07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੜਕ 'ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਨੌਜਵਾਨ ਨੇ ਗੁੱਸੇ 'ਚ ਆਪਣੀ ਹੀ ਬਾਈਕ ਨੂੰ ਲਗਾਈ ਅੱਗ

Ad Position 21
No active advertisement
ਅਜੀਤ ਡੈਸਕ 26-05-2026
ਚੰਡੀਗੜ੍ਹ•, 25 ਮਈ (ਕਪਿਲ ਵਧਵਾ)– ਚੰਡੀਗੜ• ਦੇ ਸੈਕਟਰ-37 ਅਤੇ ਸੈਕਟਰ-41 ਦੀ ਡਿਵਾਈਡਿੰਗ ਰੋਡ 'ਤੇ ਇਕ ਨੌਜਵਾਨ ਵਲੋਂ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਗੁੱਸੇ 'ਚ ਆ ਕੇ ਆਪਣੀ ਹੀ ਮੋਟਰਸਾਈਕਲ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਦੇਖਦੇ ਹੀ ਦੇਖਦੇ ਬਾਈਕ ਧੂ-ਧੂ ਕਰ ਸੜਨ ਲੱਗ ਪਈ ਅਤੇ ਪੂਰੀ ਤਰ•ਾਂ ਖਾਕ ਹੋ ਗਈ | ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਅਤੇ ਪੁਲਿਸ ਟੀਮ ਮੌਕੇ 'ਤੇ ਪੁੱਜੀ | ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਵੀ ਤਰ•ਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਪੰਜਾਬ ਦੇ ਰੋਪੜ ਨਿਵਾਸੀ ਜਸਵਿੰਦਰ ਸਿੰਘ, ਜੋ ਕਿ ਚੰਡੀਗੜ• ਵਿਚ ਮਿਸਤਰੀ ਦਾ ਕੰਮ ਕਰਦਾ ਹੈ, ਐਤਵਾਰ ਦਿਨ ਦੇ ਸਮੇਂ ਆਪਣੀ ਬਾਈਕ 'ਤੇ ਸੈਕਟਰ-37ਅਤੇ 41 ਵਾਲੀ ਸੜਕ ਤੋਂ ਲੰਘ ਰਿਹਾ ਸੀ | ਇਸ ਦੌਰਾਨ ਉਸਦੀ ਬਾਈਕ ਅੱਗੇ ਚੱਲ ਰਹੀ ਇਕ ਕਾਰ ਨਾਲ ਪਿੱਛੋਂ ਟਕਰਾ ਗਈ | ਟੱਕਰ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਸੜਕ 'ਤੇ ਹੀ ਤਕਰਾਰ ਸ਼ੁਰੂ ਹੋ ਗਈ | ਚਸ਼ਮਦੀਦਾਂ ਮੁਤਾਬਕ ਬਹਿਸ ਦੌਰਾਨ ਜਸਵਿੰਦਰ ਸਿੰਘ ਅਚਾਨਕ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਬਾਈਕ ਦੀ ਪੈਟਰੋਲ ਟੈਂਕੀ ਦਾ ਢੱਕਣ ਖੋਲ• ਕੇ ਜੇਬ ਵਿਚੋਂ ਮਾਚਿਸ ਕੱਢੀ ਤੇ ਬਾਈਕ ਨੂੰ ਅੱਗ ਲਗਾ ਦਿੱਤੀ | ਅੱਗ ਲੱਗਦੇ ਹੀ ਬਾਈਕ ਵਿਚੋਂ ਉੱਚੀਆਂ ਲਪਟਾਂ ਉੱਠਣ ਲੱਗ ਪਈਆਂ | ਰਾਹਗੀਰਾਂ ਵਲੋਂ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪੁੱਜੀ ਪਰ ਉਦੋਂ ਤੱਕ ਬਾਈਕ ਪੂਰੀ ਤਰ•ਾਂ ਸੜ ਚੁੱਕੀ ਸੀ | ਇਸ ਤੋਂ ਬਾਅਦ ਸੈਕਟਰ-39 ਥਾਣਾ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ | ਸੈਕਟਰ-39 ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਕਲੰਦਰਾ ਤਿਆਰ ਕੀਤਾ ਗਿਆ | ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਉੱਥੇ ਨੌਜਵਾਨ ਜੋ ਕਿ ਸ਼ਰਾਬ ਦੇ ਪ੍ਰਭਾਵ ਹੇਠ ਸੀ, ਨੇ ਬਿਨਾਂ ਨਤੀਜੇ ਦੀ ਪਰਵਾਹ ਕੀਤੇ ਆਪਣੇ ਹੀ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ | ਉਨ•ਾਂ ਦੱਸਿਆ ਕਿ ਉਸ ਨੂੰ ਅੱਜ ਸੋਮਵਾਰ ਨੂੰ ਐਸ. ਡੀ. ਐਮ. ਅੱਗੇ ਪੇਸ਼ ਕੀਤਾ ਜਿਸ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਬੁੜੈਲ ਪਿੰਡ 'ਚ ਸਿਲੰਡਰ ਦੇ ਧਮਾਕਿਆਂ ਨਾਲ ਦਹਿਸ਼ਤ <br/> ਅਗਲੀ ਖ਼ਬਰ ਪ੍ਰਾਚੀਨ ਕਲਾ ਕੇਂਦਰ ਦੇ ਵਿਦਿਆਰਥੀਆਂ ਨੇ ਮਨਮੋਹਕ ਸ਼ਾਸਤਰੀ ਸੰਗੀਤ ਕੀਤਾ ਪੇਸ਼ <br/>
Ad Position 24