10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਚੰਡੀਗੜ੍ਹ• ਪ੍ਰਸ਼ਾਸਨ ਵਲੋਂ ਬਕਰੀਦ ਦੀ ਛੁੱਟੀ ਦੀ ਤਾਰੀਖ਼ 'ਚ ਬਦਲਾਅ <br/>

Ad Position 21
No active advertisement
ਅਜੀਤ ਡੈਸਕ 27-05-2026
ਚੰਡੀਗੜ੍ਹ•, 26 ਮਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ• ਪ੍ਰਸ਼ਾਸਨ ਨੇ ਬਕਰੀਦ (ਈਦ-ਉਲ-ਜ਼ੂਹਾ) ਮੌਕੇ ਜਨਤਕ ਛੁੱਟੀ ਦੀ ਤਾਰੀਖ਼ ਵਿਚ ਤਬਦੀਲੀ ਕਰ ਦਿੱਤੀ ਹੈ | ਪਹਿਲਾਂ ਇਹ ਛੁੱਟੀ 27 ਮਈ 2026 ਲਈ ਐਲਾਨੀ ਗਈ ਸੀ, ਪਰ ਨਵੇਂ ਨੋਟੀਫਿਕੇਸ਼ਨ ਅਨੁਸਾਰ ਹੁਣ ਵੀਰਵਾਰ 28 ਮਈ 2026 ਨੂੰ ਜਨਤਕ ਛੁੱਟੀ ਰਹੇਗੀ | ਯੂਟੀ ਪ੍ਰਸ਼ਾਸਨ ਵਲੋਂ ਇਹ ਫੈਸਲਾ ਚੰਨ ਦੇ ਦਿਖਾਈ ਦੇਣ ਅਤੇ ਤਿਉਹਾਰ ਦੀ ਸੰਭਾਵਿਤ ਤਾਰੀਖ਼ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ | ਚੰਡੀਗੜ• ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਲ 2026 ਦੀਆਂ ਜਨਤਕ ਛੁੱਟੀਆਂ ਦੀ ਸੂਚੀ ਵਿਚ ਅੰਸ਼ਕ ਸੋਧ ਕੀਤੀ ਗਈ ਹੈ | ਇਸ ਦੇ ਤਹਿਤ ਚੰਡੀਗੜ• ਪ੍ਰਸ਼ਾਸਨ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਨਿਗਮ, ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਅਦਾਰੇ 28 ਮਈ ਨੂੰ ਬੰਦ ਰਹਿਣਗੇ | ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਈਦ-ਉਲ-ਜ਼ੂਹਾ ਦਾ ਤਿਉਹਾਰ ਚੰਨ ਦੇ ਦਿੱਖਣ 'ਤੇ ਨਿਰਭਰ ਕਰਦਾ ਹੈ, ਜਿਸ ਕਾਰਨ ਹਰ ਸਾਲ ਇਸ ਦੀ ਤਾਰੀਖ਼ ਵਿਚ ਇੱਕ ਦਿਨ ਦਾ ਅੰਤਰ ਆ ਸਕਦਾ ਹੈ | ਇਸੇ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ• ਵਿਚ ਛੁੱਟੀ ਦੀ ਤਾਰੀਖ਼ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਲੋਕ ਤਿਉਹਾਰ ਮੌਕੇ ਸਹੀ ਦਿਨ ਛੁੱਟੀ ਦਾ ਲਾਭ ਲੈ ਸਕਣ | ਗ੍ਰਹਿ ਸਕੱਤਰ ਦੀਪ੍ਰਾਵਾ ਲਾਕਰਾ ਵਲੋਂ ਜਾਰੀ ਨੋਟੀਫ਼ਿਕੇਸ਼ਨ ਤੋਂ ਬਾਅਦ ਸਾਰੇ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਨਵੇਂ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ | ਇਸ ਫ਼ੈਸਲੇ ਨਾਲ ਸਰਕਾਰੀ ਕਰਮਚਾਰੀਆਂ, ਵਿਦਿਆਰਥੀਆਂ ਅਤੇ ਹੋਰ ਅਦਾਰਿਆਂ ਨੂੰ ਆਪਣੀ ਕਾਰਜ-ਸੂਚੀ ਵਿਚ ਲੋੜੀਂਦੇ ਬਦਲਾਅ ਕਰਨੇ ਪੈਣਗੇ |
ਉੱਧਰ, ਸ਼ਹਿਰ ਦੀਆਂ ਮੁਸਲਿਮ ਧਾਰਮਿਕ ਸੰਸਥਾਵਾਂ ਨੇ ਚੰਡੀਗੜ• ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਚੰਨ ਦੇ ਹਿਸਾਬ ਨਾਲ ਤਿਉਹਾਰ ਮਨਾਉਣ ਦੀ ਪਰੰਪਰਾ ਨੂੰ ਧਿਆਨ 'ਚ ਰੱਖਦਿਆਂ ਇਹ ਫ਼ੈਸਲਾ ਉਚਿਤ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ <br/> ਅਗਲੀ ਖ਼ਬਰ ਬੇਦੀ ਨੇ ਮੁਹਾਲੀ ਦੇ ਵਾ. ਨੰ. 10 'ਚ ਵੋਟ ਪ੍ਰਕਿਰਿਆ ਨੂੰ ਭੰਗ ਹੋਣ ਦੇ ਲਗਾਏ ਦੋਸ਼ <br/>
Ad Position 24