10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜ਼ਿਲ੍ਹਾ ਮੁਹਾਲੀ 'ਚ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਿ੍ਹਆ ਸਥਾਨਕ ਸਰਕਾਰ ਦੀਆਂ ਚੋਣਾਂ ਦਾ ਅਮਲ-ਕੁੱਲ 60.77 ਫ਼ੀਸਦੀ ਵੋਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 27-05-2026
ਐੱਸ. ਏ. ਐੱਸ. ਨਗਰ, 26 ਮਈ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ•ਾ ਮੁਹਾਲੀ ਅੰਦਰ ਅੱਜ ਹੋਈਆਂ ਸਥਾਨਕ ਸਰਕਾਰ ਦੀਆਂ ਚੋਣਾਂ ਦਾ ਅਮਲ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਿ•ਆ | ਉਨ•ਾਂ ਦੱਸਿਆ ਜ਼ਿਲ•ੇ 'ਚ ਕੁੱਲ 60.77 ਫ਼ੀਸਦੀ ਵੋਟਿੰਗ ਹੋਈ | ਉਨ•ਾਂ ਦੱਸਿਆ ਕਿ ਅੱਜ ਨਗਰ ਨਿਗਮ ਮੁਹਾਲੀ ਅਤੇ ਨਗਰ ਕੌਂਸਲ ਜ਼ੀਰਕਪੁਰ, ਡੇਰਾਬੱਸੀ, ਬਨੰੂੜ, ਲਾਲੜੂ, ਕੁਰਾਲੀ ਅਤੇ ਨਵਾਂਗਰਾਓਾ ਲਈ ਹੋਈ ਵੋਟਿੰਗ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਵੋਟਿੰਗ ਪ੍ਰਤੀਸ਼ਤਤਾ ਬਾਬਤ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਮੁਹਾਲੀ 'ਚ 55 |39 ਫ਼ੀਸਦੀ, ਡੇਰਾਬੱਸੀ 'ਚ 57.09 ਫ਼ੀਸਦੀ, ਕੁਰਾਲੀ 'ਚ 64.27 ਫ਼ੀਸਦੀ, ਬਨੰੂੜ 'ਚ 72.86 ਫ਼ੀਸਦੀ, ਜ਼ੀਰਕਪੁਰ 'ਚ 48.27 ਫ਼ੀਸਦੀ, ਨਵਾਂਗਰਾਓਾ 'ਚ 58.23 ਫ਼ੀਸਦੀ ਅਤੇ ਲਾਲੜੂ 'ਚ 69.34 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ | ਉਨ•ਾਂ ਦੱਸਿਆ ਕਿ ਜ਼ਿਲ•ੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਵੀ ਫ਼ੀਲਡ 'ਚ ਮੌਜੂਦ ਰਹੇ ਅਤੇ ਉਨ੍ਹਾਂ ਖ਼ੁਦ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਜਿਥੇ ਕਿਧਰੇ ਵੀ ਖਾਮੀ ਨਜ਼ਰ ਆਈ ਉਸ ਨੂੰ ਤੁਰੰਤ ਦੂਰ ਕਰਵਾਇਆ |
ਅੱਤ ਦੀ ਗਰਮੀ 'ਚ ਪ੍ਰੇਸ਼ਾਨ ਨਜ਼ਰ ਆਏ ਵੋਟਰ ਅਤੇ ਉਮੀਦਵਾਰ ਪੀਣ ਵਾਲਾ ਪਾਣੀ ਵੀ ਨਹੀਂ ਮਿਲਿਆ
ਡੇਰਾਬੱਸੀ, (ਗੁਰਮੀਤ ਸਿੰਘ)-ਸ਼ਹਿਰ ਦੇ 18 ਵਾਰਡਾਂ ਲਈ ਨਗਰ ਕੌਂਸਲ ਚੋਣਾਂ ਦਾ ਅਮਲ ਅੱਜ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜਿ੍ਹਆ | ਅੱਤ ਦੀ ਗਰਮੀ 'ਚ ਵੋਟਰਾਂ ਨੂੰ ਘਰਾਂ ਤੋਂ ਕੱਢਣਾ ਸਾਰੀ ਪਾਰਟੀਆਂ ਲਈ ਵੱਡੀ ਸਿਰਦਰਦ ਬਣਿਆ ਰਿਹਾ | ਗਰਮੀ 'ਚ ਵੋਟਰ ਅਤੇ ਉਮੀਦਵਾਰ ਪ੍ਰੇਸ਼ਾਨ ਨਜ਼ਰ ਆਏ | ਪ੍ਰਸ਼ਾਸਨ ਵਲੋਂ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਉਮਦੀਵਾਰਾਂ ਦੇ ਸਮਰਥਕ ਸਾਰਾ ਦਿਨ ਵੋਟਰਾਂ ਨੂੰ ਪਾਣੀ ਵੰਡਦੇ ਨਜ਼ਰ ਆਏ | ਡੇਰਾਬੱਸੀ ਦੇ 19 ਵਾਰਡਾਂ 'ਚੋਂ ਵਾ. ਨੰ. 