16ਵਾਂ ਚਾਰ ਦਿਨਾਂ ਧਾਰਮਿਕ ਸਮਾਗਮ ਦੀ ਸਮਾਪਤੀ ਅੱਜ
ਅਜੀਤ ਡੈਸਕ
25-05-2026
ਕੁਰਾਲੀ, 24 ਮਈ (ਹਰਪ੍ਰੀਤ ਸਿੰਘ)-ਸ਼ਹਿਰ ਦੇ ਚੰਡੀਗੜ੍ਹ ਮੁੱਖ ਮਾਰਗ 'ਤੇ ਪਿੰਡ ਲਖਨੌਰ-ਸਹੋੜਾਂ ਨੇੜੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਹਕੀਕਤ ਸਿੰਘ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਕਰਵਾਇਆ ਜਾਣ ਵਾਲਾ 16ਵਾਂ ਚਾਰ ਦਿਨਾਂ ਧਾਰਮਿਕ ਸਮਾਗਮ ਅੱਜ ਆਰੰਭ ਹੋਇਆ | ਪ੍ਰਬੰਧਕਾਂ ਨੇ ਦੱਸਿਆ ਕਿ 23 ਮਈ ਨੂੰ ਅਖੰਡ ਪਾਠ ਆਰੰਭ ਕੀਤੇ ਜਾਣਗੇ ਤੇ 25 ਮਈ ਨੂੰ ਪਾਠ ਦੇ ਭੋਗ ਉਪਰੰਤ ਦੁਪਹਿਰ ਤੱਕ ਸਜਾਏ ਜਾਣ ਵਾਲੇ ਧਾਰਮਿਕ ਦੀਵਾਨ ਦੌਰਾਨ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਗਿਆਨੀ ਜੰਗ ਸਿੰਘ, ਗਿਆਨੀ ਬਲਬੀਰ ਸਿੰਘ ਰਸੀਲਾ ਚਮਕੌਰ ਸਾਹਿਬ ਵਾਲੇ ਆਦਿ ਰਾਗੀ ਤੇ ਢਾਡੀ ਜਥੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ |