10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਚਕੂਲਾ 'ਚ ਤਿੰਨ ਰੋਜ਼ਾ ਯੋਗ ਟ੍ਰੇਨਿੰਗ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 21-05-2026
ਪੰਚਕੂਲਾ, 20 ਮਈ (ਕਪਿਲ)-12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ 'ਚ ਡਾਇਰੈਕਟਰ ਜਨਰਲ ਆਯੁਸ਼ ਵਿਭਾਗ ਹਰਿਆਣਾ ਸੰਜੀਵ ਵਰਮਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਪੰਚਕੂਲਾ ਅਤੇ ਆਯੁਸ਼ ਵਿਭਾਗ ਵਲੋਂ 21 ਜੂਨ ਨੂੰ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸੰਬੰਧ 'ਚ ਡਾ. ਦਲੀਪ ਕੁਮਾਰ ਮਿਸ਼ਰਾ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਪੰਚਕੂਲਾ ਦੀ ਅਗਵਾਈ ਹੇਠ ਤਿੰਨ ਰੋਜਾ ਟ੍ਰੇਨਿੰਗ ਕੈਂਪ ਤਹਿਤ ਅੱਜ ਸਵੇਰੇ 6 ਵਜੇ ਤੋਂ ਲੈ ਕੇ 7.30 ਵਜੇ ਤੱਕ ਸਕੂਲਾਂ ਦੇ ਬੁਲਾਰਿਆਂ, ਸਰੀਰਕ ਸਿੱਖਿਆ ਅਧਿਆਪਕਾਂ, ਪੀ. ਟੀ. ਆਈ. ਅਤੇ ਡੀ. ਪੀ. ਈ. ਨੂੰ ਆਯੁਸ਼ ਵਿਭਾਗ ਦੇ ਯੋਗ ਮਾਹਿਰਾਂ ਅਤੇ ਖੇਡ ਵਿਭਾਗ ਦੇ ਯੋਗ ਟ੍ਰੇਨਰਾਂ ਵਲੋਂ ਯੋਗ ਦੀ ਟ੍ਰੇਨਿੰਗ ਦਿੱਤੀ ਗਈ | ਇਸੇ ਲੜੀ ਤਹਿਤ ਅੱਜ ਤਾਊ ਦੇਵੀ ਲਾਲ ਸਟੇਡੀਅਮ ਸੈਕਟਰ-3 ਪੰਚਕੂਲਾ 'ਚ ਲਗਭਗ 70 ਤੋਂ ਵੱਧ ਸਕੂਲਾਂ ਦੇ ਬੁਲਾਰਿਆਂ, ਸਰੀਰਕ ਸਿੱਖਿਆ ਅਧਿਆਪਕਾਂ, ਪੀ. ਟੀ. ਆਈ. ਤੇ ਡੀ. ਪੀ. ਈ. ਨੂੰ ਯੋਗ ਪ੍ਰੋਟੋਕੋਲ ਦਾ ਅਭਿਆਸ ਕਰਵਾਇਆ ਗਿਆ | ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਪ੍ਰਾਥਨਾ ਮੰਤਰ ਦੇ ਉਚਾਰਣ ਨਾਲ ਹੋਈ, ਉਪਰੰਤ ਮਾਹਿਰਾਂ ਵਲੋਂ ਯੋਗ ਕਿ੍ਆਵਾਂ ਦਾ ਅਭਿਆਸ ਕਰਵਾਉਂਦੇ ਹੋਏ ਇਨ੍ਹਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ | ਯੋਗ ਕੈਂਪ 'ਚ ਆਯੁਸ਼ ਵਿਭਾਗ ਦੀ ਯੋਗ ਮਾਹਿਰ ਰਿਤੂ ਮਿੱਤਲ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਵਲੋਂ ਵਰਤੀ ਗਈ ਭਾਸ਼ਾ ਨਿੰਦਣਯੋਗ : ਬੀਬੀ ਰਾਮੂਵਾਲੀਆ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਮਾਂ-ਧੀ ਸਮੇਤ ਤਿੰਨ ਗੰਭੀਰ ਜ਼ਖ਼ਮੀ
Ad Position 24