10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੋਟਰਸਾਈਕਲ ਤੇ ਸਵਿਫ਼ਟ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 21-05-2026
ਖਰੜ, 20 ਮਈ (ਤਰਸੇਮ ਸਿੰਘ ਜੰਡਪੁਰੀ)- ਖਰੜ-ਕੁਰਾਲੀ ਨੈਸ਼ਨਲ ਮਾਰਗ 'ਤੇ ਪੈਟਰੋਲ ਪੰਪ ਨੇੜੇ ਇਕ ਮੋਟਰਸਾਈਕਲ ਅਤੇ ਸਵਿਫ਼ਟ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਦੋ ਡਲਿਵਰੀ ਬੁਆਏ (ਲੜਕਿਆਂ) ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਨੌਜਵਾਨ ਦੀ ਪਛਾਣ ਅਮਨਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੀਆਂਪੁਰ ਜ਼ਿਲ੍ਹਾ ਰੋਪੜ ਤੇ ਦੂਜੇ ਨੌਜਵਾਨ ਦੀ ਪਛਾਣ ਜਸਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਬਡਾਲੀ ਰੋਡ ਕੁਰਾਲੀ ਵਜੋਂ ਹੋਈ ਹੈ | ਇਨ੍ਹਾਂ 'ਚੋਂ ਅਮਨਪ੍ਰੀਤ ਸਿੰਘ ਵਿਆਹਿਆ ਸੀ, ਜਦਕਿ ਜਸਦੀਪ ਸਿੰਘ ਹਾਲੇ ਕੁਆਰਾ ਸੀ | ਇਸ ਸੰਬੰਧੀ ਮਿ੍ਤਕ ਜਸਦੀਪ ਸਿੰਘ ਦੇ ਵਾਰਸਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਨ੍ਹਾਂ ਦਾ ਲੜਕਾ ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ ਤੇ ਰਾਤ ਸਮੇਂ ਪਾਰਟ ਟਾਈਮ ਜਾਬ ਵਜੋਂ ਸ਼ਿਵਜੋਤ ਖਰੜ ਵਿਖੇ ਬਲੀਕਿੰਟ ਕੰਪਨੀ 'ਚ ਡਲਿਵਰੀ ਬੁਆਏ ਦਾ ਕੰਮ ਕਰਦਾ ਸੀ | ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਸਦੀਪ ਸਿੰਘ ਤੇ ਉਸ ਦਾ ਦੋਸਤ ਅਮਨਪ੍ਰੀਤ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਖਰੜ-ਕੁਰਾਲੀ ਰੋਡ 'ਤੇ ਸਥਿਤ ਐਚ. ਪੀ. ਦੇ ਪੈਟਰੋਲ ਪੰਪ ਦੇ ਸਾਹਮਣੇ ਜਾ ਰਹੇ ਸਨ ਤੇ ਇਸੇ ਦੌਰਾਨ ਪਿੱਛੋਂ ਆਈ ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਦੇ ਚਾਲਕ ਅਣਗਹਿਲੀ ਵਰਤੇ ਹੋਏ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ ਤੇ ਕਾਰ ਚਾਲਕ ਕਰੀਬ 10 ਮੀਟਰ ਤੱਕ ਮੋਟਰਸਾਈਕਲ ਨੂੰ ਆਪਣੇ ਨਾਲ ਘੜੀਸਦਾ ਹੋਇਆ ਲੈ ਗਿਆ | ਇਸ ਹਾਦਸੇ 'ਚ ਉਨ੍ਹਾਂ ਦੇ ਪੁੱਤਰ ਤੇ ਦੋਸਤ ਦੇ ਸਿਰ ਅਤੇ ਬਾਕੀ ਸਰੀਰ 'ਤੇ ਕਾਫੀ ਸੱਟਾਂ ਲੱਗੀਆਂ ਤੇ ਮੋਟਰਸਾਈਕਲ ਵੀ ਬੁਰੀ ਤਰਾਂ ਨੁਕਸਾਨਿਆ ਗਿਆ | ਪੁਲਿਸ ਨੇ ਮਿ੍ਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਨਿਤੀਸ਼ ਭਾਰਦਵਾਜ ਆਦਿ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ | ਪੁਲਿਸ ਵੱਲੋਂ ਉਕਤ ਮਾਮਲੇ 'ਚ ਸ਼ਾਮਿਲ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 60 ਸਾਲਾ ਮਹਿਲਾ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ 'ਲੂ' ਨੇ ਮੁਹਾਲੀ ਦੇ ਵਸਨੀਕਾਂ ਨੂੰ ਘਰਾਂ 'ਚ ਕੀਤਾ ਬੰਦ, ਦਿਨ ਸਮੇਂ ਸੜਕਾਂ 'ਤੇ ਟਰੈਫ਼ਿਕ ਘਟੀ, ਮਾਰਕੀਟਾਂ ਹੋਈਆਂ ਸੁੰ...
Ad Position 24