10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਾਇਬ ਸਿੰਘ ਸੈਣੀ 25 ਮਈ ਨੂੰ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ਿਅਮ ਹਾਲ ਵਿਚ 'ਚੰਡੀਗੜ੍ਹ ਖੇਲੋ ਗੇਮਜ਼ 2026' ਦਾ ਕਰਨਗੇ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 21-05-2026
ਚੰਡੀਗੜ੍ਹ, 20 ਮਈ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ ਨੇ 25 ਮਈ 2026 ਤੋਂ ਸ਼ੁਰੂ ਹੋਣ ਜਾ ਰਹੇ 'ਚੰਡੀਗੜ੍ਹ ਖੇਲੋ ਗੇਮਜ਼ 2026' ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ | ਉਨ੍ਹਾਂ ਮੁੱਖ ਮੰਤਰੀ ਨਿਵਾਸ 'ਤੇ ਪਹੁੰਚ ਕੇ ਉਨ੍ਹਾਂ ਨੂੰ ਸੱਦਾ ਪੱਤਰ ਸੌਂਪਿਆ ਅਤੇ ਇਸ ਵਿਸ਼ਾਲ ਖੇਡ ਸਮਾਗਮ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਖੇਡ ਵਿਭਾਗ ਦੇ ਕਨਵੀਨਰ ਪ੍ਰਭਜੀਤ ਲਾਂਬਾ, ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਮੀਨਾਕਸ਼ੀ ਠਾਕੁਰ ਤੇ ਸਰਗੁਨ ਅਰੋੜਾ ਵੀ ਮੌਜੂਦ ਰਹੇ | ਜਿਤੇਂਦਰ ਪਾਲ ਮਲਹੋਤਰਾ ਨੇ ਦੱਸਿਆ ਕਿ 'ਚੰਡੀਗੜ੍ਹ ਖੇਲੋ ਗੇਮਜ਼ 2026' ਖਾਸ ਤੌਰ 'ਤੇ ਅੰਡਰ-19 ਉਭਰਦੇ ਖਿਡਾਰੀਆਂ ਲਈ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਖੇਡ ਮਹੋਤਸਵ ਵਿੱਚ ਫੁੱਟਬਾਲ, ਬਾਸਕਟਬਾਲ, ਕਬੱਡੀ, ਰਗਬੀ, ਨੈੱਟਬਾਲ, ਵਾਲੀਬਾਲ, ਜੂਡੋ, ਕਰਾਟੇ, ਟੇਬਲ ਟੈਨਿਸ ਅਤੇ ਟਰੈਕ ਐਂਡ ਫੀਲਡ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਜਿਵੇਂ 100 ਮੀਟਰ, 200 ਮੀਟਰ, 400 ਮੀਟਰ ਦੌੜ, ਲੰਮੀ ਕੂਦ ਤੇ ਉੱਚੀ ਕੂਦ ਸਮੇਤ ਕੁੱਲ 11 ਖੇਡਾਂ ਕਰਵਾਈਆਂ ਜਾਣਗੀਆਂ | ਇਨ੍ਹਾਂ ਮੁਕਾਬਲਿਆਂ ਵਿੱਚ 2000 ਤੋਂ ਵੱਧ ਖਿਡਾਰੀ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ | ਇਹ ਖੇਡ ਮਹੋਤਸਵ 25 ਮਈ ਤੋਂ 1 ਜੂਨ 2026 ਤੱਕ ਪੰਜਾਬ ਯੂਨੀਵਰਸਿਟੀ ਵਿੱਚ ਕਰਵਾਇਆ ਜਾਵੇਗਾ, ਜਦਕਿ ਉਦਘਾਟਨ ਸਮਾਰੋਹ 25 ਮਈ ਸ਼ਾਮ 5:00 ਵਜੇ ਯੂਨੀਵਰਸਿਟੀ ਦੇ ਜਿਮਨੇਜ਼ਿਅਮ ਹਾਲ ਵਿੱਚ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਮਾਂ-ਧੀ ਸਮੇਤ ਤਿੰਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪ੍ਰਾਚੀਨ ਕਲਾ ਕੇਂਦਰ 'ਹਾਰਨ-ਮੁਕਤ ਚੰਡੀਗੜ੍ਹ' 'ਤੇ ਇਕ ਵਿਸ਼ੇਸ਼ ਜਨ ਜਾਗਰੂਕਤਾ ਪ੍ਰੋਗਰਾਮ ਦੀ ਕਰੇਗਾ ਸ਼ੁਰੂਆਤ <br/>
Ad Position 24