29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 14-05-2026
ਜ਼ੀਰਕਪੁਰ, 13 ਮਈ (ਮਨਿੰਦਰ ਸਿੰਘ)- ਐਤਵਾਰ ਦੇਰ ਰਾਤ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ | ਮੁਲਜ਼ਮ ਕਾਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ | ਮਿ੍ਤਕ ਦੀ ਪਛਾਣ ਕਾਸ਼ੀ ਪ੍ਰਸ਼ਾਦ ਪਟੇਲ (52) ਵਾਸੀ ਸ਼ਕਾਈਨ ਇਨਕਲੇਵ ਢਕੌਲੀ ਵਜੋਂ ਹੋਈ ਹੈ | ਫ਼ਿਲਹਾਲ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਮਿ੍ਤਕ ਦੇ ਪੁੱਤਰ ਅੰਕਿਤ ਪਟੇਲ ਨੇ ਕਿਹਾ ਕਿ ਉਸ ਦੇ ਪਿਤਾ ਪਿਛਲੇ 18 ਸਾਲਾਂ ਤੋਂ ਪਾਨ ਦੀ ਦੁਕਾਨ ਚਲਾ ਰਹੇ ਸਨ | ਐਤਵਾਰ ਰਾਤ ਨੂੰ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ ਪਰ ਦੇਰ ਰਾਤ ਤੱਕ ਘਰ ਨਹੀਂ ਪਹੁੰਚੇ | ਜ਼ਿਆਦਾ ਦੇਰ ਹੋਣ ਕਾਰਨ ਉਹ ਆਪਣੇ ਪਿਤਾ ਨੂੰ ਲੱਭਣ ਲਈ ਘਰੋਂ ਨਿਕਲਿਆ | ਅੰਕਿਤ ਅਨੁਸਾਰ ਜਦੋਂ ਉਹ ਰਾਤ ਦੇ 11.35 ਵਜੇ ਦੇ ਕਰੀਬ ਗਾਜ਼ੀਪੁਰ ਤੋਂ ਢਕੌਲੀ ਚੌਕ 'ਤੇ ਪਹੁੰਚਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਆਪਣੇ ਸਾਈਕਲ 'ਤੇ ਸੜਕ ਪਾਰ ਕਰਦੇ ਦੇਖਿਆ | ਇਸੇ ਦੌਰਾਨ ਐੱਮ. ਐੱਸ. ਇਨਕਲੇਵ ਤੋਂ ਆਈ ਇਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਦੇ ਚਾਲਕ ਨੇ ਲਾਪ੍ਰਵਾਹੀ ਵਰਤਦਿਆਂ ਉਸ ਦੇ ਪਿਤਾ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਪਿਤਾ ਸੜਕ 'ਤੇ ਡਿੱਗ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਅੰਕਿਤ ਨੇ ਕਿਹਾ ਕਿ ਹਨੇਰਾ ਹੋਣ ਕਾਰਨ ਉਹ ਕਾਰ ਦਾ ਨੰਬਰ ਨੋਟ ਨਹੀਂ ਕਰ ਸਕਿਆ | ਹਾਦਸੇ ਤੋਂ ਬਾਅਦ ਕਾਰ ਚਾਲਕ ਹਨੇਰੇ ਦਾ ਫਾਇਦਾ ਚੁਕਦੇ ਹੋਏ ਗਾਜ਼ੀਪੁਰ ਵੱਲ ਨੂੰ ਫ਼ਰਾਰ ਹੋ ਗਿਆ | ਉਹ ਆਪਣੇ ਜ਼ਖਮੀ ਪਿਤਾ ਨੂੰ ਇਲਾਜ ਲਈ ਸੀ. ਐੱਚ. ਸੀ. ਢਕੌਲੀ ਵਿਖੇ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਕੌਂਸਲ ਚੋਣਾਂ ਦੇ ਸੰਭਾਵੀ ਉਮੀਦਵਾਰ ਐਨ.ਓ.ਸੀ. ਪ੍ਰਾਪਤ ਕਰਨ ਲਈ ਪੱਬਾਂ ਭਾਰ <br/> ਅਗਲੀ ਖ਼ਬਰ ਜੀ.ਐਮ.ਸੀ.ਐਚ-32 ਦੀ ਓ.ਪੀ.ਡੀ. ਦੇ ਸਮੇਂ 'ਚ ਤਬਦੀਲੀ <br/>
Ad Position 24