09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਚੰਡੀਗੜ੍ਹ ਪ੍ਰੈੱਸ ਕਲੱਬ 'ਚ ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਦੀ ਪਲੇਠੀ ਪੁਸਤਕ ਲੋਕ-ਅਰਪਣ <br/>

Ad Position 21
No active advertisement
ਅਜੀਤ ਡੈਸਕ 21-05-2026
ਚੰਡੀਗੜ੍ਹ, 20 ਮਈ (ਅਜਾਇਬ ਸਿੰਘ ਔਜਲਾ) - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੈੱ੍ਰਸ ਕਲੱਬ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਰੋਹ ਵਿਚ ਪ੍ਰਸਿੱਧ ਪੰਜਾਬੀ ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਦੀ ਪਹਿਲੀ ਪੁਸਤਕ 'ਪੈਂਡਾ: ਇਸ਼ਕ-ਏ-ਮਜਾਜ਼ੀ ਤੋਂ ਇਸ਼ਕ-ਏ-ਹਕੀਕੀ ਦਾ' ਲੋਕ-ਅਰਪਣ ਕੀਤੀ ਗਈ | ਇਸ ਮੌਕੇ ਵੱਖ-ਵੱਖ ਖੇਤਰਾਂ ਦੀਆਂ ਨਾਮੀ ਸ਼ਖ਼ਸੀਅਤਾਂ ਜਿਨ੍ਹਾਂ 'ਚ ਪੰਜਾਬੀ ਦੇ ਨਾਮੀ ਗਾਇਕ ਹਰਦੀਪ, ਦੀਪਕ ਸ਼ਰਮਾ ਚਨਾਰਥਲ, ਜਗਤਾਰ ਭੁੱਲਰ, ਦਰਸ਼ਨ ਔਲਖ, ਭੁਪਿੰਦਰ ਮਲਿਕ, ਤਰਲੋਚਨ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ ਗਰੇਵਾਲ, ਕਰਨੈਲ ਸਿੰਘ ਪੀਰ ਮੁਹੰਮਦ, ਡਾ. ਪੰਨਾ ਲਾਲ ਮੁਸਤਫ਼ਾਵਾਦੀ, ਹਰੀ ਓਮ ਜਲੋਟਾ, ਬਲਕਾਰ ਸਿੱਧੂ ਆਦਿ ਵੱਲੋਂ ਲੇਖਕ ਦੇ ਨਾਲ ਇਸ ਪੁਸਤਕ ਨੂੰ ਸਾਂਝੇ ਤੌਰ 'ਤੇ ਲੋਕ ਅਰਪਣ ਕਰਨ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ | ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਰਾਜ ਕਾਕੜਾ ਦੀ ਸ਼ਾਇਰੀ ਸਮਾਜਿਕ ਚੇਤਨਾ ਨੂੰ ਕਾਵਿਕ ਅੰਦਾਜ਼ ਨਾਲ਼ ਕਹਿਣ ਦੇ ਸਮਰੱਥ ਹੈ | ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਗਾਇਕ ਹਰਦੀਪ ਨੇ ਧੰਨਵਾਦੀ ਸ਼ਬਦਾਂ ਦੇ ਨਾਲ-ਨਾਲ ਕਿਹਾ ਕਿ ਰਾਜ ਕਾਕੜਾ ਪੰਜਾਬ ਦੀ ਧਰਤੀ ਦਾ ਵੱਡਾ ਮਾਣ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਉਸ ਦੀ ਕਲਮ ਆਪਣਾ ਸਿਰਜਣਾਤਮਿਕ ਕਾਰਜ ਜਾਰੀ ਰਹੇਗੀ | ਸਮਾਰੋਹ ਦੌਰਾਨ ਜਗਤਾਰ ਭੁੱਲਰ ਨੇ ਕਿਹਾ ਕਿ ਚੰਗੀ ਲੇਖਣੀ ਆਪਣੇ ਕਦਰਦਾਨ ਲੱਭ ਲੈਂਦੀ ਹੈ | ਹਰਜੀਤ ਗਰੇਵਾਲ ਨੇ ਰਾਜ ਕਾਕੜਾ ਦੀ ਸ਼ਖ਼ਸੀਅਤ ਦੀ ਸੰਜੀਦਗੀ ਦੀ ਗੱਲ ਕੀਤੀ | ਮਨਜੀਤ ਸਿੰਘ ਨੇ ਕਿਹਾ ਕਿ ਲੇਖਕ ਨੂੰ ਸ਼ਬਦਾਂ ਨਾਲ਼ ਇਸ਼ਕ ਹੈ | ਤਰਲੋਚਨ ਸਿੰਘ ਨੇ ਰਾਜ ਕਾਕੜਾ ਨੂੰ ਮਾਂ ਬੋਲੀ ਦਾ ਸੱਚਾ ਪੁੱਤ ਕਹਿ ਕੇ ਬਿਆਨਿਆ | ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਰਾਜ ਕਾਕੜਾ ਦਾ ਸਿੱਖ ਫ਼ਲਸਫ਼ੇ ਦਾ ਅਧਿਐਨ ਵੀ ਬਾ-ਕਮਾਲ ਹੈ | ਗੀਤਕਾਰ ਭੱਟੀ ਭੜੀ ਵਾਲਾ ਨੇ ਕਿਹਾ ਕਿ ਰਾਜ ਕਾਕੜਾ ਦਾ ਨਾਮ ਮਿਆਰੀ ਪੰਜਾਬੀ ਗੀਤਕਾਰੀ ਦੇ ਵਰਗ ਵਿਚ ਬੜੇ ਮਾਣ ਨਾਲ਼ ਲਿਆ ਜਾਂਦਾ ਹੈ | ਹਰਦੀਪ ਕੌਰ ਵਿਰਕ ਨੇ ਕਿਹਾ ਕਿ ਸਾਫ਼ ਸੁਥਰੀ ਗਾਇਕੀ ਦੀ ਉਮਰ ਬਹੁਤ ਲੰਮੀ ਹੁੰਦੀ ਹੈ | ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਨੇ ਇਸ ਮੌਕੇ ਕਿਹਾ ਕਿ ਉਹ ਇਹ ਪੈਂਡਾ ਤੈਅ ਕਰਦੇ ਕਈ ਪੜਾਵਾਂ 'ਚੋਂ ਗੁਜ਼ਰੇ ਤੇ ਇਸੇ ਦੌਰਾਨ ਹੀ ਇਹ ਯਾਤਰਾ ਸੰਸਾਰਿਕ ਪ੍ਰੇਮ ਤੋਂ ਰੱਬੀ ਪ੍ਰੇਮ ਵਿਚ ਮਿਲਾਪ ਦਾ ਸਬੱਬ ਬਣ ਗਈ | ਇਸ ਮੌਕੇ ਗਾਇਕ ਕੁਲਬੀਰ ਸੈਣੀ, ਵਰਿੰਦਰ ਚੱਠਾ, ਮਨਜੀਤ ਮੀਤ, ਯਾਦ ਧਾਲੀਵਾਲ, ਮਨਜੀਤ ਸਿੰਘ, ਲਾਭ ਸਿੰਘ ਲਹਿਲੀ, ਸ਼੍ਰੀਕਾਂਤ ਅਚਾਰੀਆ, ਸਰਬਜੀਤ ਸਿੰਘ ਪੱਡਾ, ਹਰਬੰਸ ਸਿੰਘ ਸੋਢੀ, ਕਲਯਾਨ ਸ਼ਰਮਾ, ਨਵਲ ਧੀਰ, ਨਵੀਨ ਸੇਠੀ, ਸੁਖਦੇਵ ਸਿੰਘ, ਸੁਖਦੀਪ ਸਿੰਘ, ਜਸਕਰਨ ਸਿੰਘ ਮਲੂਕਾ, ਕਮਲ ਸਹੋਤਾ ਤੋਂ ਇਲਾਵਾ ਅਸ਼ੋਕ ਸ਼ਰਮਾ, ਨੀਰਜ, ਕੁਲਬੀਰ ਸਿੰਘ, ਦੀਪਕ ਸਿੰਘ, ਵਿੰਦਰ ਮਾਂਝੀ ਪਰਵੀਨ ਕੁਮਾਰ, ਸਤਬੀਰ ਕੌਰ, ਅਵਤਾਰ ਸਿੰਘ, ਰਾਹੁਲ ਚੌਹਾਨ, ਨੀਤੂ ਵਧੋਂਗਰਾਂ, ਸੰਦੀਪ ਸਿੰਘ, ਅੰਮਿ੍ਤ ਸਿੱਧੂ, ਰਘਵੀਰ ਸਿੰਘ, ਉਮਾ, ਦੇ ਨਾਲ-ਨਾਲ ਮਨਦੀਪ ਸਿੰਘ, ਹਿਮਾਂਸ਼ੂ ਸ਼ਰਮਾ, ਸਕੱਤਰ ਸਿੰਘ, ਜਗਮੋਹਨ ਸਿੰਘ, ਆਰ ਲਿਬਰੇਟ ਅਤੇ ਡਾ. ਸਤਿੰਦਰ ਸਿੰਘ ਬੇਦੀ ਆਦਿ ਨੇ ਵੀ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੀ ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੇ ਸੋਨੇ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂਅ ਚਮਕਾਇਆ <br/> ਅਗਲੀ ਖ਼ਬਰ ਪਿੰਡ ਸਿੰਘਪੁਰਾ ਵਿਖੇ ਗੋਦ ਲਈ ਨਾਬਾਲਿਗ ਲੜਕੀ ਅਗਵਾ <br/>
Ad Position 24