19 'ਚ ਵਿਰੋਧੀਆਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਨਿਰਵਿਰੋਧ ਜੇਤੂ ਰਹੀ | ਇਸੇ ਦੌਰਾਨ ਵਾਰਡ ਨੰ. 5 'ਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਪੁਲਿਸ ਦੀ ਸ਼ਹਿ ਨਾਲ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਇਥੇ ਸਥਿਤ ਤਣਾਅਪੂਰਨ ਹੋ ਗਈ | ਇਸ ਤੋਂ ਬਾਅਦ ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਵੋਟਰਾਂ ਦੀਆਂ ਸਾਰੇ ਬੂਥਾਂ 'ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ | ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਵੋਟਰਾਂ 'ਚ ਥੋੜ੍ਹਾ ਉਤਸ਼ਾਹ ਦੇਖਣ ਨੂੰ ਮਿਲਿਆ, ਪਰ ਇਸ ਤੋਂ ਬਾਅਦ ਧੁੱਪ ਤੇਜ਼ ਹੋਣ ਨਾਲ ਗਰਮੀ ਵਧ ਗਈ ਅਤੇ ਵੋਟਰ ਅਰਾਮ ਨਾਲ ਬੂਥਾਂ 'ਤੇ ਪੁੱਜੇ | ਇਸੇ ਦੌਰਾਨ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਤੇ ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੁਪਹਿਰ ਵੇਲੇ ਡੇਰਾਬੱਸੀ ਦੇ ਸਾਰੇ ਬੂਥਾਂ ਦਾ ਦੌਰਾ ਕਰਦੇ ਹੋਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਸਾਰੇ ਵੋਟਰਾਂ ਅਤੇ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਬਖ਼ਸ਼ਿਆ ਜਾਵੇਗਾ | ਉਨ੍ਹਾਂ ਲੋਕਾਂ ਨੂੰ ਬੇਖ਼ੌਫ਼ ਹੋ ਕੇ ਵੋਟਿੰਗ ਕਰਨ ਦੀ ਅਪੀਲ ਕੀਤੀ | ਸ਼ਾਮ ਨੂੰ ਕਰੀਬ 4.30 ਵਜੇ ਵਾ. ਨੰ. 5 ਜਿਸ ਸੰਬੰਧੀ ਵੋਟਿੰਗ ਡੀ. ਏ. ਵੀ. ਸਕੂਲ 'ਚ ਹੋ ਰਹੀ ਸੀ, ਵਿਖੇ ਮਾਹੌਲ ਦੋ ਵਾਰ ਤਣਾਅਪੂਰਨ ਬਣਿਆ | ਇਥੇ 15 ਦੇ ਕਰੀਬ ਬਾਹਰੀ ਨੌਜਵਾਨ ਸਕੂਲ ਦੇ ਪਿਛਲੇ ਪਾਸੇ ਤੋਂ ਪੋਲਿੰਗ ਸਟੇਸ਼ਨ 'ਚ ਵੜ੍ਹ ਗਏ ਅਤੇ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਮੌਕੇ ਵਿਰੋਧੀ ਉਮੀਦਵਾਰਾਂ ਵਲੋਂ ਰੌਲਾ ਪਾਇਆ ਗਿਆ | ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੁਲਿਸ 'ਤੇ ਬੂਥ ਕੈਪਚਰਿੰਗ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਹੇਠ ਪੁਲਿਸ ਨੇ ਨੌਜਵਾਨਾਂ ਨੂੰ ਅੰਦਰ ਵਾੜਿ੍ਹਆ, ਜਿਨ੍ਹਾਂ ਨੇ ਜਾਅਲੀ ਵੋਟਾਂ ਪਾਈਆਂ | ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਸੀ ਅਤੇ ਸਥਿਤੀ ਨੂੰ ਸੰਭਾਲ ਲਿਆ ਸੀ | ਉਨ੍ਹਾਂ ਕਿਹਾ ਕਿ ਇਕ ਵੀ ਵੋਟ ਜਾਅਲੀ ਨਹੀਂ ਪੈਣ ਦਿੱਤੀ ਅਤੇ ਚੋਣਾਂ ਦੌਰਾਨ ਪੂਰਨ ਤੌਰ 'ਤੇ ਸ਼ਾਂਤੀ ਬਣੀ ਰਹੀ |
