05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੁਪਰਮਾਰਕੀਟ 'ਚ ਘੁਸਪੈਠ ਅਤੇ ਚੋਰੀ ਕਰਨ ਵਾਲਾ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 29-05-2026
ਚੰਡੀਗੜ੍ਹ, 28 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਸੈਕਟਰ-38 (ਸੀ) ਸਥਿਤ ਇਕ ਸੁਪਰਮਾਰਕੀਟ 'ਚ ਹੋਈ ਘੁਸਪੈਠ ਅਤੇ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਮੁਲਜ਼ਮ ਕੋਲੋਂ ਨਕਦੀ ਅਤੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਸਬੰਧੀ 27 ਮਈ ਨੂੰ ਥਾਣਾ ਸੈਕਟਰ-39 ਚੰਡੀਗੜ੍ਹ ਵਿਚ ਦਰਜ ਕੀਤਾ ਗਿਆ ਸੀ | ਇਹ ਮਾਮਲਾ ਸ਼ੱੁਭਮ ਮਿੱਤਲ ਵਾਸੀ ਸੈਕਟਰ-9 ਪੰਚਕੂਲਾ ਦੀ ਸ਼ਿਕਾਇਤ 'ਤੇ ਦਰਜ ਹੋਇਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਨਿਊ ਅੰਨਪੂਰਣਾ ਸਟੋਰ ਨਾਮਕ ਸੁਪਰਮਾਰਕੀਟ ਚਲਾਉਂਦਾ ਹੈ | ਸ਼ਿਕਾਇਤ ਅਨੁਸਾਰ ਉਹ 26 ਮਈ ਦੀ ਰਾਤ ਕਰੀਬ 10.30 ਵਜੇ ਦੁਕਾਨ ਬੰਦ ਕਰਕੇ ਗਿਆ ਸੀ | ਅਗਲੇ ਦਿਨ ਸਵੇਰੇ ਕਰੀਬ 9.15 ਵਜੇ ਜਦੋਂ ਉਹ ਦੁਕਾਨ 'ਤੇ ਪਹੁੰਚਿਆ ਤਾਂ ਪਿੱਛੇ ਵਾਲੇ ਸ਼ਟਰ ਦਾ ਤਾਲ਼ਾ ਟੁੱਟਿਆ ਹੋਇਆ ਮਿਲਿਆ | ਜਾਂਚ ਦੌਰਾਨ ਦੁਕਾਨ ਵਿਚੋਂ ਕਰੀਬ 2.50 ਲੱਖ ਰੁਪਏ ਦੀ ਨਕਦੀ ਤੇ ਆਧਾਰ ਕਾਰਡ ਤੇ ਪੈਨ ਕਾਰਡ ਵਾਲਾ ਪਰਸ ਗਾਇਬ ਮਿਲਿਆ | ਜਦੋਂ ਪੁਲਿਸ ਨੇ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਤਾਂ ਉਸ ਵਿਚ ਇਕ ਵਿਅਕਤੀ ਪਹਿਲਾਂ ਦੁਕਾਨ ਦਾ ਤਾਲਾ ਤੋੜਦਾ ਨਜ਼ਰ ਆਉਂਦਾ ਹੈ ਤੇ ਬਾਅਦ ਵਿਚ ਅੰਦਰ ਦਾਖਲ ਹੋਣ ਲਈ ਸ਼ੀਸ਼ਾ ਤੋੜ ਕੇ ਰਸਤਾ ਬਣਾਉਂਦਾ ਨਜ਼ਰ ਆਇਆ | ਇਸੇ ਤਰ੍ਹਾਂ ਉਸ ਨੇ ਦਾਖਲ ਹੋ ਕੇ 2.5 ਲੱਖ ਰੁਪਏ ਦੀ ਨਕਦੀ ਤੇ ਇਕ ਪਰਸ ਚੋਰੀ ਕਰ ਲਿਆ | ਮਾਮਲੇ ਦੀ ਜਾਂਚ ਦੌਰਾਨ ਥਾਣਾ ਸੈਕਟਰ-39 ਦੀ ਪੁਲਿਸ ਟੀਮ ਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਤੇ ਮਨੁੱਖੀ ਸ੍ਰੋਤਾਂ ਦੀ ਸਹਾਇਤਾ ਨਾਲ ਮੁਲਜ਼ਮ ਜਤਿੰਦਰ ਸ਼ਰਮਾ ਵਾਸੀ ਨਜ਼ਦੀਕ ਖੇੜਾ, ਨਵਗਰਾਓਾ ਜ਼ਿਲ੍ਹਾ ਮੁਹਾਲੀ ਨੂੰ 27 ਮਈ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਉਸ ਕੋਲੋਂ ਕੁੱਝ ਨਕਦੀ ਤੇ ਅਸਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ | ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਥਾਣਾ ਸੈਕਟਰ-11 ਚੰਡੀਗੜ੍ਹ ਵਿਚ ਸਾਲ 2024 ਦੌਰਾਨ ਚੋਰੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੈ | ਗਿ੍ਫ਼ਤਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ ਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਹਿਮਾਲਿਆ ਬੇਬੀ ਕੇਅਰ ਵਲੋਂ ਨਵੀਆਂ ਸ਼ੁਰੂਆਤਾਂ ਦਾ ਜਸ਼ਨ ਮਨਾਉਂਦੇ ਹੋਏ 'ਗੋਲਡਨ ਬੇਬੀ ਗਿਫ਼ਟ ਪੈਕ' ਲਾਂਚ ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 128ਵਾਂ ਦਿਨ, ਪੰਜਾਬ ਪੁਲਿਸ ਵਲੋਂ 364 ਥਾਈਾ ਛਾਪੇਮਾਰੀ, 92 ਗਿ੍ਫ਼ਤਾਰ
Ad Position 24
No active advertisement