28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੰਜਾਬ ਯੂਨੀਵਰਸਿਟੀ ਨੇ ਸੂਰਜੀ ਸਿੰਚਾਈ ਪ੍ਰਣਾਲੀਆਂ 'ਤੇ ਇੰਡੋ-ਯੂ.ਕੇ. ਵਰਕਸ਼ਾਪ ਦੀ ਕੀਤੀ ਮੇਜ਼ਬਾਨੀ <br/>

Ad Position 21
No active advertisement
ਅਜੀਤ ਡੈਸਕ 14-05-2026
ਚੰਡੀਗੜ੍ਹ, 13 ਮਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਬਰਮਿੰਘਮ ਸਿਟੀ ਯੂਨੀਵਰਸਿਟੀ ਨੇ ਪੀ.ਯੂ ਕੈਂਪਸ ਵਿਖੇ ਏ.ਆਈ-ਸਮਰੱਥ ਸੂਰਜੀ ਸਿੰਚਾਈ ਅਤੇ ਟਿਕਾਊ ਊਰਜਾ ਪ੍ਰਣਾਲੀਆਂ ਵਿਚ ਚੱਲ ਰਹੇ ਭਾਰਤ-ਯੂਕੇ ਖੋਜ ਸਹਿਯੋਗ ਨੂੰ ਵਧਾਉਣ 'ਤੇ ਚਰਚਾ ਕੀਤੀ ਗਈ | ਪੰਜਾਬ ਯੂਨੀਵਰਸਿਟੀ ਦੀ ਅਗਵਾਈ ਰਜਿਸਟਰਾਰ ਪ੍ਰੋ. ਵਾਈ.ਪੀ ਵਰਮਾ ਨੇ ਕੀਤੀ ਜਿਨ੍ਹਾਂ ਨਾਲ ਡਾ. ਦੀਪਕ ਕੁਮਾਰ ਅਤੇ ਪ੍ਰੋ. ਗੌਰਵ ਵਰਮਾ ਮੌਜੂਦ ਸਨ | ਬਿ੍ਟਿਸ਼ ਡਿਪਟੀ ਹਾਈ ਕਮਿਸ਼ਨ ਤੋਂ ਐਲਬਾ ਸਮੈਰੀਗਿਲੋ ਨੇ ਵਰਕਸ਼ਾਪ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਡੈਲੀਗੇਟਾਂ ਵਿਚ ਪ੍ਰੋ. ਚਾਮ ਅਠਵਾਲ, ਪ੍ਰੋ. ਫਲੋਰੀਮੰਡ, ਪ੍ਰੋ. ਸ਼ਿਸ਼ਾਂਕ ਤੇ ਪ੍ਰੋ. ਨਵਜੋਤ ਕੌਰ ਸ਼ਾਮਲ ਸਨ | ਇਨ੍ਹਾਂ ਨੇ ਜੀ.ਸੀ.ਆਰ.ਐਫ਼ ਸਹਿਯੋਗ ਸਮਝੌਤਾ ਤੇ ਦਸਤਖ਼ਤ ਕੀਤੇ | ਇਸ ਤੋਂ ਬਾਅਦ ਵਰਕਸ਼ਾਪ ਵਿਚ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੀਆਂ ਸੰਸਥਾਵਾਂ ਵਿਚਕਾਰ ਟਿਕਾਊ ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਤੇ ਸਮਾਰਟ ਖੇਤੀਬਾੜੀ ਦੇ ਖੇਤਰਾਂ ਵਿਚ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ, ਸਾਂਝੀਆਂ ਖੋਜ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਿ੍ਤ ਰਹੀ | ਵਰਕਸ਼ਾਪ ਦੌਰਾਨ ਭਵਿੱਖ ਦੇ ਖੋਜ ਸਹਿਯੋਗ ਤੇ ਮੌਜੂਦਾ ਸਾਂਝੇ ਪ੍ਰੋਜੈਕਟਾਂ ਦੇ ਵਿਸਥਾਰ ਲਈ ਸੰਭਾਵੀ ਖੇਤਰਾਂ ਦੀ ਵੀ ਪਛਾਣ ਕੀਤੀ ਗਈ | ਵਰਕਸ਼ਾਪ ਵਿਚ ਸੀਨੀਅਰ ਵਿਗਿਆਨੀ ਡਾ. ਸਤੀਸ਼ ਕੁਮਾਰ, ਪੰਜਾਬ ਇੰਜੀਨੀਅਰਿੰਗ ਕਾਲਜ ਦੇ ਮਾਹਿਰ, ਸੀਜੀਸੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ, ਇਲੈਕਟਰੀਕਲ ਐਂਡ ਇਲੈਕਟਰਾਨਿਕਸ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ, ਵਾਤਾਵਰਨ ਵਿਗਿਆਨ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ ਆਫ਼ ਪੰਜਾਬ ਯੂਨੀਵਰਸਿਟੀ ਦੇ ਫੈਕਲਟੀ ਨੇ ਵੀ ਹਿੱਸਾ ਲਿਆ | ਬਰਮਿੰਘਮ ਸਿਟੀ ਯੂਨੀਵਰਸਿਟੀ ਨੇ ਪੰਜਾਬ ਯੂਨੀਵਰਸਿਟੀ ਅਤੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਚੱਲ ਰਹੇ ਸਾਂਝੇ ਖੋਜ ਗ੍ਰਾਂਟ ਪ੍ਰੋਜੈਕਟ 'ਤੇ ਵੀ ਚਾਨਣਾ ਪਾਇਆ |

Ad Position 22
No active advertisement
ਪਿਛਲੀ ਖ਼ਬਰ ਸਟੂਡੈਂਟ ਫ਼ਰੰਟ ਨੇ ਆਗਾਮੀ ਚੋਣਾਂ ਲਈ ਆਪਣੇ ਪੈਨਲ ਦਾ ਕੀਤਾ ਐਲਾਨ <br/> ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 113ਵਾਂ ਦਿਨ ਪੰਜਾਬ ਪੁਲਿਸ ਵਲੋਂ 552 ਥਾਵਾਂ 'ਤੇ ਛਾਪੇਮਾਰੀ, 268 ਗਿ੍ਫ਼ਤਾਰ
Ad Position 24