ਚੰਡੀਗੜ੍ਹ, 20 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਥਾਣਾ ਸੈਕਟਰ-39 ਦੀ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ 60 ਸਾਲਾ ਮਹਿਲਾ ਨੂੰ 14.5 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਮਹਿਲਾ ਦੀ ਪਛਾਣ ਗੀਤਾ ਵਾਸੀ ਸੈਕਟਰ-38(ਏ), ਚੰਡੀਗੜ੍ਹ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ 19 ਮਈ ਦੀ ਸ਼ਾਮ ਕਰੀਬ 6:15 ਵਜੇ ਉਕਤ ਮਹਿਲਾ ਨੂੰ ਕਾਬੂ ਕੀਤਾ | ਪੁਲਿਸ ਮੁਤਾਬਿਕ ਮਹਿਲਾ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਇਕ ਪੋਲੀਥੀਨ ਦਾ ਲਿਫ਼ਾਫ਼ਾ ਮਿਲਿਆ ਜਿਸ ਵਿਚੋਂ 14.5 ਹੈਰੋਇਨ ਬਰਾਮਦ ਹੋਈ ਜਿਸ ਸਬੰਧੀ ਥਾਣਾ ਸੈਕਟਰ-39 ਵਿਖੇ ਮਾਮਲਾ ਦਰਜ ਕੀਤਾ ਗਿਆ | ਅਗਲੀ ਕਾਰਵਾਈ ਵਿਚ ਉਕਤ ਮਹਿਲਾ ਤਸਕਰ ਨੂੰ ਮਹਿਲਾ ਪੁਲਿਸ ਮੁਲਾਜ਼ਮ ਵਲੋਂ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ |