08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੈਕਟਰ-38 'ਚ ਸਬਜ਼ੀ ਵਿਕਰੇਤਾ ਨਾਲ ਲੁੱਟ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੈਕਟਰ-39 ਥਾਣਾ ਪੁਲਿਸ ਨੇ ਲੁੱਟਖੋਹ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਵਾਸੀ ਕੱਚੀ ਕਾਲੋਨੀ ਧਨਾਸ, ਸੰਤੋਸ਼ ਵਾਸੀ ਈ.ਡਬਲਿਯੂ.ਐੱਸ. ਕਾਲੋਨੀ ਧਨਾਸ ਅਤੇ ਮੋਹਿਤ ਥਾਪਾ ਉਰਫ਼ ਕਾਂਚਾ ਵਾਸੀ ਨਵਾਂਗਰਾਉ, ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਮੋਬਾਈਲ ਫੋਨ, ਆਧਾਰ ਕਾਰਡ, ਦਸਤਾਵੇਜ਼ਾਂ ਸਮੇਤ ਵਾਲਿਟ, ਇਕ ਚਾਕੂ ਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ | ਜਾਂਚ ਦੌਰਾਨ ਇਹ ਮੋਟਰਸਾਈਕਲ ਫ਼ੇਜ਼2 ਮੁਹਾਲੀ ਤੋਂ ਚੋਰੀ ਹੋਇਆ ਪਾਇਆ ਗਿਆ | ਪੁਲਿਸ ਅਨੁਸਾਰ ਇਹ ਮਾਮਲਾ ਸੈਕਟਰ-39 ਥਾਣੇ ਵਿਚ 20 ਮਈ ਨੂੰ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਦੁਸ਼ਯੰਤ ਕੁਮਾਰ ਨੇ ਦੱਸਿਆ ਕਿ 18 ਮਈ ਦੀ ਸਵੇਰ ਕਰੀਬ 9:10 ਵਜੇ ਉਹ ਸੈਕਟਰ-38 ਵਿਚ ਆਪਣੀ ਰੇਹੜੀ 'ਤੇ ਸਬਜ਼ੀਆਂ ਵੇਚ ਰਿਹਾ ਸੀ | ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਉਸ ਕੋਲ ਆਏ | ਇਕ ਨੇ ਉਸ ਨੂੰ ਫੜ ਕੇ ਥੱਪੜ ਮਾਰਿਆ, ਦੂਜੇ ਨੇ ਗਲੇ 'ਤੇ ਚਾਕੂ ਰੱਖ ਦਿੱਤਾ ਜਦਕਿ ਤੀਜੇ ਨੇ ਉਸ ਦਾ ਵੀਵੋ ਮੋਬਾਈਲ ਫੋਨ ਤੇ ਪਰਸ ਖੋਹ ਲਿਆ | ਰੌਲਾ ਪੈਣ 'ਤੇ ਤਿੰਨੇ ਲੁੱਟ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ | ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਮੁਤਾਬਕ ਉਕਤ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ | ਵੀਰਵਾਰ ਨੂੰ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਦੀ ਮੰਨਤ ਸ਼ਰਮਾ ਦੇ ਸਿਰ ਸਜਿਆ 'ਮਿਸ ਯੂਨੀਵਰਸ ਪੰਜਾਬ-2026' ਦਾ ਤਾਜ ਅਗਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਨਾਂਅ ਦੇ ਟਰੇਡਮਾਰਕ ਲਈ ਲੱਗੀ ਦੌੜ
Ad Position 24