28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਚੰਡੀਗੜ੍ਹ ਜ਼ਿਲ੍ਹਾ ਕੋਰਟ ਦੇ ਵਕੀਲਾਂ ਨੇ ਬੁੱਧਵਾਰ ਤੱਕ ਹੜਤਾਲ ਜਾਰੀ ਰੱਖਣ ਦਾ ਕੀਤਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 14-05-2026
ਚੰਡੀਗੜ੍ਹ, 13 ਮਈ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਦੇ ਵਕੀਲਾਂ ਨੇ ਕਿਰਾਏਦਾਰੀ ਐਕਟ ਸਬੰਧੀ ਅੱਜ ਜੈਟਸ ਬਾਰ ਰੂਮ ਵਿਖੇ ਮੀਟਿੰਗ ਕੀਤੀ ਗਈ | ਸੰਦੀਪ ਗੁੱਜਰ ਉਪ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸਰਵਸੰਮਤੀ ਨਾਲ 20 ਮਈ ਦਿਨ ਬੁੱਧਵਾਰ ਤੱਕ ਹੜਤਾਲ ਨੂੰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ | ਐਨ.ਕੇ. ਨੰਦਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਕਿਰਾਏਦਾਰੀ ਐਕਟ ਕਮੇਟੀ ਦੁਆਰਾ ਇਹ ਸੂਚਿਤ ਕੀਤਾ ਗਿਆ ਕਿ ਅਗਲੇ ਦਿਨ ਰਿੱਟ ਦਾਇਰ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ | ਬਾਕੀ ਸਾਰੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੜਤਾਲ ਨੂੰ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਤੇ ਆਉਣ ਵਾਲੇ ਸਮੇਂ ਦਾ ਫ਼ੈਸਲਾ ਕਰਨ ਲਈ ਫਿਰ ਇਕ ਮੀਟਿੰਗ 20 ਮਈ ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ ਰੱਖੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਆਨਲਾਈਨ ਪ੍ਰੀਖਿਆ 10 ਜੂਨ ਨੂੰ ਅਗਲੀ ਖ਼ਬਰ ਸਟੂਡੈਂਟ ਫ਼ਰੰਟ ਨੇ ਆਗਾਮੀ ਚੋਣਾਂ ਲਈ ਆਪਣੇ ਪੈਨਲ ਦਾ ਕੀਤਾ ਐਲਾਨ <br/>
Ad Position 24