10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੜਕ ਹਾਦਸੇ 'ਚ ਮਾਂ-ਧੀ ਸਮੇਤ ਤਿੰਨ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-05-2026
ਮੁੱਲਾਂਪੁਰ ਗਰੀਬਦਾਸ, 20 ਮਈ (ਦਿਲਬਰ ਸਿੰਘ ਖੈਰਪੁਰ)- ਨਿਊ ਚੰਡੀਗੜ੍ਹ ਦਾ ਓਮੈਕਸ ਚੌਕ ਦਿਨੋਂ ਦਿਨ ਵਧ ਰਹੇ ਹਾਦਸਿਆਂ ਸਦਕਾ ਖ਼ੂਨੀ ਚੌਕ ਵਜੋਂ ਜਾਣਿਆ ਜਾਣ ਲੱਗ ਪਿਆ ਹੈ | ਪਿੰਡ ਰਾਣੀਮਾਜਰਾ ਨਜ਼ਦੀਕ ਗਮਾਡਾ ਦੀ ਲਾਪ੍ਰਵਾਹੀ ਦੇ ਚਲਦਿਆਂ ਟ੍ਰੈਫ਼ਿਕ ਲਾਈਟਾਂ ਤੋਂ ਸੱਖਣੇ ਇਸ ਚੌਕ 'ਚ ਰੋਜ਼ਾਨਾ ਤੇਜ਼ ਰਫ਼ਤਾਰ ਵਾਹਨਾਂ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਅੱਜ ਵਾਪਰੀ ਤਾਜਾ ਘਟਨਾ ਦੌਰਾਨ ਤੇਜ਼ ਰਫ਼ਤਾਰ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੀ ਟਾਟਾ 407 ਦੀ ਲਪੇਟ 'ਚ ਇਕ ਮੋਟਰਸਾਈਕਲ 'ਤੇ ਸਵਾਰ ਮਾਂ-ਧੀ ਸਮੇਤ ਤਿੰਨ ਵਿਅਕਤੀ ਆ ਗਏ | ਇਸ ਭਿਆਨਕ ਹਾਦਸੇ 'ਚ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਓਮੈਕਸ ਚੌਕ ਨੇੜੇ ਤਾਇਨਾਤ ਕੰਪਨੀ ਦੇ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਸੁਰਿੰਦਰ ਸਿੰਘ ਵਾਸੀ ਮਾਣਕਪੁਰ ਸ਼ਰੀਫ ਨੇ ਦੱਸਿਆ ਕਿ ਬਾਅਦ ਦੁਪਹਿਰ ਲਿਫ਼ਟ ਲੈ ਕੇ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੋਰਿੰਡਾ ਨੇੜਲੇ ਪਿੰਡ ਮੈੜ ਦੀ ਰਹਿਣ ਵਾਲੀ ਰਣਜੀਤ ਕੌਰ ਅਤੇ ਉਸ ਦੀ ਧੀ ਜੋਬਨਪ੍ਰੀਤ ਕੌਰ ਪਿੰਡ ਬੂਥਗੜ੍ਹ ਵੱਲ ਨੂੰ ਜਾ ਰਹੇ ਸਨ ਅਤੇ ਇਸੇ ਦੌਰਾਨ ਜਦੋਂ ਉਹ ਓਮੈਕਸ ਚੌਕ ਕੋਲ ਪੁੱਜੇ ਤਾਂ ਖਰੜ ਵਾਲੇ ਪਾਸਿਓਾ ਆ ਰਹੀ ਇਕ ਤੇਜ਼ ਰਫ਼ਤਾਰ ਟਾਟਾ 407 ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਜਿਥੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਉਥੇ ਹੀ ਤਿੰਨੋਂ ਸਵਾਰ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਲੋਕਾਂ ਨੇ ਪੁਲਿਸ ਨੂੰ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਰਾਹਗੀਰ ਕਾਰ ਸਵਾਰ ਮਹਿਲਾ ਦੀ ਸਹਾਇਤਾ ਨਾਲ ਜ਼ਖ਼ਮੀ ਲੜਕੀ ਜੋਬਨਪ੍ਰੀਤ ਕੌਰ ਤੇ ਮੋਟਰਸਾਈਕਲ ਚਾਲਕ ਸੰਜੇ ਕੁਮਾਰ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਜਦਕਿ ਰਣਜੀਤ ਕੌਰ ਨੂੰ ਸਿਵਲ ਹਸਪਤਾਲ ਮੁਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ | ਇਸੇ ਦੌਰਾਨ ਸਥਾਨਕ ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ 'ਚ ਤਿੰਨ ਰੋਜ਼ਾ ਯੋਗ ਟ੍ਰੇਨਿੰਗ ਕੈਂਪ ਲਗਾਇਆ ਅਗਲੀ ਖ਼ਬਰ ਨਾਇਬ ਸਿੰਘ ਸੈਣੀ 25 ਮਈ ਨੂੰ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ਿਅਮ ਹਾਲ ਵਿਚ 'ਚੰਡੀਗੜ੍ਹ ਖੇਲੋ ਗੇਮਜ਼ 2026' ਦਾ ਕਰਨਗ...
Ad Position 24