਪਰ ਭਰਵਾਉਂਦੇ ਦੇਖੇ ਗਏ | ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਨਹੀਂ ਕੀਤੀ ਸੀ ਕਿਉਂਕਿ ਹਰੇਕ ਪਾਰਟੀ ਦੇ ਕੋਲ ਇਕ ਵਾਰਡ 'ਚੋਂ ਕਰੀਬ ਤਿੰਨ ਤੋਂ ਲੈ ਕੇ ਚਾਰ ਉਮੀਦਵਾਰਾਂ ਨੇ ਟਿਕਟ ਹਾਸਿਲ ਕਰਨ ਲਈ ਅਪਲਾਈ ਕੀਤਾ ਹੋਇਆ ਹੈ | ਹੁਣ ਜਦੋਂ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ, ਉਪਰੰਤ ਹੀ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਤੇਜ਼ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਈ ਸੰਭਾਵੀ ਉਮੀਦਵਾਰਾਂ ਨੇ ਪਾਰਟੀਆਂ ਤੋਂ ਬਾਗੀ ਹੋ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨੇ ਹਨ | ਮੌਜੂਦਾ ਸਮੇਂ 'ਚ ਜਿਥੇ ਚੋਣ ਸਰਗਰਮੀਆਂ ਜਾਰੀ ਹਨ ਉਥੇ ਹੀ ਸਾਕ-ਸੰਬੰਧੀਆਂ ਤੇ ਰਿਸ਼ਤੇਦਾਰਾਂ ਦੀ ਪੁੱਛ ਪ੍ਰਤੀਤ ਵੀ ਵਧ ਜਾਵੇਗੀ ਕਿਉਂਕਿ ਸੰਭਾਵੀ ਉਮੀਦਵਾਰ ਜਿੱਤਣ ਲਈ ਵੋਟਰਾਂ 'ਤੇ ਦਬਾਅ ਬਣਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਸਮਾਗਮ 'ਚ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਲਗਵਾਈ ਹਾਜ਼ਰੀ <br/> ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ <br/>
Ad Position 24