09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੰਚਕੂਲਾ ਵਿਖੇ ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲਗਾਏ ਕੈਂਪ 'ਚ 250 ਤੋਂ ਵੱਧ ਲੋਕਾਂ ਨੇ ਕੀਤਾ ਸਵੈਛਿਕ ਖੂਨਦਾਨ <br/>

Ad Position 21
No active advertisement
ਅਜੀਤ ਡੈਸਕ 27-05-2026
ਪੰਚਕੂਲਾ, 26 ਮਈ (ਕਪਿਲ)-ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਥਾਨਕ ਸੈਕਟਰ-14 ਸਥਿਤ ਪਰਿਸਰ 'ਚ ਪੀ. ਜੀ. ਆਈ. ਐਮ. ਆਰ. ਅਤੇ ਸ਼ਿਵ ਕਾਂਵੜ ਸੰਘ ਦੇ ਸਾਂਝੇ ਉਪਰਾਲੇ ਹੇਠ ਖੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਜ਼ਿਲ੍ਹੇ ਭਰ ਤੋਂ ਨੌਜਵਾਨਾਂ ਅਤੇ ਪੁਲਿਸ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਕੈਂਪ ਦੌਰਾਨ ਲਗਭਗ 250 ਤੋਂ ਵੱਧ ਖੂਨਦਾਨੀਆਂ ਵਲੋਂ ਸਵੈਛਿਕ ਖੂਨ ਦਾਨ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸੀ. ਜੇ. ਐਮ.-ਕਮ-ਸਹਿ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪੰਚਕੂਲਾ ਅਜੈ ਕੁਮਾਰ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਐਗਜ਼ੀਕਿਊਟਿਵ ਜਸਟਿਸ ਦੀਪਕ ਸਿੱਬਲ ਅਤੇ ਮੈਂਬਰ ਸਕੱਤਰ ਜੈ ਦੀਪ ਸਿੰਘ ਲੌਹਾਣ ਦੇ ਮਾਰਗਦਰਸ਼ਨ ਹੇਠ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਮਈ ਅਤੇ ਜੂਨ ਮਹੀਨਿਆਂ ਦੌਰਾਨ ਖੂਨ ਦੀ ਕਮੀ ਵੱਧ ਜਾਂਦੀ ਹੈ, ਜਿਸ ਕਾਰਨ ਪੀ. ਜੀ. ਆਈ. ਦੀ ਬੇਨਤੀ 'ਤੇ ਇਹ ਕੈਂਪ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਨ ਅਤੇ ਮਨੁੱਖਤਾ ਭਰਿਆ ਕੰਮ ਹੈ |
ਇਸ ਲਈ ਕਿਸੇ ਵਿਅਕਤੀ ਦਾ ਛੋਟਾ ਜਿਹਾ ਯੋਗਦਾਨ ਵੀ ਕਿਸੀ ਕੀਮਤੀ ਜਾਨ ਬਚਾਉਣ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਖੂਨਦਾਨੀ ਦਾ ਮੈਡੀਕਲ ਚੈਕਅੱਪ ਵੀ ਹੋ ਜਾਂਦਾ ਹੈ ਅਤੇ ਇਸ ਨਾਲ ਆਇਰਨ ਤੇ ਹੀਮੋਗਲੋਬਿਨ ਦਾ ਪੱਧਰ ਸੰਤੁਲਿਤ ਰਹਿੰਦਾ ਹੈ | ਨਾਲ ਹੀ ਬੋਨ ਮੈਰੋ ਵਿਚ ਨਵੇਂ ਸੈੱਲ ਬਣਨ ਦੀ ਪ੍ਰਕਿਰਿਆ ਵੀ ਤੇਜ਼ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਚਾਕੂਆਂ ਤੇ ਦਾਤਰ ਨਾਲ ਹਮਲਾ ਕਰ ਕੇ ਤਿੰਨ ਨੌਜਵਾਨਾਂ ਨੂੰ ਕੀਤਾ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਬੰਨੀ ਸੰਧੂ ਅਤੇ ਗੁਰਦਰਸ਼ਨ ਸੈਣੀ ਨੇ ਪਾਈ ਵੋਟ <br/>
Ad Position 24