09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਚਾਕੂਆਂ ਤੇ ਦਾਤਰ ਨਾਲ ਹਮਲਾ ਕਰ ਕੇ ਤਿੰਨ ਨੌਜਵਾਨਾਂ ਨੂੰ ਕੀਤਾ ਗੰਭੀਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 27-05-2026
ਜ਼ੀਰਕਪੁਰ, 26 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਨਾਭਾ ਸਾਹਿਬ ਸਥਿਤ ਐਚ. ਪੀ. ਪੈਟਰੋਲ ਪੰਪ ਨੇੜੇ ਦੇਰ ਰਾਤ ਕੁਝ ਨੌਜਵਾਨਾਂ ਨੇ ਚਾਕੂਆਂ ਤੇ ਦਾਤਰ ਨਾਲ ਹਮਲਾ ਕਰਕੇ ਤਿੰਨ ਨੌਜਵਾਨਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ | ਜ਼ਖ਼ਮੀਆਂ 'ਚੋਂ ਇਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਸ਼ਿਕਾਇਤ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਇਕ ਨੌਜਵਾਨ ਨੂੰ ਮਾਮਲੇ 'ਚ ਨਾਮਜ਼ਦ ਕਰਦਿਆਂ ਉਸ ਦੇ 9 ਅਣਪਛਾਤੇ ਸਾਥੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮਾਂ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਪ੍ਰਤਾਪਗੜ੍ਹ (ਲੁਧਿਆਣਾ) ਤੇ ਉਸ ਦੇ 9 ਅਣਪਛਾਤੇ ਸਾਥੀਆਂ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੁਨੀਲ ਕੁਮਾਰ ਵਾਸੀ ਮਹਿੰਦਰਗੜ੍ਹ (ਹਰਿਆਣਾ) ਨੇ ਦੱਸਿਆ ਕਿ ਉਹ ਪੰਚਕੂਲਾ ਦੇ ਸੈਕਟਰ-25 ਵਿਖੇ ਕਿਰਾਏ 'ਤੇ ਰਹਿੰਦਾ ਹੈ ਤੇ ਹਰਿਆਣਾ ਦੇ ਖੇਤੀਬਾੜੀ ਵਿਭਾਗ 'ਚ ਇੰਸਪੈਕਟਰ ਵਜੋਂ ਕੰਮ ਕਰਦਾ ਹੈ | 22 ਮਈ ਨੂੰ ਦੁਪਹਿਰ 12.30 ਵਜੇ ਦੇ ਕਰੀਬ ਉਸ ਦੇ ਸਾਲੇ ਉਜਵੱਲ ਦਾ ਫ਼ੋਨ ਆਇਆ ਕਿ ਕੁਝ ਲੋਕਾਂ ਨੇ ਉਸ 'ਤੇ ਹਮਲਾ ਕੀਤਾ ਹੈ | ਇਸ ਤੋਂ ਬਾਅਦ ਜਿਵੇਂ ਹੀ ਉਹ ਨਾਭਾ ਸਾਹਿਬ ਦੇ ਐਚ. ਪੀ. ਪੈਟਰੋਲ ਪੰਪ ਨੇੜੇ ਪੁੱਜਿਆ ਤਾਂ ਉਥੇ ਉਜਵੱਲ ਜ਼ਖ਼ਮੀ ਹਾਲਤ 'ਚ ਪਿਆ ਸੀ | ਮੌਕੇ 'ਤੇ ਨਿਰੰਜਨ ਚੌਧਰੀ, ਉਤਕਰਸ਼ ਤਿਵਾੜੀ, ਸ਼ੁਭਮ ਉਰਫ਼ ਜੱਸੂ, ਆਸ਼ੂ, ਨਿਤਿਨ ਤੇ ਅਹਿਸਾਨ ਵੀ ਮੌਜੂਦ ਸਨ | ਇਨ੍ਹਾਂ 'ਚੋਂ ਸ਼ੁਭਮ ਤੇ ਉਤਕਰਸ਼ ਵੀ ਜ਼ਖ਼ਮੀ ਹਾਲਤ 'ਚ ਸਨ | ਉਜਵੱਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਮੋਟਰਸਾਈਕਲ 'ਤੇ ਉਥੇ ਪੁੱਜਿਆ ਸੀ | ਇਸ ਦੌਰਾਨ ਅਸ਼ੋਕ ਕੁਮਾਰ ਆਪਣੇ 8-9 ਸਾਥੀਆਂ ਸਮੇਤ ਦੋ ਕਾਰਾਂ 'ਚ ਸਵਾਰ ਹੋ ਕੇ ਆਇਆ | ਦੋਸ਼ ਹੈ ਕਿ ਕਾਰ ਸਵਾਰ ਹਰ ਨੌਜਵਾਨ ਕੋਲ ਚਾਕੂ ਅਤੇ ਦਾਤਰ ਵਰਗੇ ਹਥਿਆਰ ਸਨ | ਸ਼ਿਕਾਇਤ ਮੁਤਾਬਿਕ ਅਸ਼ੋਕ ਕੁਮਾਰ ਨੇ ਉਜਵੱਲ ਦੇ ਪੇਟ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਦਕਿ ਦੂਜੇ ਮੁਲਜ਼ਮਾਂ ਨੇ ਉਸ ਦੇ ਮੱਥੇ ਅਤੇ ਬਾਂਹ 'ਤੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ | ਇਸ ਦੌਰਾਨ ਹਮਲਾਵਰਾਂ ਵਲੋਂ ਉਤਕਰਸ਼ ਤਿਵਾੜੀ ਅਤੇ ਸ਼ੁਭਮ ਉਰਫ਼ ਜੱਸੂ 'ਤੇ ਵੀ ਹਮਲਾ ਕੀਤਾ ਗਿਆ | ਮੁਲਜ਼ਮਾਂ ਨੇ ਪੀੜਤਾਂ ਦੇ ਇੱਟਾਂ ਨਾਲ ਵੀ ਹਮਲਾ ਕੀਤਾ ਅਤੇ ਫ਼ਿਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀਆਂ ਨੂੰ ਤੁਰੰਤ ਜੀ. ਐਮ. ਸੀ. ਐਚ. ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਮੈਡੀਕਲ ਰਿਪੋਰਟ ਤੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਵੱਖ-ਵੱਖ ਵਾਰਡਾਂ ਦੇ ਬੂਥਾਂ ਦਾ ਦੌਰਾ <... ਅਗਲੀ ਖ਼ਬਰ ਪੰਚਕੂਲਾ ਵਿਖੇ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲਗਾਏ ਕੈਂਪ 'ਚ 250 ਤੋਂ ਵੱਧ ਲੋਕਾਂ ਨੇ ਕੀਤਾ ਸਵੈਛਿਕ ਖ...
Ad Position 24