07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬੁੜੈਲ ਪਿੰਡ 'ਚ ਸਿਲੰਡਰ ਦੇ ਧਮਾਕਿਆਂ ਨਾਲ ਦਹਿਸ਼ਤ <br/>

Ad Position 21
No active advertisement
ਅਜੀਤ ਡੈਸਕ 26-05-2026
ਚੰਡੀਗੜ੍ਹ•, 25 ਮਈ (ਕਪਿਲ ਵਧਵਾ) : ਚੰਡੀਗੜ੍ਹ• ਦੇ ਬੁੜੈਲ ਪਿੰਡ ਵਿਚ ਸੋਮਵਾਰ ਦੇਰ ਸ਼ਾਮ ਇਕ ਮਕਾਨ ਅੰਦਰ ਹੋਏ ਤਿੰਨ ਭਿਆਨਕ ਗੈਸ ਸਿਲੰਡਰ ਧਮਾਕਿਆਂ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ | ਮਕਾਨ ਨੰਬਰ 990 ਵਿਚ ਹੋਏ ਧਮਾਕਿਆਂ ਕਾਰਨ ਇਹ ਮਕਾਨ ਪੂਰੀ ਤਰ੍ਹਾਂ ਢਹਿ ਗਿਆ, ਜਦਕਿ ਨੇੜਲੇ ਦੋ ਮਕਾਨਾਂ ਦੀਆਂ ਕੰਧਾਂ ਵਿਚ ਵੀ ਤਰੇੜਾਂ ਆ ਗਈਆਂ | ਘਟਨਾ ਵਿਚ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ | ਸ਼ੁਰੂਆਤੀ ਜਾਂਚ ਵਿਚ ਗੈਸ ਲੀਕੇਜ ਤੋਂ ਬਾਅਦ ਧਮਾਕੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਚਸ਼ਮਦੀਦਾਂ ਮੁਤਾਬਕ ਪਹਿਲਾਂ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਲੋਕਾਂ ਵਿਚ ਭਗਦੜ ਮੱਚ ਗਈ | ਲੋਕ ਕੁਝ ਸਮਝ ਪਾਉਂਦੇ, ਇਸ ਤੋਂ ਪਹਿਲਾਂ ਹੀ ਲਗਾਤਾਰ ਦੋ ਹੋਰ ਧਮਾਕੇ ਹੋ ਗਏ | ਧਮਾਕਿਆਂ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ, ਜਿਸ ਕਾਰਨ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲ ਆਏ | ਧਮਾਕੇ ਇੰਨੇ ਭਿਆਨਕ ਸਨ ਕਿ ਜਿਸ ਮਕਾਨ ਵਿਚ ਸਿਲੰਡਰ ਰੱਖੇ ਹੋਏ ਸਨ ਉਹ ਤਾਂ ਪੂਰੀ ਤਰ੍ਹਾਂ ਨੁਕਸਾਨਿਆ ਹੀ ਗਿਆ ਅਤੇ ਇਲਾਕੇ ਦੇ ਕਈ ਹੋਰ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ ਵਿਚ ਵੀ ਤਰੇੜਾਂ ਪੈ ਗਈਆਂ
ਜਾਣਕਾਰੀ ਅਨੁਸਾਰ ਜਿਸ ਘਰ ਵਿਚ ਧਮਾਕੇ ਹੋਏ, ਉੱਥੇ ਕਰੀਬ 15 ਗੈਸ ਸਿਲੰਡਰ ਰੱਖੇ ਹੋਏ ਸਨ | ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਉੱਥੇ ਸਿਲੰਡਰਾਂ ਨੂੰ ਬਲੈਕ ਵਿਚ ਵੇਚਣ ਦਾ ਗੈਰਕਾਨੂੰਨੀ ਧੰਦਾ ਚੱਲ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਮਕਾਨ ਦਾ ਮਾਲਕ ਕੋਈ ਹੋਰ ਵਿਅਕਤੀ ਹੈ, ਜਦਕਿ ਵਿਜੇ ਨਾਮਕ ਵਿਅਕਤੀ ਨੇ ਇਕ ਕਮਰਾ ਕਿਰਾਏ 'ਤੇ ਲਿਆ ਹੋਇਆ ਸੀ ਅਤੇ ਦੂਸਰੇ ਕਮਰੇ ਵਿਚ ਕੋਈ ਹੋਰ ਵਿਅਕਤੀ ਰਹਿ ਰਹੇ ਸਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੈਕਟਰ-34 ਦੇ ਇੰਚਾਰਜ ਸ਼ਾਦੀ ਲਾਲ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ | ਪੁਲਿਸ, ਫਾਇਰ ਬਿ੍ਗੇਡ ਅਤੇ ਹੋਰ ਬਚਾਅ ਕਾਰਜਾਂ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ | ਇਸ ਦੌਰਾਨ ਫਾਇਰ ਫਾਈਟਰਾਂ ਨੇ ਅੱਗ ਉੱਪਰ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ | ਪੁਲਿਸ ਨੇ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ | ਖ਼ਬਰ ਲਿਖੇ ਜਾਣ ਤੱਕ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਪੁਲਿਸ ਵਲੋਂ ਮਲਬਾ ਹਟਾ ਕੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 'ਖੇਲੋ ਚੰਡੀਗੜ੍ਹ ਗੇਮਜ਼ 2026' ਦਾ ਮਹਾਂਕੁੰਭ ਸ਼ੁਰੂ ਸੰਸਦ ਮੈਂਬਰ ਅਤੁਲ ਗਰਗ ਨੇ ਜਗਾਈ ਮਸ਼ਾਲ <br/> ਅਗਲੀ ਖ਼ਬਰ ਸੜਕ 'ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਨੌਜਵਾਨ ਨੇ ਗੁੱਸੇ 'ਚ ਆਪਣੀ ਹੀ ਬਾਈਕ ਨੂੰ ਲਗਾਈ ਅੱਗ
Ad Position 24