07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅੰਮਿ੍ਤਪਾਲ ਸਿੰਘ ਗਾਂਧੀ ਪਰਿਵਾਰ ਦੇ ਹੱਕ 'ਚ ਨਿੱਤਰੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਡੇਰਾਬੱਸੀ, 21 ਮਈ (ਗੁਰਮੀਤ ਸਿੰਘ)-ਡੇਰਾਬੱਸੀ ਦੇ ਵਾ. ਨੰ. 14 ਅਤੇ 15 ਦੀ ਸਿਆਸਤ ਗਰਮਾ ਗਈ ਹੈ | ਭਾਜਪਾ ਵੱਲੋਂ ਵਾ. ਨੰ. 14 ਦੇ ਉਮੀਦਵਾਰ ਮੁਕੇਸ਼ ਗਾਂਧੀ ਤੇ ਵਾ. ਨੰ 15 ਦੀ ਉਮੀਦਵਾਰ ਜੋਤੀ ਗਾਂਧੀ ਦੇ ਹੱਕ ਚੋਣ ਪ੍ਰਚਾਰ ਤੇਜ਼ ਹੋ ਚੁੱਕਾ ਹੈ | ਚੋਣ ਪ੍ਰਚਾਰ ਮੁਹਿੰਮ ਦੌਰਾਨ 'ਘਰ-ਘਰ ਚੱਲੀ ਗੱਲ, ਮੁਕੇਸ਼ ਗਾਂਧੀ ਕਰਦਾ ਸਭ ਦੇ ਮਸਲੇ ਹੱਲ' ਦੇ ਨਾਅਰੇ ਹੇਠ ਗਾਂਧੀ ਪਰਿਵਾਰ ਦੇ ਸਮਰਥਕਾਂ ਵੱਲੋਂ ਉਨ੍ਹਾਂ ਲਈ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਪੁੱਤਰ ਅਮਰਿੰਦਰ ਸਿੰਘ (ਰਾਜੂ) ਖੁੱਲ ਕੇ ਮੁਕੇਸ਼-ਜੋਤੀ ਸਮੇਤ ਚੋਣ ਮੈਦਾਨ 'ਚ ਆ ਗਏ ਹਨ | ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਮੁਕੇਸ਼ ਗਾਂਧੀ ਅਤੇ ਜੋਤੀ ਗਾਂਧੀ ਭਾਰੀ ਬਹੁਮਤ ਨਾਲ ਜਿੱਤਣਗੇ | ਭਾਵੇਂ ਸਾਬਕਾ ਪ੍ਰਧਾਨ ਆਸ਼ੂ ਉਪਨੇਜਾ ਤੇ ਉਨ੍ਹਾਂ ਦੇ ਪਤੀ ਵੀ ਉਕਤ ਵਾਰਡਾਂ ਤੋਂ ਚੋਣ ਮੈਦਾਨ 'ਚ ਹਨ ਪਰ ਫਿਰ ਵੀ ਅੰਮਿ੍ਤਪਾਲ ਸਿੰਘ ਤੇ ਅਮਰਿੰਦਰ ਸਿੰਘ ਦੇ ਸਰਗਰਮ ਪ੍ਰਚਾਰ ਨੇ ਭਾਜਪਾ ਦੇ ਚੋਣ ਮੁਹਿੰਮ ਨੂੰ ਨਵੀਂ ਤਾਕਤ ਦਿੱਤੀ ਹੈ | ਅਮਰਿੰਦਰ ਸਿੰਘ ਨੇ ਕਿਹਾ ਕਿ ਵਾ. 14 ਅਤੇ 15 'ਚ ਭਾਜਪਾ ਦੀ ਜਿੱਤ ਯਕੀਨੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੇ ਵਾਰਡ ਨੰਬਰ 6 'ਚ ਬਿਨਾਂ ਭੇਦਭਾਵ ਸਰਬਪੱਖੀ ਵਿਕਾਸ ਹੋਵੇਗਾ : ਡਾ. ਆਹਲੂਵਾਲੀਆ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਮੁਹਾਲੀ ਦੇ ਵਿਕਾਸ ਲਈ ਅਕਾਲੀ ਦਲ ਦਾ ਵਿਜ਼ਨ ਦਸਤਾਵੇਜ਼ ਜਾਰੀ <br/>...
Ad Position 24