10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲੁੱਟ ਦੀ ਕੋਸ਼ਿਸ਼ ਮਾਮਲੇ ਵਿਚ ਤਿੰਨ ਨੌਜਵਾਨ ਗਿ੍ਫ਼ਤਾਰ ਚਾਕੂ ਤੇ ਵਾਰਦਾਤ ਵਿਚ ਵਰਤੀ ਐਕਟਿਵਾ ਬਰਾਮਦ <br/>

Ad Position 21
No active advertisement
ਅਜੀਤ ਡੈਸਕ 27-05-2026
ਚੰਡੀਗੜ੍ਹ, 26 ਮਈ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਵਲੋਂ ਲੁੱਟ ਦੀ ਕੋਸ਼ਿਸ਼ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਅਤੇ ਇਕ ਚੰਡੀਗੜ੍ਹ ਨੰਬਰੀ ਐਕਟਿਵਾ ਵੀ ਬਰਾਮਦ ਕਰ ਲਈ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਅਸ਼ੋਕ ਉਰਫ਼ ਨਿਖਿਲ ਵਾਸੀ ਪਿੰਡ ਬਡਹੇੜੀ ਸੈਕਟਰ-41 ਚੰਡੀਗੜ੍ਹ ਅਭੈ ਉਰਫ਼ ਅਬੂ ਅਤੇ ਅਭਿਸ਼ੇਕ ਵਾਸੀਆਨ ਸੈਕਟਰ-41ਡੀ ਚੰਡੀਗੜ੍ਹ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਇਹ ਕਾਰਵਾਈ ਇੰਸਪੈਕਟਰ ਰਾਜੀਵ ਕੁਮਾਰ, ਐਸ.ਐਚ.ਓ. ਸੈਕਟਰ-39 ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਕੀਤੀ | ਪੁਲਿਸ ਮੁਤਾਬਕ ਇਹ ਮਾਮਲਾ ਕੁਲਦੀਪ ਚੰਦ ਭਾਰਦਵਾਜ ਵਾਸੀ ਪਿੰਡ ਬਡਹੇੜੀ ਸੈਕਟਰ-41ਏ ਚੰਡੀਗੜ੍ਹ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ 25 ਮਈ ਦੀ ਸਵੇਰੇ ਕਰੀਬ 5:40 ਵਜੇ ਉਹ ਸਾਈਕਲ 'ਤੇ ਫੇਜ਼-1 ਮੁਹਾਲੀ ਸਥਿਤ ਗਊਸ਼ਾਲਾ ਵੱਲ ਜਾ ਰਿਹਾ ਸੀ | ਜਦੋਂ ਉਹ ਸੈਕਟਰ-55 ਸਥਿਤ ਵਿਸ਼ਵਕਰਮਾ ਮੰਦਰ ਨੇੜੇ ਪੁੱਜਿਆ ਤਾਂ ਪਿੱਛੋਂ ਐਕਟਿਵਾ 'ਤੇ ਸਵਾਰ ਤਿੰਨ ਨੌਜਵਾਨ ਆਏ ਅਤੇ ਚਾਕੂ ਦੀ ਨੋਕ 'ਤੇ ਉਸ ਦਾ ਮੋਬਾਇਲ ਫੋਨ ਅਤੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ | ਸ਼ਿਕਾਇਤਕਰਤਾ ਵਲੋਂ ਰੌਲਾ ਪਾਉਣ 'ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ | ਜਾਂਚ ਦੌਰਾਨ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੀ ਪਛਾਣ ਕਰਕੇ 26 ਮਈ ਨੂੰ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਅਨੁਸਾਰ ਅਭੈ ਉਰਫ਼ ਅਬੂ ਅਤੇ ਅਭਿਸ਼ੇਕ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ, ਜਦਕਿ ਅਸ਼ੋਕ ਉਰਫ਼ ਨਿਖਿਲ ਪਹਿਲਾਂ ਵੀ ਥਾਣਾ ਸੈਕਟਰ-39 ਵਿਚ ਦਰਜ ਇਕ ਅਪਰਾਧਿਕ ਮਾਮਲੇ ਵਿਚ ਸ਼ਾਮਲ ਰਹਿ ਚੁੱਕਾ ਹੈ | ਗਿ੍ਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਢਾਈ ਕਰੋੜ ਰੁਪਏ ਦੀ ਠੱਗੀ ਮਾਮਲੇ 'ਚ ਨਿਰਪਾਲ ਬੜਿੰਗ ਚੜਿ੍ਹਆ ਚੰਡੀਗੜ੍ਹ ਪੁਲਿਸ ਅੜਿੱਕੇ <br/> ਅਗਲੀ ਖ਼ਬਰ ਦੱਖਣੀ ਸੈਕਟਰਾਂ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ 'ਚ ਭਖਿਆ ਟਕਰਾਅ <br/>
Ad Position 24