ਵਾ. ਨੰ. 14 ਅਤੇ 15 ਬਣੇ ਖਿੱਚ ਦਾ ਕੇਂਦਰ
ਸ਼ਹਿਰ ਦੇ ਸਾਰੇ ਬੂਥਾਂ 'ਤੇ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਪਰ ਸ਼ਹਿਰ ਵਾਸੀਆਂ ਲਈ ਡੇਰਾਬੱਸੀ ਦੇ ਵਾ. ਨੰ. 14 ਅਤੇ 15 ਦੀ ਵੋਟ ਪ੍ਰਕਿਰਿਆ ਖਿੱਚ ਦਾ ਕੇਂਦਰ ਬਣੀ ਰਹੀ | ਵ. ਨੰ. 15 'ਚ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਆਸ਼ੂ ਉਪਨੇਜਾ ਅਤੇ 14 ਤੋਂ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ ਚੋਣ ਮੈਦਾਨ 'ਚ ਹਨ | ਇਨ੍ਹਾਂ ਦੇ ਮੁਕਾਬਲੇ 'ਚ ਭਾਜਪਾ ਆਗੂ ਮੁਕੇਸ਼ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਜੋਤੀ ਗਾਂਧੀ ਚੋਣ ਮੈਦਾਨ 'ਚ ਹਨ | ਇਸ ਵਾਰਡ 'ਚ 5 ਵਜੇ ਗੇਟ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰਨ ਕਰੀਬ 6.30 ਵਜੇ ਤੱਕ ਸ਼ਹਿਰ ਵਾਸੀ ਪੋਿਲੰਗ ਸਟੇਸ਼ਨ ਦੇ ਬਾਹਰ ਖੜ੍ਹੇ ਰਹੇ |
ਭਾਜਪਾ ਦੇ ਉਮੀਦਾਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ : ਕਾਲੇਵਾਲ
ਮਾਜਰੀ/ਨਵਾਂਗਰਾਓਾ, (ਕੁਲਵੰਤ ਸਿੰਘ ਧੀਮਾਨ)- ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਨੇ ਨਗਰ ਕੌਂਸਲ ਨਵਾਂਗਰਾਓਾ ਦੇ 21 ਵਾਰਡਾਂ ਤੋਂ ਚੋਣ ਮੈਦਾਨ 'ਚ ਡੱਟੇ ਭਾਜਪਾ ਦੇ ਉਮੀਦਵਾਰਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਪਾਰਟੀ ਦੇ ਸਮੁੱਚੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਤੋਂ ਪਹਿਲਾਂ ਕਾਲੇਵਾਲ ਨੇ ਵਾ. ਨੰ. 21 ਤੋਂ ਭਾਜਪਾ ਦੇ ਉਮੀਦਵਾਰ ਕਰਨੈਲ ਕੌਰ ਦੇ ਬੂਥ 'ਤੇ ਪਹੁੰਚ ਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਨਵਾਂਗਰਾਓਾ ਤੋਂ ਭਾਜਪਾ ਉਮੀਦਾਵਾਰ ਸ਼ਾਨਦਾਰ ਲੀਡ ਲੈਣਗੇ | ਇਸ ਮੌਕੇ ਹਰਮੇਸ਼ ਨੱਟੂ, ਗਣੇਸ਼ ਵਰਤਵਾਲ, ਸੰਦੀਪ ਕੁਮਾਰ, ਪ੍ਰਵੀਨ ਕੁਮਾਰ, ਦੀਪਕ, ਸੰਜੂ, ਸਤਪਾਲ ਸਿੰਘ, ਬਲਜੀਤ ਸਿੰਘ ਲਾਡੀ, ਸੁਖਬੀਰ ਸਿੰਘ ਕਾਲੇਵਾਲ, ਉਮੇਸ ਪ੍ਰਧਾਨ, ਵਿਜੈ ਕੁਮਾਰ, ਸਤਿੰਦਰ ਕੁਮਾਰ ਤੇ ਸੰਜੂ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਸੈਕਟਰਾਂ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ 'ਚ ਭਖਿਆ ਟਕਰਾਅ <br/> ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 126ਵਾਂ ਦਿਨ
Ad Position 24