ਢਾਈ ਕਰੋੜ ਰੁਪਏ ਦੀ ਠੱਗੀ ਮਾਮਲੇ 'ਚ ਨਿਰਪਾਲ ਬੜਿੰਗ ਚੜਿ੍ਹਆ ਚੰਡੀਗੜ੍ਹ ਪੁਲਿਸ ਅੜਿੱਕੇ <br/>
ਅਜੀਤ ਡੈਸਕ
27-05-2026
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਿਨਾਂ ਜਾਇਦਾਦੀ ਦਸਤਾਵੇਜ਼ਾਂ ਦੇ ਆਧਾਰ 'ਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਲੋਨ ਲਿਆ ਗਿਆ, ਉਨਾਂ ਹੀ ਰਜਿਸਟਰੀਆਂ ਦੇ ਆਧਾਰ 'ਤੇ ਪਹਿਲਾਂ ਐਚ.ਡੀ.ਬੀ ਫਾਇਨੈਂਸ਼ਲ ਸਰਵਿਸਿਜ਼ ਲਿਮਟਿਡ ਤੋਂ ਵੀ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਜਾ ਚੁੱਕਾ ਸੀ | ਫੋਟੋਸਟੇਟ ਕਾਪੀਆਂ ਨੂੰ ਦੁਬਾਰਾ ਵਰਤ ਕੇ ਜਾਲਸਾਜ਼ੀ ਰਾਹੀਂ ਨਵਾਂ ਲੋਨ ਹਾਸਲ ਕੀਤਾ ਗਿਆ | ਇਸ ਸਬੰਧੀ ਚੰਡੀਗੜ ਪੁਲਿਸ ਦੇ ਐਸ.ਪੀ ਅਤੇ ਈ.ਓ ਵਿੰਗ ਦੇ ਇੰਚਾਰਜ ਏ. ਵੈਂਕਟੇਸ਼ ਨੇ ਕਿਹਾ ਕਿ ਆਰਥਿਕ ਅਪਰਾਧਾਂ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਪੁਲਿਸ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ | ਉਨਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ | ਉਧਰ, ਪੀੜਤ ਪੱਖਾਂ ਵਲੋਂ ਪੁਲਿਸ ਅਤੇ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਉਨਾਂ ਦੋਸ਼ ਲਗਾਇਆ ਕਿ ਮੁਲਜ਼ਮ ਵਲੋਂ ਕਈ ਲੋਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਸਾਰੇ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਨਿਰਪਾਲ ਸਿੰਘ ਬੜਿੰਗ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਧੋਖਾਧੜੀ, ਜਾਲਸਾਜ਼ੀ ਅਤੇ ਭਰੋਸਾਘਾਤ ਸਬੰਧੀ ਲਗਭਗ ਇਕ ਦਰਜਨ ਕੇਸ ਦਰਜ ਹਨ | ਇਸ ਤੋਂ ਇਲਾਵਾ ਕਈ ਚੈੱਕ ਬਾਉਂਸ ਮਾਮਲਿਆਂ ਵਿਚ ਵੀ ਵੱਖ-ਵੱਖ ਅਦਾਲਤਾਂ ਵਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ |