18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕਬੀਰ ਬਾਜਵਾ ਟੇਬਲ ਟੈਨਿਸ ਟੂਰਨਾਮੈਂਟ ਦੌਰਾਨ ਐਲ. ਪੀ. ਐਸ. ਅਤੇ ਵਿਵੇਕ ਹਾਈ ਸਕੂਲ ਸੈਕਟਰ-38 ਸੈਮੀਫਾਈਨਲ ਜਿੱਤ ਕੇ ਫਾਈਨਲ 'ਚ ਪੁੱਜੇ <br/>

Ad Position 21
No active advertisement
ਅਜੀਤ ਡੈਸਕ 28-05-2026
ਐੱਸ. ਏ. ਐੱਸ. ਨਗਰ, 27 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਮੁਹਾਲੀ ਵਿਖੇ ਕਰਵਾਏ ਜਾ ਰਹੇ ਪਹਿਲੇ ਕਬੀਰ ਬਾਜਵਾ ਮੈਮੋਰੀਅਲ ਇੰਟਰ-ਸਕੂਲ ਟੇਬਲ ਟੈਨਿਸ ਟੂਰਨਾਮੈਂਟ ਦੇ ਨਾਕਆਊਟ ਤੇ ਸੈਮੀਫਾਈਨਲ ਗੇੜ ਦੇ ਮੈਚਾਂ ਵਿਚ ਟ੍ਰਾਈਸਿਟੀ ਦੇ ਚੋਟੀ ਦੇ ਪੈਡਲਰਾਂ ਨੇ ਤਕਨੀਕੀ ਮੁਹਾਰਤ, ਸ਼ਾਨਦਾਰ ਰੈਲੀਆਂ ਤੇ ਮਾਨਸਿਕ ਦਿ੍ੜਤਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ | ਲੜਕਿਆਂ ਦੇ ਵਰਗ ਦੇ ਅੰਡਰ-14 ਸੈਮੀਫਾਈਨਲ ਤੇ ਲੀਗ ਮੁਕਾਬਲਿਆਂ ਦੇ ਮਜ਼ਬੂਤ ਦਾਅਵੇਦਾਰ ਵਿਵੇਕ ਹਾਈ ਸਕੂਲ ਸੈਕਟਰ-38 ਚੰਡੀਗੜ• ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਸ਼ੈਮਰਾਕ ਸਕੂਲ ਨੂੰ 30 ਪੁਆਇੰਟ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਇਸੇ ਵਰਗ ਦੇ ਦੂਜੇ ਸੈਮੀਫਾਈਨਲ ਵਿਚ ਲਰਨਿੰਗ ਪਾਥ ਸਕੂਲ ਨੇ ਮਾਨਵ ਰਚਨਾ ਸਕੂਲ ਨੂੰ 30 ਪੁਆਇੰਟ ਨਾਲ ਮਾਤ ਦੇ ਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਇਸੇ ਤਰ•ਾਂ ਅੰਡਰ-12 ਲੀਗ ਮੁਕਾਬਲਿਆਂ ਵਿਚ ਲਰਨਿੰਗ ਪਾਥ ਸਕੂਲ ਨੇ ਪਹਿਲਾਂ ਸ਼ੈਮਰਾਕ ਸਕੂਲ ਨੂੰ 30 ਪੁਆਇੰਟ ਨਾਲ ਹਰਾਇਆ ਤੇ ਬਾਅਦ ਵਿਚ ਵਿਵੇਕ ਸਕੂਲ ਸੈਕਟਰ-38 'ਤੇ ਵੀ 30 ਪੁਆਇੰਟ ਦੀ ਸ਼ਾਨਦਾਰ ਜਿੱਤ ਦਰਜ ਕੀਤੀ | ਇਸੇ ਤਰ•ਾਂ ਲੜਕੀਆਂ ਦੇ ਅੰਡਰ-14 ਵਰਗ ਦੇ ਮੁਕਾਬਲਿਆਂ ਵਿਚ ਲਰਨਿੰਗ ਪਾਥ ਸਕੂਲ ਨੇ ਮਾਨਵ ਰਚਨਾ ਸਕੂਲ ਨੂੰ 30 ਪੁਆਇੰਟ ਨਾਲ ਹਰਾਇਆ, ਜਦਕਿ ਇਕ ਹੋਰ ਰੋਮਾਂਚਕ ਮੁਕਾਬਲੇ ਵਿਚ ਮੇਜ਼ਬਾਨ ਸ਼ੈਮਰਾਕ ਸਕੂਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮਾਨਵ ਰਚਨਾ ਸਕੂਲ ਨੂੰ 31 ਪੁਆਇੰਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ | ਲੜਕੀਆਂ ਦੇ ਅੰਡਰ-12 ਵਰਗ ਦੇ ਮੈਚਾਂ ਵਿਚ ਮਾਨਵ ਰਚਨਾ ਸਕੂਲ ਨੇ ਪੈਰਾਗਾਨ ਸਕੂਲ ਨੂੰ 31 ਪੁਆਇੰਟ ਨਾਲ ਹਰਾਇਆ ਪਰ ਅਗਲੇ ਹੀ ਮੁਕਾਬਲੇ ਵਿਚ ਸ਼ੈਮਰਾਕ ਸਕੂਲ ਨੇ ਸ਼ਾਨਦਾਰ ਵਾਪਸੀ ਕਰਦਿਆਂ ਮਾਨਵ ਰਚਨਾ ਸਕੂਲ ਨੂੰ 30 ਪੁਆਇੰਟਾਂ ਨਾਲ ਚਿੱਤ ਕੀਤਾ | ਇਸੇ ਵਰਗ ਦੇ ਇਕ ਹੋਰ ਮੈਚ ਵਿਚ ਐਲ. ਪੀ. ਐਸ. ਨੇ ਪੈਰਾਗਾਨ ਸਕੂਲ 'ਤੇ 30 ਪੁਆਇੰਟ ਨਾਲ ਆਸਾਨ ਜਿੱਤ ਦਰਜ ਕੀਤੀ | ਸ਼ੈਮਰਾਕ ਸਕੂਲਜ਼ ਦੇ ਚੇਅਰਮੈਨ ਏ. ਐੱਸ. ਬਾਜਵਾ ਅਨੁਸਾਰ ਟੂਰਨਾਮੈਂਟ ਹੁਣ ਆਪਣੇ ਸਭ ਤੋਂ ਦਿਲਚਸਪ ਪੜਾਅ 'ਤੇ ਪਹੁੰਚ ਗਿਆ ਹੈ | ਆਖ਼ਰੀ ਦਿਨ ਵੱਖ-ਵੱਖ ਵਰਗਾਂ ਦੇ ਫਾਈਨਲ ਮੁਕਾਬਲੇ ਖੇਡੇ ਜਾਣਗੇ, ਜਿਨ•ਾਂ ਵਿਚ ਟ੍ਰਾਈਸਿਟੀ ਦੀਆਂ ਚੋਟੀ ਦੀਆਂ ਟੀਮਾਂ ਟਰਾਫ਼ੀ 'ਤੇ ਕਬਜ਼ਾ ਕਰਨ ਲਈ ਆਹਮੋ-ਸਾਹਮਣੇ ਹੋਣਗੀਆਂ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਜੰਗਲੀ ਜੀਵ ਸੰਭਾਲ ਮੁਹਿੰਮ ਦੀ ਸਫ਼ਲਤਾ ਸਦਕਾ 5 ਮਹੀਨਿਆਂ ਵਿਚ 2.30 ਲੱਖ ਤੋਂ ਵੱਧ... ਅਗਲੀ ਖ਼ਬਰ ਗਿਆਨ ਸਥਲ ਮੰਦਿਰ ਸੇਵਾ ਸੁਸਾਇਟੀ ਦੇ ਵਫ਼ਦ ਨੇ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/>
Ad Position 24