08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅੰਮਿ੍ਤਸਰ ਦੀ ਮੰਨਤ ਸ਼ਰਮਾ ਦੇ ਸਿਰ ਸਜਿਆ 'ਮਿਸ ਯੂਨੀਵਰਸ ਪੰਜਾਬ-2026' ਦਾ ਤਾਜ

Ad Position 21
repet_subhas-goyals [Copy P29]
ਮਿਸ ਯੂਨੀਵਰਸ ਪੰਜਾਬ-2025 ਰਵੀਤਾਨਿਆ ਸ਼ਰਮਾ ਅਤੇ ਮਿਸ ਯੂਨੀਵਰਸ ਇੰਡੀਆ-2025 ਮਨਿਕਾ ਵਿਸ਼ਵਕਰਮਾ ਨਾਲ ਤਸਵੀਰ ਸਾਂਝੀ ਕਰਵਾਉਂਦੀ ਹੋਈ ਮਿਸ ਯੂਨੀਵਰਸ ਪੰਜਾਬ-2026 <br/> 22-05-2026
ਐੱਸ. ਏ. ਐੱਸ. ਨਗਰ, 21 ਮਈ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਯੂਨੀਵਰਸਿਟੀ ਵਿਖੇ ਮਿਸ ਯੂਨੀਵਰਸ ਪੰਜਾਬ ਅਤੇ ਮਿਸ ਟੀਨ ਪੰਜਾਬ ਦਾ ਫਾਈਨਲ ਰਾਊਾਡ ਕਰਵਾਇਆ ਗਿਆ | ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਡਿਪਾਰਟਮੈਂਟ ਆਫ਼ ਫ਼ੈਸ਼ਨ ਡਿਜ਼ਾਈਨ ਵੱਲੋਂ ਕੁਈਨੀਫ਼ਾਈਡ ਈਵੈਂਟਸ ਓ. ਪੀ. ਸੀ. ਪ੍ਰਾ. ਲਿ. ਨਾਲ ਮਿਲ ਕੇ ਕਰਵਾਏ ਗਏ ਇਸ ਮੁਕਾਬਲੇ ਨੂੰ ਦੋ ਸ਼੍ਰੇਣੀਆਂ 'ਚ ਕਰਵਾਇਆ ਗਿਆ ਜਿਨ੍ਹਾਂ 'ਚ ਮਿਸ ਟੀਨ ਪੰਜਾਬ, ਜਿਸ 'ਚ 16 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਨੇ ਹਿੱਸਾ ਲਿਆ ਅਤੇ ਦੂਜਾ ਮਿਸ ਯੂਨੀਵਰਸ ਪੰਜਾਬ, ਜਿਸ 'ਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਨੇ ਭਾਗ ਲਿਆ | ਇਸ ਈਵੈਂਟ ਦੇ ਫਾਈਨਲ ਰਾਊਾਡ 'ਚ ਮਿਸ ਯੂਨੀਵਰਸ ਪੰਜਾਬ ਦਾ ਤਾਜ ਮੰਨਤ ਸ਼ਰਮਾ ਦੇ ਸਿਰ ਸਜਿਆ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਕਿ੍ਤੀ ਮਲਹੋਤਰਾ ਦੂਜੇ ਸਥਾਨ 'ਤੇ ਰਹੀ ਅਤੇ ਅਗਿ੍ਮਾ ਦਵਿਵੇਦੀ ਨੇ ਤੀਜੇ ਸਥਾਨ 'ਤੇ ਕਬਜ਼ਾ ਕੀਤਾ | ਇਸ ਤੋਂ ਇਲਾਵਾ ਪੰਜਾਬ ਦੀ ਜੀਆ ਤਿਵਾੜੀ ਦੇ ਸਿਰ ਮਿਸ ਟੀਨ ਪੰਜਾਬ ਦਾ ਤਾਜ ਸਜਿਆ | ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ ਪੰਜਾਬ ਦੀ ਜੇਤੂ ਮੰਨਤ ਸ਼ਰਮਾ ਮੂਲ ਰੂਪ 'ਚ ਅੰਮਿ੍ਤਸਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ ਹੈ | 25 ਸਾਲਾਂ ਦੀ ਮੰਨਤ ਪਿਛਲੇ 3 ਸਾਲਾਂ ਤੋਂ ਮਾਡਲਿੰਗ ਕਰਦੀ ਆ ਰਹੀ ਹੈ ਅਤੇ ਇਸੇ ਲਾਈਨ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ | ਇਸ ਦੇ ਨਾਲ ਹੀ ਉਸ ਨੇ ਇਸੇ ਸਾਲ ਹੋਣ ਵਾਲੇ ਮਿਸ ਯੂਨੀਵਰਸ ਇੰਡੀਆ ਮੁਕਾਬਲੇ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ | ਇਸੇ ਤਰਾਂ ਚੰਡੀਗੜ੍ਹ ਯੂਨੀਵਰਸਿਟੀ 'ਚ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਕਿ੍ਤੀ ਮਲਹੋਤਰਾ ਨੇ ਮਿਸ ਯੂਨੀਵਰਸ ਪੰਜਾਬ 'ਚ ਦੂਜਾ ਸਥਾਨ ਹਾਸਿਲ ਕੀਤਾ | 20 ਸਾਲਾ ਦੀ ਕਿ੍ਤੀ ਮੂਲ ਤੌਰ 'ਤੇ ਜ਼ੀਰਕਪੁਰ ਦੀ ਰਹਿਣ ਵਾਲੀ ਹੈ ਤੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਅਤੇ ਸਮਾਜ ਭਲਾਈ ਦੇ ਕਾਰਜ ਕਰਦੀ ਹੈ | ਮਿਸ ਯੂਨੀਵਰਸ ਪੰਜਾਬ ਦੀ ਜਿਊਰੀ ਦੀ ਗੱਲ ਕਰੀਏ ਤਾਂ ਇਸ 'ਚ 2025 ਦੀ ਮਿਸ ਯੂਨੀਵਰਸ ਇੰਡੀਆ ਖ਼ਿਤਾਬ ਦੀ ਜੇਤੂ ਮਨਿਕਾ ਵਿਸ਼ਵਕਰਮਾ, ਮਿਸ ਯੂਨੀਵਰਸ ਪੰਜਾਬ-2025 ਰਵੀਤਾਨਿਆ ਸ਼ਰਮਾ, ਕੁਈਨੀਫ਼ਾਈਡ ਆਈ. ਐਨ. ਸੀ. ਦੀ ਸੰਸਥਾਪਕ ਅਤੇ ਮਿਸ ਯੂਨੀਵਰਸ ਪੰਜਾਬ 2026 ਦੀ ਸਟੇਟ ਡਾਇਰੈਕਟਰ ਪ੍ਰੀਤੀ ਯਾਦਵ, ਐਮ. ਬੀ. ਪੀ. ਗਰੁੱਪ ਦੇ ਮਾਲਕ ਮਨਮੋਹਨ ਸਿੰਘ, ਮਿਸ ਯੂਨੀਵਰਸ ਇੰਡੀਆ ਦੇ ਫ੍ਰੈਂਚਾਈ ਜ਼ੀ ਡਾਇਰੈਕਟਰ ਅਮਜਦ ਅਲੀ ਦੇ ਨਾਂਅ ਸ਼ਾਮਿਲ ਸਨ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਪ੍ਰੋਗਰਾਮ ਕੁਈਨੀਫ਼ਾਈਡ ਈਵੈਂਟਸ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਕੋਲ ਮਿਸ ਯੂਨੀਵਰਸ ਦੀ ਸਟੇਟ ਡਾਇਰੈਕਟਰਸ਼ਿਪ ਹੈ | ਇਸ ਪੂਰੇ ਈਵੈਂਟ ਦੀ ਮੇਜ਼ਬਾਨੀ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੀਤੀ ਗਈ | ਇਸ ਦੇ ਨਾਲ ਹੀ ਯੂਨੀਵਰਸਿਟੀ ਇਸ ਪ੍ਰੋਗਰਾਮ ਦੀ ਪਾਵਰਡ ਬਾਈ ਪਾਰਟਨਰ ਵੀ ਹੈ, ਜਿਸ 'ਚ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਅਹਿਮ ਭੂਮਿਕਾ ਨਿਭਾਈ ਹੈ | ਮਿਸ ਯੂਨੀਵਰਸ ਪੰਜਾਬ ਦੇ ਇਕ ਖ਼ਾਸ ਰਾਊਾਡ 'ਚ ਪ੍ਰਤੀਭਾਗੀਆਂ ਨੇ ਜੋ ਕਾਸਟਿਊਮ ਪਹਿਨੇ ਸੀ, ਉਨ੍ਹਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਤਿਆਰ ਕੀਤਾ ਸੀ |
Ad Position 22
No active advertisement
ਪਿਛਲੀ ਖ਼ਬਰ ਸੈਕਟਰ-38 ਵੈਸਟ 'ਚ ਦੂਸ਼ਿਤ ਪਾਣੀ ਦਾ ਮਾਮਲਾ ਗਰਮਾਇਆ, ਚੀਫ਼ ਇੰਜੀਨੀਅਰ ਨੇ ਮੌਕੇ 'ਤੇ ਪਹੁੰਚ ਕੇ ਦਿੱਤੇ ਕਾਰਵਾਈ ਦੇ ਹੁ... ਅਗਲੀ ਖ਼ਬਰ ਸੈਕਟਰ-38 'ਚ ਸਬਜ਼ੀ ਵਿਕਰੇਤਾ ਨਾਲ ਲੁੱਟ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ <br/>
Ad Position 24