06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸਕੂਲ ਰਤਵਾੜਾ ਸਾਹਿਬ ਵਿਖੇ 'ਇਨਵੈਸਟੀਚਰ ਸੈਰੇਮਨੀ' ਕਰਵਾਈ <br/>

Ad Position 21
No active advertisement
ਅਜੀਤ ਡੈਸਕ 25-05-2026
ਮੁੱਲਾਂਪੁਰ ਗਰੀਬਦਾਸ, 24 ਮਈ (ਦਿਲਬਰ ਸਿੰਘ ਖੈਰਪੁਰ)- ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਵਿਖੇ ਸੈਸ਼ਨ 2026-27 ਲਈ ਸਾਹਿਬਜ਼ਾਦਿਆਂ ਦੇ ਨਾਂਅ 'ਤੇ ਬਣਾਏ ਗਏ ਹਾਊਸਾਂ ਦੀ 'ਇਨਵੈਸਟੀਚਰ ਸੈਰੇਮਨੀ' ਕਰਵਾਈ ਗਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਇੰਜ. ਜਸਵੰਤ ਸਿੰਘ ਤੇ ਪਿ੍ੰ. ਰੀਤੂ ਓਬਰਾਏ ਨੇ ਵਿਦਿਆਰਥੀਆਂ ਨੂੰ ਬੈਜ ਲਗਾਏ | ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਵਿਦਿਆਰਥੀ ਅਸ਼ਮੀਤ ਸਿੰਘ ਨੂੰ ਕੈਪਟਨ ਤੇ ਗੁਰਪਾਲ ਸਿੰਘ ਨੂੰ ਉਪ ਕੈਪਟਨ ਚੁਣਿਆ ਗਿਆ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਵਿਦਿਆਰਥੀ ਜਸਮਨ ਨੂੰ ਕੈਪਟਨ ਤੇ ਗੀਤਿਕਾ ਨੂੰ ਉਪ ਕੈਪਟਨ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦੀ ਵਿਦਿਆਰਥਣ ਹਰਸ਼ੀਸ਼ ਕੌਰ ਨੂੰ ਕੈਪਟਨ ਤੇ ਅਵਨੀਤ ਸਿੰਘ ਨੂੰ ਉਪ ਕੈਪਟਨ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਹਾਊਸ ਦੀ ਵਿਦਿਆਰਥਣ ਦਰਸ਼ਪ੍ਰੀਤ ਕੌਰ ਨੂੰ ਕੈਪਟਨ ਤੇ ਰਾਘਵ ਨੂੰ ਉਪ ਕੈਪਟਨ ਚੁਣਿਆ ਗਿਆ | ਅੰਤ 'ਚ ਸਕੂਲ ਦੇ ਡਾਇਰੈਕਟਰ ਇੰਜ. ਜਸਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ 'ਚ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਸੰਬੰਧੀ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੋਹਿੰਦਰ ਭਗਤ ਨੇ ਆਲੂ ਉਤਪਾਦਕਾਂ ਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ <br/> ਅਗਲੀ ਖ਼ਬਰ 16ਵਾਂ ਚਾਰ ਦਿਨਾਂ ਧਾਰਮਿਕ ਸਮਾਗਮ ਦੀ ਸਮਾਪਤੀ ਅੱਜ
Ad Position 24