01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਈ. ਪੀ. ਓ. ਟ੍ਰੇਡਿੰਗ ਦੇ ਨਾਂਅ 'ਤੇ 1.37 ਕਰੋੜ ਦੀ ਸਾਈਬਰ ਠੱਗੀ ਦੇ ਮਾਮਲੇ 'ਚ 9ਵਾਂ ਮੁਲਜ਼ਮ ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਪੰਚਕੂਲਾ, 23 ਮਈ (ਕਪਿਲ)- ਪੰਚਕੂਲਾ ਪੁਲਿਸ ਦੀ ਸਾਇਬਰ ਕ੍ਰਾਈਮ ਥਾਣਾ ਟੀਮ ਨੇ ਆਈ. ਪੀ. ਓ. ਟ੍ਰੇਡਿੰਗ ਦੇ ਨਾਂਅ 'ਤੇ ਹੋਈ ਕਰੋੜਾਂ ਦੀ ਸਾਇਬਰ ਠੱਗੀ ਦੇ ਮਾਮਲੇ 'ਚ ਨੌਵੇਂ ਮੁਲਜ਼ਮ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ | ਇਸ ਤੋਂ ਪਹਿਲਾਂ 20 ਮਈ ਨੂੰ ਲੁਧਿਆਣਾ ਤੋਂ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਸਾਇਬਰ ਕ੍ਰਾਈਮ ਵਲੋਂ ਹੁਣ ਤਿੰਨੋਂ ਮੁਲਜ਼ਮਾਂ ਦਾ ਰਿਮਾਂਡ ਹਾਸਿਲ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫ਼ਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਜਨਵਰੀ 2026 'ਚ ਉਸ ਨੂੰ ਇੰਸਟਾਗ੍ਰਾਮ ਤੇ ਵਟਸਐਪ ਰਾਹੀਂ ਆਈ. ਪੀ. ਓ. ਟ੍ਰੇਡਿੰਗ 'ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ | ਮੁਲਜ਼ਮ ਨੇ ਆਪਣੇ ਆਪ ਨੂੰ ਇਕ ਕੰਪਨੀ ਨਾਲ ਜੁੜਿਆ ਕਰਮਚਾਰੀ ਦੱਸ ਕੇ ਉਸ ਨੂੰ ਭਰੋਸੇ 'ਚ ਲਿਆ ਤੇ ਇਕ ਐਪ ਡਾਊਨਲੋਡ ਕਰਵਾਈ | ਇਸ ਤੋਂ ਬਾਅਦ ਪੀੜਤ ਤੋਂ ਵੱਖ-ਵੱਖ ਬੈਂਕ ਖਾਤਿਆਂ 'ਚ ਕਈ ਮਾਧਿਅਮਾਂ ਰਾਹੀਂ ਕੁੱਲ ਲਗਭਗ 1.37 ਕਰੋੜ ਰੁ. ਨਿਵੇਸ਼ ਦੇ ਨਾਂਅ 'ਤੇ ਟਰਾਂਸਫਰ ਕਰਵਾ ਲਏ ਗਏ ਅਤੇ ਜਦੋਂ ਮੁਲਜ਼ਮ ਮੁਨਾਫੇ ਅਤੇ ਆਈ. ਪੀ. ਓ. ਸੰਬੰਧੀ ਜਾਣਕਾਰੀ ਦੇਣ 'ਚ ਟਾਲ-ਮਟੋਲ ਕਰਨ ਲੱਗਾ ਤਾਂ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਇਸ ਤੋਂ ਬਾਅਦ ਉਸ ਨੇ ਸਾਇਬਰ ਪੋਰਟਲ 1930 'ਤੇ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਦੇ ਆਧਾਰ 'ਤੇ ਸਾਇਬਰ ਕ੍ਰਾਈਮ ਥਾਣੇ 'ਚ 20 ਫਰਵਰੀ 2026 ਨੂੰ ਆਈ. ਪੀ. ਸੀ. ਦੀ ਧਾਰਾ 316 (2), 318 (4) ਅਤੇ 61 ਤਹਿਤ ਮਾਮਲਾ ਦਰਜ ਕਰਕੇ ਥਾਣਾ ਮੁਖੀ ਯੁਧਵੀਰ ਸਿੰਘ ਦੀ ਅਗਵਾਈ ਹੇਠ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਵਲੋਂ ਠੱਗੀ ਦੀ ਰਕਮ ਵੱਖ-ਵੱਖ ਬੈਂਕਾਂ ਦੇ ਕਈ ਖਾਤਿਆਂ ਰਾਹੀਂ ਟਰਾਂਸਫਰ ਕੀਤੀ ਗਈ ਸੀ | ਜਾਂਚ ਦੌਰਾਨ ਪੁਲਿਸ ਨੇ ਕਈ ਬੈਂਕ ਖਾਤਾਧਾਰਕਾਂ ਅਤੇ ਮੀਡੀਏਟਰਾਂ ਦੀ ਪਛਾਣ ਕਰਕੇ ਕਾਰਵਾਈ ਵਿੱਢੀ ਗਈ | ਇਸ ਮਾਮਲੇ 'ਚ ਪੁਲਿਸ ਨੇ ਨੀਰਜ ਕੁਮਾਰ, ਰਾਜੇਸ਼, ਮੋਨੀਸ਼ ਕੁਰੈਸ਼ੀ, ਰਜਾਕ, ਦੀਪਕ ਕੁਮਾਰ ਅਤੇ ਰਾਜਕੁਮਾਰ ਉਰਫ਼ ਵਿੱਕੀ ਸਮੇਤ ਕਈ ਹੋਰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਚਾਲਾਨ ਅਦਾਲਤ 'ਚ ਪੇਸ਼ ਕੀਤਾ | ਮਾਮਲੇ 'ਚ ਜਾਂਚ ਨੂੰ ਅੱਗੇ ਤੋਰਦਿਆਂ ਪੁਲਿਸ ਨੇ 20 ਮਈ ਨੂੰ ਲੁਧਿਆਣਾ ਦੇ ਰਹਿਣ ਵਾਲੇ ਖਾਤਾਧਾਰਕ ਸੁਰਿੰਦਰ ਕੁਮਾਰ ਅਤੇ ਉਸ ਦੇ ਚਾਚਾ ਮੋਤੀ ਲਾਲ ਨੂੰ ਗਿ੍ਫ਼ਤਾਰ ਕਰ ਲਿਆ | ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਤੋਂ 6 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਨੌਵੇਂ ਮੁਲਜ਼ਮ ਸੁਨੀਲ ਕੁਮਾਰ ਮੂਲ ਵਾਸੀ ਜ਼ਿਲ੍ਹਾ ਰਾਏਬਰੇਲੀ (ਯੂ. ਪੀ.) ਤੇ ਹਾਲ ਵਾਸੀ ਕਿਰਾਏਦਾਰ ਲੁਧਿਆਣਾ ਦਾ ਖੁਲਾਸਾ ਹੋਇਆ ਜਿਸ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ | ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਇਹ ਗਰੋਹ ਬੈਂਕ ਖਾਤੇ, ਸਿੰਮ ਕਾਰਡ ਤੇ ਕਿੱਟਾਂ ਖਰੀਦ ਕੇ ਸਾਇਬਰ ਠੱਗੀ ਦੀ ਰਕਮ ਨੂੰ ਵੱਖ-ਵੱਖ ਲੇਅਰਾਂ 'ਚ ਟਰਾਂਸਫਰ ਕਰਕੇ ਕਮਿਸ਼ਨ ਹਾਸਿਲ ਕਰਦਾ ਸੀ | ਕੁਝ ਮੁਲਜ਼ਮਾਂ ਨੇ ਆਪਣੇ ਬੈਂਕ ਖਾਤੇ ਅਤੇ ਮੋਬਾਈਲ ਸਿੰਮ ਹਜ਼ਾਰਾਂ ਰੁਪਏ ਦੇ ਬਦਲੇ ਹੋਰਨਾਂ ਗਰੋਹ ਮੈਂਬਰਾਂ ਨੂੰ ਵੇਚਣ ਦੀ ਗੱਲ ਵੀ ਕਬੂਲ ਕੀਤੀ ਹੈ | ਮੁਲਜ਼ਮਾਂ ਵਲੋਂ ਕੀਤੇ ਵੱਖ-ਵੱਖ ਖੁਲਾਸਿਆਂ ਦੇ ਆਧਾਰ 'ਤੇ ਪੁਲਿਸ ਸਾਹਮਣੇ ਹੋਰਨਾਂ ਸਹਿ-ਮੁਲਜ਼ਮਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ | ਜਾਂਚ 'ਚ ਕਈ ਹੋਰ ਸ਼ੱਕੀਆਂ ਦੇ ਨਾਂਅ ਸਾਹਮਣੇ ਆਏ ਹਨ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੀ ਤਿਆਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਿਗਮ ਚੋਣਾਂ ਦੌਰਾਨ ਰਾਮਗੜ੍ਹੀਆ ਭਾਈਚਾਰੇ ਵਲੋਂ ਭਾਈਚਾਰੇ ਨਾਲ ਸੰਬੰਧਿਤ ਉਮੀਦਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਫ... ਅਗਲੀ ਖ਼ਬਰ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਸਾਹਿਤਕਾਰਾਂ ਤੇ ਲੇਖਕਾਂ ਨੂੰ ਸਨਮਾਨਿਤ ਕੀਤਾ <br/>
Ad Position 24