ਨਿਯਮ ਤੋੜਨ ਵਾਲਿਆਂ 'ਤੇ ਸਖ਼ਤੀ, ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ <br/>
ਅਜੀਤ ਡੈਸਕ
21-05-2026
ਰੱਸੇ ਤੇ ਬੈਰੀਕੇਡ ਵੀ ਸਮੱਸਿਆ ਦਾ ਹੱਲ ਨਾ ਬਣੇ : ਇਸ ਸਮੱਸਿਆ ਨਾਲ ਨਜਿੱਠਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਸੜਕ ਦੇ ਨਾਲ-ਨਾਲ ਰੱਸਾ ਅਤੇ ਬੈਰੀਕੇਡ ਲਗਾਏ ਗਏ ਹਨ ਤਾਂ ਜੋ ਲੋਕ ਸੜਕ ਕਿਨਾਰੇ ਵਾਹਨ ਖੜ੍ਹੇ ਨਾ ਕਰਨ, ਪਰ ਇਸ ਦੇ ਉਲਟ ਲੋਕ ਹਾਸ਼ੀਏ ਨਾਲ ਹੀ ਵਾਹਨ ਖੜ੍ਹੇ ਕਰ ਰਹੇ ਹਨ, ਜਿਸ ਕਾਰਨ ਸੜਕ ਪਹਿਲਾਂ ਨਾਲੋਂ ਹੋਰ ਤੰਗ ਹੋ ਜਾਂਦੀ ਹੈ ਅਤੇ ਟ੍ਰੈਫ਼ਿਕ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ | ਜ਼ਿਕਰਯੋਗ ਹੈ ਕਿ ਮੁਹਾਲੀ ਪੁਲਿਸ ਵਲੋਂ ਜਿਥੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਭਾਰੀ ਜ਼ੁਰਮਾਨੇ ਵਾਲੇ ਚਲਾਨ ਕੱਟੇ ਜਾਂਦੇ ਹਨ, ਉਥੇ ਹੀ ਜ਼ਿਲ੍ਹਾ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਦੇ ਬਾਹਰ ਕਈ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਾਹਨ ਵੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਖੜ੍ਹੇ ਵੇਖੇ ਜਾਂਦੇ ਹਨ |
ਬੇਸਮੈਂਟ ਪਾਰਕਿੰਗ ਵੀ ਬਦਹਾਲ : ਕੰਪਲੈਕਸ ਦੀ ਬੇਸਮੈਂਟ ਪਾਰਕਿੰਗ ਵੀ ਬੇਹਾਲ ਦੱਸੀ ਜਾ ਰਹੀ ਹੈ, ਜਿਥੇ ਮੁਫ਼ਤ ਵਾਹਨ ਖੜ੍ਹੇ ਕਰਨ ਦੀ ਸਹੂਲਤ ਮੌਜੂਦ ਹੈ, ਉਥੇ ਕੁਝ ਲੋਕ ਇਸ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਕਈ-ਕਈ ਦਿਨ ਤੱਕ ਆਪਣੇ ਵਾਹਨ ਉਥੇ ਹੀ ਖੜ੍ਹੇ ਛੱਡ ਜਾਂਦੇ ਹਨ | ਇਸ ਕਾਰਨ ਰੋਜ਼ਾਨਾ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਪਾਰਕਿੰਗ ਲਈ ਥਾਂ ਨਹੀਂ ਮਿਲਦੀ ਅਤੇ ਉਹ ਮਜਬੂਰਨ ਸੜਕ ਕਿਨਾਰੇ ਵਾਹਨ ਖੜ੍ਹੇ ਕਰਨ ਲਈ ਮਜਬੂਰ ਹੁੰਦੇ ਹਨ |