07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

'ਖੇਲੋ ਚੰਡੀਗੜ੍ਹ ਗੇਮਜ਼ 2026' ਦਾ ਮਹਾਂਕੁੰਭ ਸ਼ੁਰੂ ਸੰਸਦ ਮੈਂਬਰ ਅਤੁਲ ਗਰਗ ਨੇ ਜਗਾਈ ਮਸ਼ਾਲ <br/>

Ad Position 21
No active advertisement
ਅਜੀਤ ਡੈਸਕ 26-05-2026
ਚੰਡੀਗੜ੍ਹ•, 25 ਮਈ (ਸੰਦੀਪ ਕੁਮਾਰ ਮਾਹਨਾ) – ਨੌਜਵਾਨਾਂ 'ਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ 'ਖੇਲੋਂ• ਚੰਡੀਗੜ• ਗੇਮਜ਼ 2026' ਦਾ ਅੱਜ ਸ਼ਾਨਦਾਰ ਅਤੇ ਉਤਸ਼ਾਹਪੂਰਨ ਆਗਾਜ਼ ਹੋਇਆ | ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ਿਅਮ ਹਾਲ ਵਿਖੇ ਸ਼ੁਰੂ ਹੋਏ ਖੇਡਾਂ ਦੇ ਇਸ ਮਹਾਂਕੁੰਭ ਦਾ ਉਦਘਾਟਨ ਗਾਜ਼ੀਆਬਾਦ ਤੋਂ ਸੰਸਦ ਮੈਂਬਰ ਅਤੇ ਚੰਡੀਗੜ• ਦੇ ਸੂਬਾ ਇੰਚਾਰਜ ਅਤੁਲ ਗਰਗ ਵਲੋਂ ਮਸ਼ਾਲ ਜਗਾ ਕੇ ਕੀਤਾ ਗਿਆ | ਸਮਾਗਮ ਦੌਰਾਨ ਖਿਡਾਰੀਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ 'ਤੇ ਮਾਹੌਲ ਪੂਰੀ ਤਰਾਂ ਖੇਡ ਭਾਵਨਾ, ਉਤਸ਼ਾਹ ਅਤੇ ਨੌਜਵਾਨੀ ਦੇ ਜੋਸ਼ ਨਾਲ ਭਰਪੂਰ ਰਿਹਾ | ਭਾਜਪਾ ਦੇ ਸਪੋਰਟਸ ਸੈੱਲ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ 'ਚ 2000 ਤੋਂ ਵੱਧ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਿੱਸਾ ਲੈ ਰਹੇ ਹਨ | ਖਿਡਾਰੀਆਂ ਦੀ ਵੱਡੀ ਭਾਗੀਦਾਰੀ ਨੇ ਇਸ ਸਮਾਗਮ ਨੂੰ ਇਕ ਵੱਡੇ ਖੇਡ ਮੇਲੇ ਦਾ ਰੂਪ ਦੇ ਦਿੱਤਾ ਹੈ | ਉਦਘਾਟਨ ਸਮਾਰੋਹ ਦੌਰਾਨ ਚੰਡੀਗੜ• ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਰੇਨੂ ਵਿਗ, ਸਾਬਕਾ ਸੂਬਾ ਪ੍ਰਧਾਨ ਤੇ ਹਿਮਾਚਲ ਪ੍ਰਦੇਸ਼ ਸਹਿ-ਇੰਚਾਰਜ ਸੰਜੇ ਟੰਡਨ ਤੇ ਚੰਡੀਗੜ• ਮੇਅਰ ਸੌਰਭ ਜੋਸ਼ੀ, ਸੀਨੀਅਰ ਭਾਜਪਾ ਆਗੂ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਰਾਮਵੀਰ ਭੱਟੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ | ਸੰਸਦ ਮੈਂਬਰ ਅਤੁਲ ਗਰਗ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਅਨੁਸ਼ਾਸਨ, ਆਤਮਵਿਸ਼ਵਾਸ, ਲੀਡਰਸ਼ਿਪ ਤੇ ਟੀਮ ਵਰਕ ਵਰਗੀਆਂ ਮਹੱਤਵਪੂਰਨ ਗੁਣਾਂ ਨਾਲ ਜੋੜਦੀਆਂ ਹਨ | ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ 'ਚ ਖੇਡ ਸੱਭਿਆਚਾਰ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ ਤੇ ਭਾਰਤੀ ਖਿਡਾਰੀ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ |
ਇਸ ਤਰਾਂ ਦੇ ਖੇਡ ਸਮਾਗਮ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਦੇਣ ਤੇ ਉਨ•ਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿਚ ਸਹਾਇਕ ਹਨ | ਸਮਾਗਮ ਦੌਰਾਨ ਖਿਡਾਰੀਆਂ ਵਲੋਂ ਕੀਤੀ ਗਈ ਮਾਰਚ ਪਾਸਟ ਤੇ ਮਸ਼ਾਲ ਰੈਲੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੀ | ਆਖ਼ਰ ਵਿਚ ਸਾਰੇ ਮਹਿਮਾਨਾਂ ਨੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮਿੰਨੀ ਸਕੱਤਰੇਤ ਦੇ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕਿਹਾ, ਗਰਮੀ ਦੌਰਾਨ ਲੋਕਾਂ ਨੂੰ ਸ... ਅਗਲੀ ਖ਼ਬਰ ਬੁੜੈਲ ਪਿੰਡ 'ਚ ਸਿਲੰਡਰ ਦੇ ਧਮਾਕਿਆਂ ਨਾਲ ਦਹਿਸ਼ਤ <br/>
Ad Position 24