09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਡੇਰਾਬੱਸੀ ਦੀ ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੇ ਸੋਨੇ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂਅ ਚਮਕਾਇਆ <br/>

Ad Position 21
No active advertisement
ਅਜੀਤ ਡੈਸਕ 21-05-2026
ਡੇਰਾਬੱਸੀ, 20 ਮਈ (ਗੁਰਮੀਤ ਸਿੰਘ)-ਕਜ਼ਾਕਿਸਤਾਨ ਵਿਖੇ ਹੋਈ 2026 ਏਸ਼ੀਅਨ ਕੇਟਲਬੈੱਲ ਚੈਂਪੀਅਨਸ਼ਿਪ 'ਚ ਡੇਰਾਬੱਸੀ ਦੀ ਸੁਸ਼ਮਾ ਬਾਜਵਾ ਅਤੇ ਸੰਦੀਪ ਕੌਰ ਨੇ ਸੋਨੇ ਦੇ ਤਗ਼ਮਿਆਂ ਸਮੇਤ ਕਈ ਹੋਰ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ | ਡੇਰਾਬੱਸੀ ਦੀ ਏ. ਟੀ. ਐਸ. ਹਾਊਸਿੰਗ ਪ੍ਰਾਜੈਕਟ ਸੁਸਾਇਟੀ ਵਿਖੇ ਰਹਿੰਦੀ ਸੁਸ਼ਮਾ ਬਾਜਵਾ ਪਤਨੀ ਲੈਫ਼. ਕਰਨਲ ਪੀ. ਐਸ. ਬਾਜਵਾ ਪਹਿਲਾ ਵੀ ਦੋ ਵਾਰ ਸੋਨੇ ਦੇ ਤਗ਼ਮੇ ਜਿੱਤ ਚੁੱਕੀ ਹੈ | ਕਜ਼ਾਕਿਸਤਾਨ ਵਿਚ 12 ਤੋਂ 17 ਮਈ ਤੱਕ ਹੋਈ ਏਸ਼ੀਅਨ ਕੇਟਲਬੈੱਲ ਸਪੋਰਟ ਚੈਂਪੀਅਨਸ਼ਿਪ 2026 ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇੰਟਰਨੈਸ਼ਨਲ ਯੂਨੀਅਨ ਆਫ਼ ਕੇਟਲਬੈੱਲ ਲਿਫ਼ਟਿੰਗ ਦੇ ਤਹਿਤ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਏਸ਼ੀਆ ਦੇ 8 ਦੇਸ਼ਾਂ ਤੋਂ 100 ਤੋਂ ਵੱਧ ਖਿਡਾਰੀਆ ਨੇ ਹਿੱਸਾ ਲਿਆ ਸੀ | ਕੇਟਲਬੈੱਲ ਸਪੋਰਟ ਇੰਡੀਆ ਐਸੋਸੀਏਸ਼ਨ ਦੀ ਅਗਵਾਈ ਹੇਠ ਭੇਜੇ ਗਏ ਭਾਰਤੀ ਦਲ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ | ਟੀਮ ਦੀ ਅਗਵਾਈ ਅੰਤਰਰਾਸ਼ਟਰੀ ਜੱਜ ਅਨਸ਼ੂ ਤਰਵਥ ਵਲੋਂ ਕੀਤੀ ਗਈ | ਜਾਣਕਾਰੀ ਅਨੁਸਾਰ ਸੁਸ਼ਮਾ ਬਾਜਵਾ ਨੇ 16+16 ਕਿੱਲੋ ਦੇ ਜਰਕ ਈਵੈਂਟ ਤੇ 16 ਕਿੱਲੋ ਦੇ ਸਨੈਚ ਈਵੈਂਟ ਵਿਚ ਸੋਨ ਤਗ਼ਮੇ ਜਿੱਤੇ ਜਦਕਿ ਸੰਦੀਪ ਕੌਰ ਨੇ 12 ਕਿੱਲੋ ਦੇ ਸਨੈਚ ਈਵੈਂਟ ਵਿਚ ਸੋਨ ਤਗ਼ਮਾ ਹਾਸਿਲ ਕੀਤਾ | ਇਸ ਤੋਂ ਇਲਾਵਾ ਵੰਦਿਤਾ ਵਰਮਾ ਨੇ ਵੀ ਜਰਕ 'ਚ ਸੋਨ ਤਗ਼ਮਾ ਆਪਣੇ ਨਾਂਅ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ |
ਸਰਕਾਰੀ ਸਨਮਾਨ ਨਹੀਂ ਮਿਲਿਆ
ਦੇਸ਼ ਸਮੇਤ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੀ ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੂੰ ਕੇਂਦਰ ਅਤੇ ਸੂਬੇ ਦੀ ਸਰਕਾਰ ਵਲੋਂ ਕੋਈ ਸਨਮਾਨ ਨਹੀਂ ਮਿਲਿਆ | ਇਸ ਬਾਬਤ ਗੱਲਬਾਤ ਕਰਦਿਆਂ ਉਕਤ ਖਿਡਾਰਨਾਂ ਨੇ ਦੱਸਿਆ ਕਿ 19 ਮਈ ਨੂੰ ਉਹ ਡੇਰਾਬੱਸੀ ਵਾਪਸ ਆ ਗਈਆਂ ਸਨ ਪਰ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ | ਪਿਛਲੀ ਵਾਰ ਵੀ ਸਮਾਜਿਕ ਸੰਗਠਨਾਂ ਤੇ ਸੁਸਾਇਟੀ ਦੇ ਮੈਂਬਰਾਂ ਨੇ ਹੀ ਉਨ੍ਹਾਂ ਦਾ ਸਵਾਗਤ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਨਿਯਮ ਤੋੜਨ ਵਾਲਿਆਂ 'ਤੇ ਸਖ਼ਤੀ, ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ <br/>... ਅਗਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਦੀ ਪਲੇਠੀ ਪੁਸਤਕ ਲੋਕ-ਅਰਪਣ <br/>
Ad Position 24