19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੂੰ ਮਾਊਾਟ ਐਵਰੈਸਟ ਦੀ ਚੋਟੀ ਨੂੰ ਸਰ ਕਰਨ ਕਰਕੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 02-06-2026
ਚੰਡੀਗੜ੍ਹ, 1 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਅੱਜ ਪੀ.ਯੂ. ਦੇ ਸਾਬਕਾ ਵਿਦਿਆਰਥੀ ਅਜੈਪਾਲ ਸਿੰਘ ਧਾਲੀਵਾਲ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ 'ਤੇ ਚੜ੍ਹਨ ਦਾ ਇਤਿਹਾਸ ਬਣਾਉਣ ਕਰਕੇ ਸਨਮਾਨਿਤ ਕੀਤਾ ਗਿਆ | ਅਜੈਪਾਲ ਸਿੰਘ ਧਾਲੀਵਾਲ ਨੇ ਉਪ-ਕੁਲਪਤੀ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ ਅਤੇ ਚੁਣੌਤੀਪੂਰਨ ਮੁਹਿੰਮ ਦੇ ਆਪਣੇ ਅਨੁਭਵ ਸਾਂਝੇ ਕੀਤੇ | ਮੀਟਿੰਗ ਦੌਰਾਨ ਸਾਬਕਾ ਉਪ-ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਤੇ ਸਾਬਕਾ ਡੀਨ ਆਫ਼ ਅਲੂਮਨੀ ਰਿਲੇਸ਼ਨਜ਼ ਪ੍ਰੋ. ਅਨਿਲ ਮੋਂਗਾ ਵੀ ਮੌਜੂਦ ਸਨ | ਮੂਲ ਰੂਪ ਵਿਚ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਨਾਲ ਸਬੰਧਤ ਅਤੇ ਵਰਤਮਾਨ ਵਿਚ ਕੈਨੇਡਾ ਦੇ ਸਰੀ ਬਿ੍ਟਿਸ਼ ਕੋਲੰਬੀਆ ਵਿਚ ਰਹਿਣ ਵਾਲੇ ਧਾਲੀਵਾਲ ਨੇ ਸਾਲਾਂ ਦੀ ਸਖ਼ਤ ਤਿਆਰੀ ਅਤੇ ਦਿ੍ੜ੍ਹ ਇਰਾਦੇ ਤੋਂ ਬਾਅਦ 20 ਮਈ ਨੂੰ ਮਾਊਾਟ ਐਵਰੈਸਟ ਦੀ 8,848.86-ਮੀਟਰ ਦੀ ਚੋਟੀ 'ਤੇ ਪਹੁੰਚ ਕੇ ਇਤਿਹਾਸ ਰਚਿਆ ਜੋ ਕਿ ਪੇਸ਼ੇ ਤੋਂ ਇੱਕ ਵਕੀਲ ਹਨ | ਪ੍ਰੋ. ਰੇਨੰੂ ਵਿਗ ਨੇ ਸ. ਧਾਲੀਵਾਲ ਨੂੰ ਉਨ੍ਹਾਂ ਦੀ ਅਸਾਧਾਰਨ ਪ੍ਰਾਪਤੀ 'ਤੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ 5 ਲੱਖ ਕਰੋੜ ਦੇ ਨਿਵੇਸ਼ ਟੀਚੇ ਨਾਲ ਨਾਇਬ ਸਿੰਘ ਸੈਣੀ ਨੇ 'ਮੇਕ ਇਨ ਹਰਿਆਣਾ ਪਾਲਿਸੀ' ਕੀਤੀ ਲਾਂਚ <br/> ਅਗਲੀ ਖ਼ਬਰ ਏਸ਼ੀਅਨ ਪੇਂਟਸ ਨੇ ਵਾਟਰ-ਮਾਰਕ ਦੀ ਸਮੱਸਿਆ ਨਾਲ ਨਜਿੱਠਣ ਲਈ ਏਸ ਤੇ ਟਰੈਕਟਰ ਇਮਲਸ਼ਨ 'ਚ ਐਂਟੀ-ਡੈਂਪ ਤਕਨਾਲੋਜੀ ਪੇਸ਼ ਕੀ...
Ad Position 24